ਮਹਿੰਗੇ ਘੋੜੀਆਂ ਘੋੜਿਆਂ ਦੀ ਸ਼ੌਕੀਨ

ਪੰਜਾਬੀਆਂ ਲਈ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਪੰਜਾਬੀ ਆਪਣੇ ਅਵੱਲੇ ਸ਼ੌਂਕਾਂ ਕਾਰਨ ਦੇਸ਼ਾਂ ਵਿਦੇਸ਼ਾਂ ਵਿਚ ਵੀ ਕਾਫ਼ੀ ਨਾਮਣਾ ਖੱਟ ਰਹੇ ਹਨ। ਭਾਵੇਂ ਕਿ ਹਰ ਕਿਸੇ ਦੇ ਵੱਖੋ ਵੱਖਰੇ ਸ਼ੌਂਕ ਹੁੰਦੇ ਹਨ, ਕੋਈ ਮਹਿੰਗੀਆ ਕਾਰਾਂ ਰੱਖਣ ਦਾ ਸ਼ੌਂਕੀ, ਕੋਈ ਮਹਿੰਗੇ ਟਰੈਕਟਰ-ਟਰਾਲੀਆ ਤੇ ਕਿਸੇ ਨੂੰ ਵੱਡੀਆਂ ਹਵੇਲੀਆਂ ਤੇ ਉੱਚੇ ਚੁਬਾਰਿਆ ਦਾ ਸ਼ੌਂਕ, ਪਰ ਇਸ ਭੈਣ ਜੋ ਸਿੱਖੀ ਨਾਲ ਨਾਲ ਐਨਾ ਪਿਆਰ ਹੈ ਜਿਨ੍ਹਾਂ ਨੂੰ ਮਹਿੰਗੀਆਂ ਘੋੜੀਆਂ ਅਤੇ ਘੋੜੇ ਪਾਲਣ ਦਾ ਅਜਿਹਾ ਸ਼ੌਂਕ ਜਾਗਿਆ ਕਿ ਉਸਨੇ ਵੀ ਇਸ ਸ਼ੌਂਕ ਨੂੰ ਪੂਰਾ ਕਰਨ ਲਈ ਆਪਣੇ ਪਰਿਵਾਰ ਦੇ ਸਹਿਯੋਗ ਤੇ ਮਾਤਾ ਪਿਤਾ ਭਰਾ ਦੇ ਆਸ਼ੀਰਵਾਦ ਸਦਕਾ ਜ਼ਮੀਨ ਵਿਚ ਘੋੜਿਆਂ ਦਾ ਤਬੇਲਾ ਬਣਾ ਲਿਆ ਅਤੇ ਮਹਿੰਗੇ ਘੋੜੇ ਅਤੇ ਘੋੜੀਆਂ ਨੂੰ ਲਿਆ ਕੇ ਆਪਣੇ ਤਬੇਲੇ ਵਿਚ ਬੰਨ੍ਹ ਲਿਆ।

1947 ਦੀਆਂ ਕਿਆਮਤਾਂ ਨੂੰ ਕੌਣ ਨਹੀਂ ਜਾਣਦਾ? ਇਕ ਪਾਸੇ ਦਿੱਲੀ ਦੇ ਲਾਲ ਕਿਲ੍ਹੇ ਉਪਰ ਤਿਰੰਗਾ ਲਹਿਰਾ ਕੇ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸਨ ਤੇ ਪੰਜਾਬ ਅਤੇ ਬੰਗਾਲ ਦੀਆਂ ਧਰਤੀਆਂ ਦੀ ਵੰਡ ਕਰ ਕੇ ਮੁਸਲਮਾਨਾਂ ਤੇ ਹਿੰਦੂਆਂ, ਸਿੱਖਾਂ ਦੇ ਕਤਲਾਂ ਨਾਲ ਖ਼ੂਨ ਦੇ ਦਰਿਆ ਵਹਾਏ ਜਾ ਰਹੇ ਸਨ। ਇਸ ਸਮੇਂ ਜਿਥੇ ਆਪੋ ਅਪਣੇ ਭਾਈਚਾਰੇ ਦੀਆਂ ਸਾਂਝਾਂ ਤੋੜ ਕੇ ਲੁੱਟਾਂ ਖੋਹਾਂ, ਕਤਲੋ-ਗ਼ਾਰਤ, ਧੀਆਂ ਭੈਣਾਂ ਦੀਆਂ ਇਜ਼ਤਾਂ ਰੋਲੀਆਂ ਜਾ ਰਹੀਆਂ ਸਨ, ਉਥੇ ਉਨ੍ਹਾਂ ਦੇ ਮੁਕਾਬਲੇ ਦੋਹਾਂ ਪਾਸਿਆਂ ਤੋਂ ਮਨੁੱਖਤਾ ਦੀ ਰਖਿਆ ਕਰਦਿਆਂ ਅਨੇਕਾਂ ਲੋਕਾਂ ਨੇ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੇ ਆਪਸੀ ਸਾਂਝ ਬਰਕਰਾਰ ਕਾਇਮ ਰੱਖ ਕੇ ਮਨੁੱਖਾਂ ਦੀ ਸੇਵਾ ਦੇ ਵੀ ਕਈ ਸਬੂਤ ਜੱਗ ਜ਼ਾਹਰ ਕੀਤੇ। ਇਹੋ ਜਹੇ ਸੂਰਬੀਰ ਯੋਧਿਆਂ ਵਿਚ ਇਕ ਮਿਸਾਲ ਸਭਰਾਵਾਂ ਨਹਿਰ ਦੇ ਕੰਢੇ ’ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਵੈਰੋਂ ਬਧੇਸ਼ਿਆਂ ਦੀ ਬਹੁਤ ਹੀ ਪਿਆਰੇ ਤੇ ਮਹਾਨ ਸੇਵਾਦਾਰ ਸ. ਮੁਲੱਖਾ ਸਿੰਘ ਦੀ ਕਹਾਣੀ ਹੈ ਜੋ ਘੋੜੀਆਂ ਤੇ ਚੰਗੇ ਬੈਲ, ਮੱਝਾਂ ਰੱਖਣ ਦਾ ਬੜਾ ਸ਼ੌਕੀਨ ਸੀ।।

