ਹਾਲ ਹੀ ‘ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਡਿਨਰ ਲਈ ਭੇਜੇ ਗਏ ਸੱਦੇ ਤੋਂ ਬਾਅਦ ਇਹ ਮੁੱਦਾ ਉੱਠਿਆ ਸੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ਜੀ-20 ਦੇਸ਼ਾਂ ਦੇ ਮੁਖੀਆਂ ਅਤੇ ਮੰਤਰੀਆਂ ਨੂੰ ਰਾਤ ਦੇ ਖਾਣੇ ਲਈ ਭੇਜੇ ਗਏ ਅਧਿਕਾਰਤ ਸੱਦੇ ਵਿੱਚ ‘ਭਾਰਤ ਦਾ ਰਾਸ਼ਟਰਪਤੀ’
ਕੇਂਦਰ ਸਰਕਾਰ ਜਲਦ ਹੀ ਵੱਡਾ ਕਦਮ ਚੁੱਕ ਸਕਦੀ ਹੈ। CNBC Awaaz ਨੂੰ ਮਿਲੀ ਜਾਣਕਾਰੀ ਮੁਤਾਬਕ ਦੇਸ਼ ਦਾ ਨਾਂ ਬਦਲਿਆ ਜਾ ਸਕਦਾ ਹੈ। INDIA ਦਾ ਨਾਮ ਬਦਲ ਕੇ ਭਾਰਤ ਰੱਖਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਹਾਲ ਹੀ ‘ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਡਿਨਰ ਲਈ ਭੇਜੇ ਗਏ ਸੱਦੇ ਤੋਂ ਬਾਅਦ ਇਹ ਮੁੱਦਾ ਉੱਠਿਆ ਸੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ਜੀ-20 ਦੇਸ਼ਾਂ ਦੇ ਮੁਖੀਆਂ ਅਤੇ ਮੰਤਰੀਆਂ ਨੂੰ ਰਾਤ ਦੇ ਖਾਣੇ ਲਈ ਭੇਜੇ ਗਏ ਅਧਿਕਾਰਤ ਸੱਦੇ ਵਿੱਚ ‘ਭਾਰਤ ਦਾ ਰਾਸ਼ਟਰਪਤੀ’ ਲਿਖਿਆ ਗਿਆ ਸੀ।
ਜਦੋਂ ਕਿ ਇਸ ਤੋਂ ਪਹਿਲਾਂ ਸੱਦਾ ਪੱਤਰ ਵਿੱਚ ‘ਪ੍ਰੈਜ਼ੀਡੈਂਟ ਆਫ਼ ਇੰਡੀਆ’ ਲਿਖਿਆ ਹੁੰਦਾ ਸੀ। ਇਹ ਪ੍ਰਸਤਾਵ ਸੰਸਦ ਦੇ ਵਿਸ਼ੇਸ਼ ਸੈਸ਼ਨ ‘ਚ ਲਿਆਂਦੇ ਜਾਣ ਦੀ ਸੰਭਾਵਨਾ ਹੈ।ਇਸ ਸੰਦਰਭ ਵਿੱਚ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਭਾਰਤੀ ਗਣਰਾਜ ਨੂੰ ਖੁਸ਼ੀ ਅਤੇ ਮਾਣ ਹੈ ਕਿ ਸਾਡੀ ਸਭਿਅਤਾ ਅਮਰ ਯੁੱਗ ਵੱਲ ਦਲੇਰੀ ਨਾਲ ਅੱਗੇ ਵਧ ਰਹੀ ਹੈ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਇਸ ਕਦਮ ਨੂੰ ਸੰਵਿਧਾਨ ‘ਤੇ ਹਮਲਾ ਕਰਾਰ ਦਿੱਤਾ ਅਤੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮੋਦੀ ਇਤਿਹਾਸ ਨੂੰ ਤੋੜ-ਮਰੋੜ ਕੇ ਭਾਰਤ ਨੂੰ ਵੰਡਣਾ ਜਾਰੀ ਰੱਖ ਸਕਦੇ ਹਨ। ਪਰ ਅਸੀਂ ਨਹੀਂ ਡਰਾਂਗੇ।
ਪੂਰਾ ਦੇਸ਼ ਮੰਗ ਕਰ ਰਿਹਾ ਹੈ”–ਇਸ ਤੋਂ ਪਹਿਲਾਂ ਭਾਜਪਾ ਦੇ ਸੰਸਦ ਮੈਂਬਰ ਹਰਨਾਥ ਸਿੰਘ ਯਾਦਵ ਨੇ ANI ਨੂੰ ਕਿਹਾ ਸੀ ਕਿ ਪੂਰਾ ਦੇਸ਼ ਮੰਗ ਕਰ ਰਿਹਾ ਹੈ ਕਿ ਸਾਨੂੰ ‘INDIA’ ਦੀ ਬਜਾਏ ‘ਭਾਰਤ’ ਸ਼ਬਦ ਦੀ ਵਰਤੋਂ ਕਰਨੀ ਚਾਹੀਦੀ ਹੈ। ‘INDIA’ ਸ਼ਬਦ ਸਾਨੂੰ ਅੰਗਰੇਜ਼ਾਂ ਨੇ ਦਿੱਤਾ ਸੀ ਜਦਕਿ ‘ਭਾਰਤ’ ਸ਼ਬਦ ਸਾਡੇ ਸੱਭਿਆਚਾਰ ਦਾ ਪ੍ਰਤੀਕ ਹੈ।ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਸਾਡੇ ਸੰਵਿਧਾਨ ਨੂੰ ਬਦਲਿਆ ਜਾਵੇ ਅਤੇ ਇਸ ਵਿੱਚ ‘ਭਾਰਤ’ ਸ਼ਬਦ ਜੋੜਿਆ ਜਾਵੇ।