ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਹਫ਼ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮਿਰ ਜੈਲੇਂਸਕੀ ਦੇ ਸਨਮਾਨ ਵਿਚ ਇਕ ਸੰਸਦੀ ਸਮਾਗਮ ਵਿਚ ਐਡੋਲਫ ਹਿਟਲਰ ਦੀਆਂ ਨਾਜ਼ੀ ਫੌਜਾਂ ਦੇ ਇਕ ਸਾਬਕਾ ਫ਼ੌਜੀ ਦੇ ਸ਼ਾਮਲ ਹੋਣ ਤੋਂ ਬਾਅਦ ਕੈਨੇਡਾ ਦੀ ਤਰਫੋਂ ਮੁਆਫੀ ਮੰਗੀ ਹੈ।
ਟਰੂਡੋ ਨੇ ਪੱਤਰਕਾਰਾਂ ਨੂੰ ਦਿੱਤੇ ਇਕ ਸੰਖੇਪ ਬਿਆਨ ਵਿਚ ਕਿਹਾ, “ਅਸੀਂ ਸਾਰੇ ਜੋ ਸ਼ੁੱਕਰਵਾਰ ਨੂੰ ਇਸ ਸਦਨ ਵਿਚ ਸਨ, ਉਨ੍ਹਾਂ ਨੂੰ ਖੜ੍ਹੇ ਹੋਣ ਅਤੇ ਤਾੜੀਆਂ ਵਜਾਉਣ ਲਈ ਬਹੁਤ ਅਫ਼ਸੋਸ ਹੈ, ਭਾਵੇਂ ਕਿ ਅਸੀਂ ਸੰਦਰਭ ਤੋਂ ਅਣਜਾਣ ਹਾਂ। ਟਰੂਡੋ ਨੇ ਮੰਨਿਆ ਕਿ ਇਸ ਘਟਨਾ ਨਾਲ ਕਤਲੇਆਮ ਵਿਚ ਮਾਰੇ ਗਏ ਲੱਖਾਂ ਲੋਕਾਂ ਦੀ ਆਤਮਾ ਨੂੰ ਡੂੰਗੀ ਠੇਸ ਪਹੁੰਚੀ ਹੋਵੇਗੀ।
ਸਾਬਕਾ ਫ਼ੌਜੀ ਯਾਰੋਸਲਾਵ ਹੰਕਾ ਦਾ ਜਸ਼ਨ ਮਨਾਉਣਾ ਯਹੂਦੀ ਲੋਕਾਂ, ਪੋਲ, ਰੋਮਾ, ਐਲ.ਜੀ.ਬੀ.ਟੀ. ਭਾਈਚਾਰਾ ਅਤੇ ਖ਼ਾਸ ਤੌਰ ‘ਤੇ ਹੋਰ ਨਸਲੀ ਲੋਕ – ਕੁਝ ਸਮੂਹ ਜਿਨ੍ਹਾਂ ਨੂੰ ਦੂਜੇ ਵਿਸ਼ਵ ਯੁੱਧ ਵਿਚ ਨਾਜ਼ੀ ਸ਼ਾਸਨ ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ, ਉਨ੍ਹਾਂ ਲਈ ਬਹੁਤ ਦਰਦਨਾਕ ਸੀ।
ਟਰੂਡੋ ਨੇ ਇਹ ਵੀ ਦੁਹਰਾਇਆ ਕਿ ਕੈਨੇਡਾ ਨੂੰ ਜ਼ੇਲੇਂਸਕੀ ਲਈ ਬਹੁਤ ਅਫਸੋਸ ਹੈ, ਜਿਸ ਨੂੰ ਹੰਕਾ ਦੀ ਤਾਰੀਫ਼ ਕਰਦੇ ਹੋਏ ਦਿਖਾਇਆ ਗਿਆ ਸੀ – ਇਕ ਅਜਿਹੀ ਤਸਵੀਰ ਜਿਸ ਦੀ ਰੂਸੀ ਪ੍ਰਚਾਰਕਾਂ ਦੁਆਰਾ ਵਰਤੋਂ ਕੀਤੀ ਗਈ ਹੈ।