ਨਿੱਕੇ ਹੁੰਦਿਆਂ ਜਦੋਂ ਤੁਸੀਂ ਚੰਨ ਨੂੰ ਦੇਖਦੇ ਸੀ ਤਾਂ ਕੀ ਤੁਹਾਨੂੰ ਪਤਾ ਸੀ ਕਿ ਇਸ ‘ਤੇ ਇੰਨੇ ਵੱਡੇ-ਵੱਡੇ ਟੋਏ ਹਨ? ਜਾਂ ਜਿੰਨਾ ਗੋਲ ਇਹ ਤੁਹਾਨੂੰ ਦਿਖਾਈ ਦੇ ਰਿਹਾ ਹੈ, ਓਨਾ ਅਸਲ ‘ਚ ਹੈ ਨਹੀਂ।
ਚੰਨ ਨੂੰ ਲੈ ਕੇ ਅਜਿਹੀਆਂ ਕਿੰਨੀਆਂ ਹੀ ਗੱਲਾਂ, ਕਹਾਣੀਆਂ ਅਤੇ ਧਾਰਨਾਵਾਂ ਹਨ। ਅੱਜ ਜਦੋਂ ਭਾਰਤੀ ਪੁਲਾੜ ਏਜੰਸੀ ਇਸਰੋ ਦੇ ਚੰਦਰਯਾਨ-3 ਨੂੰ ਚੰਦਰਮਾ ਦੀ ਸਤ੍ਹਾ ‘ਤੇ ਪਹੁੰਚਣ ਲਈ ਹੁਣ ਕੁਝ ਹੀ ਘੰਟੇ ਬਾਕੀ ਹਨ, ਤਾਂ ਦੁਨੀਆਂ ਭਰ ਦੇ ਵਿਗਿਆਨੀਆਂ ਅਤੇ ਲੋਕਾਂ ਦੀਆਂ ਨਜ਼ਰਾਂ ਇਸ ‘ਤੇ ਬਣੀਆਂ ਹੋਈਆਂ ਹਨ।
ਚੰਦਰਯਾਨ-3, 23 ਅਗਸਤ ਦੀ ਸ਼ਾਮ ਕਰੀਬ 6 ਵਜੇ ਚੰਦਰਮਾ ਦੀ ਸਤ੍ਹਾ ‘ਤੇ ਉਤਰ ਸਕਦਾ ਹੈ। ਚੰਦਰਯਾਨ-3 ਦੇ ਲਾਂਚ ਹੋਣ ਦੇ ਨਾਲ-ਨਾਲ ਚੰਦਰਮਾ ਨੂੰ ਲੈ ਕੇ ਵੀ ਲੋਕਾਂ ਦੀ ਦਿਲਚਸਪੀ ਵਧਦੀ ਨਜ਼ਰ ਆ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਇੰਟਰਨੈੱਟ ‘ਤੇ ਚੰਨ ਨਾਲ ਜੁੜੇ ਕਈ ਸਵਾਲ ਪੁੱਛੇ ਜਾ ਰਹੇ ਹਨ। ਇੱਥੇ ਅਸੀਂ ਤੁਹਾਨੂੰ ਚੰਦਰਮਾ ਨਾਲ ਜੁੜੀਆਂ ਅਜਿਹੀਆਂ ਹੀ 10 ਗੱਲਾਂ ਦੱਸ ਰਹੇ ਹਾਂ ਜੋ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ।
1. ਚੰਨ ਗੋਲ ਨਹੀਂ ਹੈ ਪੂਰਨਮਾਸੀ ਵਾਲੇ ਦਿਨ, ਚੰਦ ਬਿਲਕੁਲ ਗੋਲ ਦਿਖਾਈ ਦਿੰਦਾ ਹੈ। ਪਰ ਅਸਲ ਵਿੱਚ ਇੱਕ ਉਪਗ੍ਰਹਿ ਦੇ ਰੂਪ ਵਿੱਚ ਚੰਦਰਮਾ ਇੱਕ ਗੇਂਦ ਵਾਂਗ ਗੋਲ ਨਹੀਂ ਹੈ ਸਗੋਂ ਇਹ ਅੰਡਾਕਾਰ ਹੈ। ਇਸ ਲਈ, ਜਦੋਂ ਤੁਸੀਂ ਚੰਦਰਮਾ ਨੂੰ ਦੇਖ ਰਹੇ ਹੋ, ਤਾਂ ਤੁਹਾਨੂੰ ਇਸ ਦਾ ਕੁਝ ਹਿੱਸਾ ਹੀ ਨਜ਼ਰ ਆਉਂਦਾ ਹੈ। ਇਸ ਦੇ ਨਾਲ ਹੀ ਚੰਦਰਮਾ ਦਾ ਭਾਰ ਵੀ ਇਸ ਦੇ ਜਿਓਮੈਟ੍ਰਿਕ ਸੈਂਟਰ ਵਿੱਚ ਨਹੀਂ ਹੈ। ਇਹ ਇਸ ਦੇ ਜਿਓਮੈਟ੍ਰਿਕ ਸੈਂਟਰ ਤੋਂ 1.2 ਮੀਲ ਦੂਰ ਹੈ।
2. ਚੰਨ ਕਦੇ ਪੂਰਾ ਨਹੀਂ ਦਿਖਾਈ ਦਿੰਦਾ–ਜਦੋਂ ਤੁਸੀਂ ਚੰਦਰਮਾ ਨੂੰ ਦੇਖਦੇ ਹੋ, ਤਾਂ ਤੁਸੀਂ ਇਸ ਦਾ ਵੱਧ ਤੋਂ ਵੱਧ 59 ਪ੍ਰਤੀਸ਼ਤ ਦੇਖ ਸਕਦੇ ਹੋ। ਚੰਦ ਦਾ 41 ਫੀਸਦੀ ਹਿੱਸਾ ਧਰਤੀ ਤੋਂ ਨਜ਼ਰ ਹੀ ਨਹੀਂ ਆਉਂਦਾ। ਜੇਕਰ ਤੁਸੀਂ ਪੁਲਾੜ ‘ਚ ਜਾ ਕੇ ਉਸ 41 ਫੀਸਦੀ ਖੇਤਰ ‘ਚ ਖੜ੍ਹੇ ਹੋਵੋ ਤਾਂ ਤੁਹਾਨੂੰ ਧਰਤੀ ਨਜ਼ਰ ਨਹੀਂ ਆਵੇਗੀ।