ਜਗਦੀਪ ਸਿੰਘ ਪੁਲਿਸ ਨੇ ਹੈਰੋਇਨ ਸਮੇਤ……..

ਵੱਡੀ ਖਬਰ ਆ ਰਹੀ ਹੈ ਮਸ਼ਹੂਰ ਪੰਜਾਬੀ ਸ਼ਖ਼ਸੀਅਤ ਜਗਦੀਪ ਸਿੰਘ ਉਰਫ ਦੀਪ ਨੂੰ ਪੁਲਿਸ ਨੇ ਹੈਰੋਇਨ ਸਮੇਤ ਗਿਰਫ਼ਤਾਰ ਕੀਤਾ ਹੈ ਆਉ ਜਾਣਦੇ ਹਾਂ ਕਿਸ ਤਰ੍ਹਾਂ ਫੜਿਆ ਗਿਆ ਸੀ। ਦੱਸ ਦਈਏ ਕਿ ਜਗਦੀਪ ਸਿੰਘ ਜਿਸਦਾ ਕੱਦ 7.6 ਫੁੱਟ ਲੰਬਾ ਹੈ ਤੇ ਉਹ ਪੰਜਾਬ ਪੁਲਿਸ ‘ਚ ਕਾਂਸਟੇਬਲ ਰਹਿ ਚੁੱਕਾ ਹੈ

ਦੀਪ ਸਿੰਘ ਦੀ ਗ੍ਰਿਫਤਾਰੀ ਤਰਨਤਾਰਨ ਤੋਂ ਹੋਈ ਹੈ। ਦੀਪ ਸਿੰਘ famous Reality show ਅਮਰੀਕਾ ਗੋਟ ਟੈਲੇਂਟ ਪ੍ਰੋਗਰਾਮ ਵਿੱਚ ਹਿਸਾ ਲੈ ਚੁੱਕਾ ਹੈ। ਜਿੱਥੇ ਉਸ ਨੇ ਗਟੱਕੇ ਦੇ ਜੌਹਰ ਵਿਖਾਏ ਸਨ। ਪੁਰਾਣਾ ਪੁਲਿਸ ਮੁਲਾਜ਼ਮ ਹੋਣ ਕਰਕੇ ਦੀਪ ਸਿੰਘ ਨੂੰ ਨਾਕਿਆਂ ‘ਤੇ ਪੁੱਛਗਿਛ ਲਈ ਨਹੀਂ ਰੋਕਿਆ ਜਾਂਦਾ ਸੀ ਤੇ ਇਸੇ ਦਾ ਫਾਇਦਾ ਚੁੱਕ ਕੇ ਦੀਪ ਸਿੰਘ ਹੈਰੋਇਨ ਦੀ ਤਸਕਰੀ ਕਰਨ ਲੱਗਾ। ਪੁਲਿਸ ਜਲਦ ਹੀ ਉਸ ਨੂੰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।

ਦਰਅਸਲ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੂੰ ਸਰਹੱਦ ਪਾਰ ਤੋਂ 500 ਗ੍ਰਾਮ ਹੈਰੋਇਨ ਦੀ ਸਪੁਰਦਗੀ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਤਰਨਤਾਰਨ ‘ਚ ਗੁਪਤ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਦੀਪ ਸਿੰਘ ਆਪਣੀ ਬੋਲੈਰੋ ਕਾਰ ਵਿੱਚ ਉੱਥੇ ਪਹੁੰਚ ਗਿਆ। ਪੁਲਿਸ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੌਰਾਨ ਦੀਪ ਦੇ ਦੋ ਸਾਥੀ ਵੀ ਉਸ ਦੇ ਨਾਲ ਸਨ, ਜਿਨ੍ਹਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ।

ਕਿਹਾ ਜਾ ਰਿਹਾ ਹੈ ਕਿ ਪੁਰਾਣਾ ਪੁਲਿਸ ਮੁਲਾਜ਼ਮ ਹੋਣ ਕਾਰਨ ਦੀਪ ਸਿੰਘ ਨੂੰ ਕਦੇ ਵੀ ਚੌਕੀਆਂ ‘ਤੇ ਪੁੱਛਗਿੱਛ ਲਈ ਨਹੀਂ ਰੋਕਿਆ ਗਿਆ। ਉਹ ਹੈਰੋਇਨ ਦੀ ਤਸਕਰੀ ਲਈ ਆਪਣੇ ਮਸ਼ਹੂਰ ਚਿਹਰੇ ਦੀ ਵਰਤੋਂ ਕਰ ਰਿਹਾ ਸੀ। ਫਿਲਹਾਲ ਉਸ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਜਗਦੀਪ ਸਿੰਘ ਅਮਰੀਕਾ ਗੋਟ ਟੇਲੈਂਟ ਵਿਚ ਵੀ ਹਿੱਸਾ ਲੈ ਚੁੱਕਾ ਸੀ ਤੇ ਕੁਝ ਸਮੇਂ ਬਾਅਦ ਉਸ ਨੇ ਦੁਬਾਰਾ ਤੋਂ ਅਮਰੀਕਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

Leave a comment

Your email address will not be published. Required fields are marked *