ਕਰਨਾਲ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪ੍ਰੋਗਰਾਮ ਦੌਰਾਨ ਇੱਕ ਵਿਅਕਤੀ ਨੇ ਮੁੱਖ ਸਟੇਜ ਵੱਲ ਜੁੱਤੀ ਸੁੱਟ ਦਿੱਤੀ। ਸੁੱਟਣ ਵਾਲੇ ਵਿਅਕਤੀ ਨੂੰ ਹਰਿਆਣਾ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਗ੍ਰਹਿ ਮੰਤਰੀ ਆਪਣਾ ਭਾਸ਼ਣ ਖਤਮ ਕਰਨ ਤੋਂ ਬਾਅਦ ਸਟੇਜ ਤੋਂ ਜਾ ਰਹੇ ਸਨ। ਜੁੱਤੀ ਸੁੱਟਣ ਵਾਲਾ ਸਖ਼ਸ਼ ਦਿਵਿਆਂਗ ਹੈ। ਉਹ ਲਾਭਪਾਤਰੀਆਂ ਵਿੱਚ ਬੈਠਾ ਸੀ। ਹਾਲਾਂਕਿ ਸਟੇਜ ਤੋਂ ਕਾਫੀ ਦੂਰੀ ਹੋਣ ਕਾਰਨ ਉਸ ਦੀ ਜੁੱਤੀ ਸਟੇਜ ਤੋਂ ਕਾਫੀ ਪਹਿਲਾਂ ਡਿੱਗ ਗਈ। ਪੁਲਿਸ ਦਿਵਿਆਂਗ ਤੋਂ ਪੁੱਛਗਿੱਛ ਕਰ ਰਹੀ ਹੈ। ਜਿਸ ਨੇ ਸਟੇਜ ਵੱਲ ਜੁੱਤੀ ਸੁੱਟੀ ਸੀ, ਉਹ ਸਿਸਟਮ ਤੋਂ ਦੁਖੀ ਹੈ। ਇਸ ਨੂੰ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਉਲੰਘਣ ਮੰਨਿਆ ਜਾ ਰਿਹਾ ਹੈ।
ਦੱਸ ਦਈਏ ਕਿ ਹਰਿਆਣਾ ਦੇ ਕਰਨਾਲ ‘ਚ ਅੰਤੋਦਿਆ ਸੰਮੇਲਨ ‘ਚ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੀ ਸਟੇਜ ‘ਤੇ ਇਕ ਵਿਅਕਤੀ ਨੇ ਜੁੱਤੀ ਸੁੱਟ ਦਿੱਤੀ। ਪੁਲਿਸ ਨੇ ਤੁਰੰਤ ਕੁਰੂਕਸ਼ੇਤਰ ਦੇ ਰਹਿਣ ਵਾਲੇ ਰਵਿੰਦਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਮੀਟਿੰਗ ਦੌਰਾਨ ਰਵਿੰਦਰ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਉਨ੍ਹਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਹੈ। ਇਸੇ ਲਈ ਉਸਨੇ ਅਜਿਹਾ ਕੀਤਾ। ਫਿਲਹਾਲ ਉਹ ਹਿਰਾਸਤ ‘ਚ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਸੰਮੇਲਨ ਦਾ ਉਦਘਾਟਨ ਕਰਨ ਤੋਂ ਬਾਅਦ ਸ਼ਾਹ ਨੇ ਕਿਹਾ ਕਿ 1 ਜਨਵਰੀ ਤੋਂ ਸੂਬੇ ਦੇ ਬਜ਼ੁਰਗਾਂ ਨੂੰ 3,000 ਰੁਪਏ ਦੀ ਬੁਢਾਪਾ ਪੈਨਸ਼ਨ ਮਿਲੇਗੀ। ਇਸ ਤੋਂ ਇਲਾਵਾ ਮੁੱਖ ਮੰਤਰੀ ਤੀਰਥਨਾਥ ਯੋਜਨਾ ਤਹਿਤ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਮੁਫ਼ਤ ਤੀਰਥ ਯਾਤਰਾ ਕਰਵਾਈ ਜਾਵੇਗੀ। ਨਾਲ ਹੀ, ਅੰਤੋਦਿਆ ਪਰਿਵਾਰਾਂ ਨੂੰ ਰੋਡਵੇਜ਼ ‘ਤੇ ਮੁਫਤ ਯਾਤਰਾ ਦੀ ਸਹੂਲਤ ਮਿਲੇਗੀ।