ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਮਸ਼ਹੂਰ ਪੰਜਾਬੀ ਗਾਇਕਾਂ ਵਿੱਚੋਂ ਇੱਕ ਸੀ, ਜਿਸਦੇ ਗੀਤਾਂ ਨੂੰ ਉਸਦੇ ਮਰਨ ਉਪਰੰਤ ਵੀ ਰਿਲੀਜ਼ ਕੀਤਾ ਜਾ ਰਿਹਾ ਹੈ ਅਤੇ ਅਜੇ ਵੀ ਉਸਦੇ ਗਾਣਿਆਂ ਨੂੰ YT ‘ਤੇ ਲੱਖਾਂ ਵਿਊਜ਼ ਮਿਲਦੇ ਹਨ। ਮੂਸੇਵਾਲਾ ਦੀ ਸਾਰੀ ਜਾਇਦਾਦ ਅਤੇ ਗਾਣਿਆਂ ਤੋਂ ਹੋਣ ਵਾਲੀ ਕਮਾਈ ਨੂੰ ਉਸ ਦੇ ਮਾਪਿਆਂ ਨੂੰ ਤਬਦੀਲ ਕਰ ਦਿੱਤੀ ਗਈ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਆਪਣੀ ਮੌਤ ਦੇ ਸਮੇਂ ਸਿੱਧੂ ਮੂਸੇਵਾਲਾ ਦੀ ਕੁੱਲ ਜਾਇਦਾਦ ਲਗਭਗ 14 ਮਿਲੀਅਨ ਅਮਰੀਕੀ ਡਾਲਰ ਸੀ ਜੋ ਕਿ ਲਗਭਗ 114 ਕਰੋੜ ਰੁਪਏ ਬਣਦੀ ਹੈ। ਜਿਸ ਵਿੱਚ ਉਸਦੀਆਂ ਮਹਿੰਗੀਆਂ ਕਾਰਾਂ, ਪੰਜਾਬ ਵਿੱਚ ਉਸ ਦੀਆਂ ਜਾਇਦਾਦਾਂ ਅਤੇ ਬ੍ਰਾਂਡ ਡੀਲਾਂ ਅਤੇ ਯੂਟਿਊਬ ਰਾਇਲਟੀ ਤੋਂ ਉਸ ਦੀ ਆਮਦਨ ਸ਼ਾਮਲ ਹਨ। ਸਿੱਧੂ ਮੂਸੇਵਾਲਾ ਆਪਣੇ ਲਾਈਵ ਸ਼ੋਅ ਅਤੇ ਕੰਸਰਟ ਲਈ 20 ਲੱਖ ਰੁਪਏ ਅਤੇ ਜਨਤਕ ਪੇਸ਼ਕਾਰੀ ਲਈ 2 ਲੱਖ ਰੁਪਏ ਤੋਂ ਵੱਧ ਚਾਰਜ ਕਰਦਾ ਸੀ। ਇੱਕ ਵਿਸ਼ਾਲ ਸਾਮਰਾਜ ਸਿਰਜਣ ਮਗਰੋਂ ਵੀ ਅੱਜ ਉਹ ਆਪਣੀ ਮੌਤ ਤੋਂ ਬਾਅਦ ਵੀ ਕਮਾਈ ਕਰ ਰਿਹਾ ਹੈ, ਰਾਇਲਟੀ ਹੁਣ ਉਸਦੇ ਮਾਪਿਆਂ ਨੂੰ ਜਾ ਰਹੀ ਹੈ।
ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਇਕ ਸਾਲ ਬਾਅਦ ਉਸ ਦੇ ਪਰਿਵਾਰ ਨੂੰ ਅਦਾਲਤ ਤੋਂ ਉਸ ਦਾ ਪਿਸਤੌਲ ਅਤੇ ਦੋ ਮੋਬਾਈਲ ਫੋਨ ਵਾਪਸ ਮਿਲ ਗਏ ਹਨ। ਪਰਿਵਾਰ ਨੇ ਉਨ੍ਹਾਂ ਦੀ ਹਿਰਾਸਤ ਲਈ ਅਦਾਲਤ ਵਿੱਚ ਅਪੀਲ ਕੀਤੀ ਸੀ। ਇਨ੍ਹਾਂ ਨੂੰ ਦੇਣ ਤੋਂ ਬਾਅਦ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਇਨ੍ਹਾਂ ਨੂੰ ਹਰ ਪੇਸ਼ੀ ‘ਤੇ ਆਪਣੇ ਨਾਲ ਲਿਆਉਣਾ ਹੋਵੇਗਾ।
ਮੂਸੇਵਾਲਾ ਦੇ ਪਰਿਵਾਰ ਨੂੰ ਕਥਿਤ ਤੌਰ ‘ਤੇ ਪਿਸਤੌਲ ਲਈ 4 ਲੱਖ ਰੁਪਏ ਅਤੇ ਮੋਬਾਈਲ ਫੋਨ ਲਈ 1 ਲੱਖ ਰੁਪਏ ਦਾ ਬਾਂਡ ਭਰਨਾ ਪਿਆ ਸੀ। ਪਿਸਤੌਲ ਹੁਣ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇ ਨਾਂ ‘ਤੇ ਦਰਜ ਹੋਵੇਗੀ। ਅਦਾਲਤ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਕਿਹਾ ਕਿ ਜਦੋਂ ਤੱਕ ਕਤਲ ਦਾ ਕੇਸ ਚੱਲ ਰਿਹਾ ਹੈ, ਉਹ ਮੋਬਾਈਲ ਫ਼ੋਨ ਅਤੇ ਪਿਸਤੌਲ ਨਹੀਂ ਵੇਚਣਗੇ।
22:59