ਉਸ ਕੋਲ ਉਸ ਸਮੇਂ ਬਹੁਤ ਵੱਡੀ ਇਕ ਚਿੱਟੀ ਘੋੜੀ ਹੁੰਦੀ ਸੀ। ਉਹ ਗਤਕੇਬਾਜ਼ ਸੀ ਤੇ ਬਹੁਤ ਜੋਸ਼ੀਲਾ ਤੇ ਫੁਰਤੀਲਾ ਸ਼ੇਰ ਜਵਾਨ ਸੀ! ਉਸ ਕੋਲੋਂ ਘੋੜੀ ਖੋਹਣ ਵਾਸਤੇ ਕਈ ਵਾਰ ਬਦਮਾਸ਼ ਲੋਕਾਂ ਨੇ ਅਪਣੇ ਕਈ ਢੰਗ ਤਰੀਕੇ ਵਰਤੇ ਪ੍ਰੰਤੂ ਉਸ ਕੋਲੋਂ ਘੋੜੀ ਖੋਹ ਨਾ ਸਕੇ। ਉਸ ਦੇ ਅਪਣੇ ਹੀ ਪਿੰਡ ਦਾ ਇਕ ਬਹੁਤ ਵੱਡਾ ਬਦਮਾਸ਼ ਸੀ ਜੋ ਇਲਾਕੇ ਵਿਚ ਅਪਣੀ ਪੂਰੀ ਦਹਿਸ਼ਤ ਰਖਦਾ ਸੀ। ਉਸ ਨੇ ਮਲੱਖਾ ਸਿੰਘ ਤੋਂ ਘੋੜੀ ਮੰਗੀ ਤੇ ਸਰਦਾਰ ਮਲੱਖਾ ਸਿੰਘ ਨੇ ਉਸ ਨੂੰ ਕਰਾਰਾ ਜਵਾਬ ਦੇ ਦਿਤਾ ਤੇ ਕਿਹਾ ਇਹ ਘੋੜੀ ਮੈਂ ਸ਼ੌਂਕ ਨਾਲ ਰੱਖੀ ਹੈ, ਤੇਰੇ ਵਰਗੇ ਲੁਟੇਰੇ ਨੂੰ ਮੈਂ ਕਿਉਂ ਦੇਵਾਂ? ਉਸ ਲੁਟੇਰੇ ਦਾ ਨਾਂ ਕਾਹਨਾ ਸੀ। ਕਾਹਨੇ ਨੇ ਕਿਹਾ ਤੂੰ ਇਸ ਨੂੰ ਕਿੰਨਾ ਚਿਰ ਰੱਖ ਸਕੇਂਗਾ? ਘੋੜੀ ਵਾਲੇ ਨੇ ਉੱਤਰ ਦਿਤਾ, ‘‘ਇਸ ਹੀਰੇ ਦਾ ਮੁੱਲ ਹੈ ਛਿੱਤਰ, ਜੇ ਖਾ ਸਕਦੈਂ ਤਾਂ ਲੈ ਲਵੀਂ।’’

Leave a comment

Your email address will not be published. Required fields are marked *