ਮੌਕੇ ਉਤੇ ਪਹੁੰਚੀ ਪੁਲਿਸ ਅਤੇ ਬਚਾਅ ਕਰਮਚਾਰੀਆਂ ਨੇ ਕਰੇਨ ਦੀ ਮਦਦ ਨਾਲ ਟਰੱਕ ਦੇ ਹੇਠਾਂ ਫਸੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਜਾਣਕਾਰੀ ਦਿੰਦੇ ਹੋਏ ਮੌਕੇ ‘ਤੇ ਪਹੁੰਚੇ ਸੀਓ ਸਦਰ ਵਿਨੈ ਗੌਤਮ ਨੇ ਦੱਸਿਆ ਕਿ ਪੁਲਿਸ ਨੂੰ ਸ਼ਾਹਪੁਰ ਕੱਟ ਐੱਨ.ਐੱਚ.58 ‘ਤੇ ਸੜਕ ਹਾਦਸੇ ਦੀ ਸੂਚਨਾ ਮਿਲੀ।
ਯੂਪੀ ਦੇ ਮੁਜ਼ੱਫਰਨਗਰ ਵਿੱਚ ਮੰਗਲਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਦਿੱਲੀ-ਦੇਹਰਾਦੂਨ ਨੈਸ਼ਨਲ ਹਾਈਵੇਅ-58 ‘ਤੇ ਵਾਪਰੇ ਇਸ ਹਾਦਸੇ ‘ਚ 6 ਨੌਜਵਾਨਾਂ ਦੀ ਮੌਤ ਹੋ ਗਈ ਹੈ।ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦਿੱਲੀ ਦੇ ਸ਼ਾਹਦਰਾ ਦੇ ਰਹਿਣ ਵਾਲੇ ਛੇ ਨੌਜਵਾਨ ਕਾਰ ਵਿੱਚ ਹਰਿਦੁਆਰ ਜਾ ਰਹੇ ਸਨ। ਮੰਗਲਵਾਰ ਸਵੇਰੇ 4 ਵਜੇ ਜਿਵੇਂ ਕਾਰ ਮੁਜ਼ੱਫਰਨਗਰ ਦੇ ਰਾਮਪੁਰ ਤੀਰਾਹਾ ਕੋਲ ਪਹੁੰਚੀ ਤਾਂ ਤੇਜ਼ ਰਫਤਾਰ ਕਾਰਨ ਹਾਈਵੇਅ ‘ਤੇ ਖੜ੍ਹੇ ਟਰਾਲੇ ਦੇ ਥੱਲੇ ਜਾ ਵੜੀ। ਹਾਦਸੇ ‘ਚ ਕਾਰ ‘ਚ ਸਵਾਰ ਸਾਰੇ ਛੇ ਨੌਜਵਾਨਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਮੌਕੇ ਉਤੇ ਪਹੁੰਚੀ ਪੁਲਿਸ ਅਤੇ ਬਚਾਅ ਕਰਮਚਾਰੀਆਂ ਨੇ ਕਰੇਨ ਦੀ ਮਦਦ ਨਾਲ ਟਰੱਕ ਦੇ ਹੇਠਾਂ ਫਸੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਜਾਣਕਾਰੀ ਦਿੰਦੇ ਹੋਏ ਮੌਕੇ ‘ਤੇ ਪਹੁੰਚੇ ਸੀਓ ਸਦਰ ਵਿਨੈ ਗੌਤਮ ਨੇ ਦੱਸਿਆ ਕਿ ਪੁਲਿਸ ਨੂੰ ਸ਼ਾਹਪੁਰ ਕੱਟ ਐੱਨ.ਐੱਚ.58 ‘ਤੇ ਸੜਕ ਹਾਦਸੇ ਦੀ ਸੂਚਨਾ ਮਿਲੀ।
ਸੂਚਨਾ ਮਿਲਣ ਉਤੇ ਇਲਾਕਾ ਅਧਿਕਾਰੀ ਸਦਰ ਅਤੇ ਥਾਣਾ ਇੰਚਾਰਜ ਛਪਾਰ ਨੇ ਤੁਰਤ ਮੌਕੇ ਉਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਕ ਕਾਰ ਬੇਕਾਬੂ ਹੋ ਕੇ ਮੁਜ਼ੱਫਰਨਗਰ ਤੋਂ ਹਰਿਦੁਆਰ ਵੱਲ ਜਾ ਰਹੇ ਇਕ ਟਰੱਕ ਨਾਲ ਪਿੱਛੇ ਤੋਂ ਜਾ ਟਕਰਾਈ, ਕਾਰ ਸਵਾਰ ਸਾਰੇ 6 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।