ਪੰਜਾਬ ਵਿੱਚ ਐਨਆਈਏ ਦੀ ਟੀਮ ਨੇ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇਸ ਤਹਿਤ ਪਟਿਆਲਾ ‘ਚ ਖਾਲਸਾ ਏਡ ਨਾਂ ਦੀ ਸੰਸਥਾ ਦੇ ਦਫਤਰ ਅਤੇ ਏਸ਼ੀਅਨ ਪੈਸੇਫਿਕ ਦੇ ਡਾਇਰੈਕਟਰ ਦੇ ਘਰ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਤੋਂ ਬਾਅਦ ਖਾਲਸਾ ਏਡ ਇੰਡੀਆ ਦੇ ਐਮਡੀ ਅਮਰਪ੍ਰੀਤ ਸਿੰਘ ਨੇ ਪ੍ਰੈਸ ਕਾਨਫਰੰਸ ਦੱਸਿਆ ਕਿ ਉਨ੍ਹਾਂ ਕੋਲੋਂ ਏਜੰਸੀ ਨੇ ਕੀ-ਕੀ ਸਵਾਲ ਕੀਤੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 5 ਵਜੇ ਕਰੀਬ ਉਨ੍ਹਾਂ ਦੇ ਘਰ ਐਨਆਈਏ ਨੇ ਛਾਪੇਮਾਰੀ ਕੀਤੀ। ਉਨ੍ਹਾਂ ਦੇ ਘਰ ਪਲਿਸ ਅਤੇ ਏਜੰਸੀ ਦੇ ਅਧਿਕਾਰੀ ਆਏ। ਇਸ ਦੇ ਨਾਲ ਹੀ ਦਫ਼ਤਰ ਵਿੱਚ ਵੀ NIA ਦੇ ਅਧਿਕਾਰੀਆਂ ਨੇ ਜਾਂਚ ਕੀਤੀ ਤੇ ਕੁਝ ਕਾਗਜ਼ ਅਤੇ ਮੋਬਾਈਲ ਆਪਣੇ ਨਾਲ ਲੈ ਗਏ। ਅਮਰਪ੍ਰੀਤ ਸਿੰਘ ਨੇ ਕਿਹਾ ਕਿ ਏਜੰਸੀ ਨੇ ਉਨ੍ਹਾਂ ਕੋਲੋਂ ਪੁੱਛਿਆ ਕਿ ਤੁਸੀਂ ਐਂਟੀ ਨੈਸ਼ਨਲ ਐਕਟੀਵੀ ਤਾਂ ਨਹੀਂ ਕਰ ਰਹੇ ਹੋ।
ਉਨ੍ਹਾਂ ਨੇ ਏਜੰਸੀ ਵਲੋਂ ਕੀਤੀ ਗਏ ਰੇਡ ਅਤੇ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਦੇ ਵਾਲੰਟੀਅਰ ਪੰਜਾਬ ਤੇ ਹਰਿਆਣਾ ਵਿੱਚ ਆਏ ਹੜ੍ਹ ਦੌਰਾਨ ਪੀੜਤ ਲੋਕਾਂ ਦੀ ਲਗਾਤਾਰ ਮਦਦ ਕਰ ਰਹੇ ਹਨ।ਉੱਥੇ ਹੀ ਅਜਿਹੇ ਸਮੇਂ ਵਿੱਚ ਆ ਕੇ ਐਨਆਈਏ ਸਾਨੂੰ ਇਹ ਸਵਾਲ ਕਰ ਰਹੀ ਹੈ ਕਿ ਤੁਸੀਂ ਕਿਸੇ ਐਂਟੀ ਨੈਸ਼ਨਲ ਐਕਟੀਵਿਟੀ ਵਿੱਚ ਸ਼ਾਮਲ ਤਾਂ ਨਹੀਂ ਹੋ। ਤੁਹਾਨੂੰ ਫੰਡਿੰਗ ਕਿੱਥੋਂ ਆਉਂਦੀ ਹੈ। ਕੌਣ-ਕੌਣ ਤੁਹਾਨੂੰ ਰੈਗੂਲਰ ਫੰਡਿੰਗ ਕਰਦਾ ਹੈ। ਇਸ ਦੇ ਨਾਲ ਹੀ ਏਜੰਸੀ ਨੇ ਉਨ੍ਹਾਂ ਨੂੰ 3 ਅਗਸਤ ਦਿੱਲੀ ਸਥਿਤ ਐਨਆਈਏ ਦੇ ਮੁੱਖ ਦਫ਼ਤਰ ਵਿੱਚ ਆਉਣ ਲਈ ਕਿਹਾ ਹੈ।
ਉੱਥੇ ਹੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਅੱਜ ਖਾਲਸਾ ਏਡ ਸਮਾਜ ਭਲਾਈ ਦੇ ਕੰਮਾਂ ਵਿੱਚ ਸਭ ਤੋਂ ਅੱਗੇ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਇਸ ਸਮੇਂ ਐਨਆਈਏ ਦੀ ਤਰਫੋਂ ਛਾਪੇਮਾਰੀ ਕਰਨਾ ਸਾਡੇ ਵਲੰਟੀਅਰ ਦੇ ਮਨੋਬਲ ਨੂੰ ਘੇਰਨ ਦੀ ਕੋਸ਼ਿਸ਼ ਹੈ। ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਦਾ ਜਨਮ ਦਿਨ ਸੀ ਤੇ ਅੱਜ ਏਜੰਸੀ ਨੇ ਵਲੋਂ ਛਾਪੇਮਾਰੀ ਕੀਤੀ ਗਈ, ਇਹ ਕਿਤੇ ਨਾ ਕਿਤੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।