ਕੈਨੇਡਾ ਤੇ ਯੂ.ਕੇ ਜਾਣ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ ਹੈ। ਇਨ੍ਹਾਂ ਦੋਵਾਂ ਦੇਸ਼ਾਂ ਵਿਚ ਜਾਣ ਲਈ ਕ੍ਰਿਸਮਸ ਤੇ ਨਿਊ ਯੀਅਰ ਮੌਕੇ ਖ਼ਾਸ ਆਫਰ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਦੇ ਤਹਿਤ ਬਿਨੈਕਾਰਾਂ ਨੂੰ 40 ਫ਼ੀਸਦ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਸਮੇਂ ਕੈਨੇਡਾ ਵਿੱਚ ਨਰਸਾਂ ਅਤੇ ਨੈਨੀਜ਼ ਲਈ ਬਹੁਤ ਸਾਰੀਆਂ ਨੌਕਰੀਆਂ ਖੁੱਲ੍ਹੀਆਂ ਹਨ। ਭਾਰਤ ਤੋਂ ਖਾਸ ਕਰਕੇ ਪੰਜਾਬ/ ਹਰਿਆਣਾ ਦੀਆਂ ਬਹੁਤ ਸਾਰੀਆਂ ਕੁੜੀਆਂ ਨਰਸਾਂ ਅਤੇ ਨੈਨੀ ਦਾ ਕੰਮ ਕਰਨ ਲਈ ਦੂਜੇ ਦੇਸ਼ਾਂ ਵਿੱਚ ਜਾ ਰਹੀਆਂ ਹਨ ਅਤੇ ਉਹ ਚੰਗੀ ਕਮਾਈ ਕਰ ਰਹੀਆਂ ਹਨ।
ਜੇਕਰ ਤੁਸੀਂ ਨਰਸ/ਨੈਨੀ ਦਾ ਕੰਮ ਕਰਦੇ ਹੋ ਜਾਂ ਨਰਸਿੰਗ ਕੋਰਸ (ANM, GNM, BSc. Nursing) ਕੀਤਾ ਹੈ ਜਾਂ ਨਰਸ ਬਣਨ ਲਈ ਪੜ੍ਹ ਰਹੇ ਵਿਦਿਆਰਥੀ ਹੋ, ਤਾਂ ਤੁਸੀਂ ਕੈਨੇਡਾ ਜਾ ਸਕਦੇ ਹੋ ਅਤੇ ਬਹੁਤ ਆਸਾਨੀ ਨਾਲ ਨੌਕਰੀ ਪ੍ਰਾਪਤ ਕਰ ਸਕਦੇ ਹੋ। ਕੈਨੇਡਾ ਨੇ ਨਰਸਿੰਗ ਖੇਤਰ ਦੇ ਲੋਕਾਂ ਨੂੰ ਪਹਿਲ ਦੇ ਆਧਾਰ ‘ਤੇ ਵੀਜ਼ੇ ਜਾਰੀ ਕੀਤੇ ਹਨ, ਕੈਨੇਡਾ ਵਿੱਚ ਭਾਰਤੀ ਨਰਸਾਂ ਅਤੇ ਨੈਨੀਜ਼ ਦੀ ਬਹੁਤ ਮੰਗ ਹੈ।
ਚੰਗੀ ਗੱਲ ਇਹ ਹੈ ਕਿ ਕੰਮ ਕਰਨ ਦੌਰਾਨ ਪ੍ਰਤੀ ਘੰਟਾ ਸੈਲਰੀ 45 ਡਾਲਰ (3700 ਰੁਪਏ) ਹੋਵੇਗੀ। 8 ਮਹੀਨਿਆਂ ਵਿਚ ਪਰਿਵਾਰ ਸਮੇਤ ਪੀਆਰ ਮਿਲੇਗੀ। + 2 ਪਾਸ ਜਾਂ ਬਿਨਾਂ + 2 ਵਾਲੇ ਵੀ ਅਪਲਾਈ ਕਰ ਸਕਦੇ ਹਨ। ਨਰਸ ਲਾਈਸੈਂਸ ਦੀ ਵੀ ਲੋੜ ਨਹੀਂ।ਕੈਨੇਡਾ ਦੀ ਸਰਕਾਰ ਨਰਸਿੰਗ ਖੇਤਰ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਬਹੁਤ ਸਾਰੇ ਵੀਜ਼ੇ ਜਾਰੀ ਕਰ ਰਹੀ ਹੈ। ਜੇ ਤੁਹਾਡੇ ਕੋਲ ਨਰਸਿੰਗ ਅਤੇ ਸਿਹਤ ਪ੍ਰਬੰਧਨ ਵਿੱਚ ਨਰਸਿੰਗ ਦੀ ਡਿਗਰੀ ਹੈ ਤਾਂ ਤੁਸੀਂ ਨੈਨੀ ਕੇਅਰ ਜਾਂ ਕੇਅਰ ਗਿਵਰ ਪ੍ਰੋਗਰਾਮ ਲਈ ਅਰਜ਼ੀ ਦੇ ਸਕਦੇ ਹੋ।
ਜੇਕਰ ਤੁਹਾਡੇ ਕੋਲ ਗੈਰ-ਮੈਡੀਕਲ ਪਿਛੋਕੜ ਹੈ, ਬੈਚਲਰ ਡਿਗਰੀ ਕੀਤੀ ਹੈ ਜਾਂ ਪਿਛਲੇ ਪੰਜ ਸਾਲਾਂ ਵਿੱਚ ਕਾਲਜ ਵਿੱਚੋਂ ਪਾਸ ਹੋ ਚੁੱਕੇ ਹੋ ਤਾਂ ਕਿਸੇ ਰੁਜ਼ਗਾਰਦਾਤਾ ਰਾਹੀਂ ਕੈਨੇਡਾ ਆਉਣ ਦਾ ਇੱਕ ਮੌਕਾ ਵੀ ਹੈ। ਹਰ ਕੋਈ ਆਪਣੇ ਪਰਿਵਾਰ ਨੂੰ ਇਕੱਠੇ ਰੱਖਣਾ ਚਾਹੁੰਦਾ ਹੈ। ਤੁਸੀਂ ਆਪਣੇ ਜੀਵਨ ਸਾਥੀ ਅਤੇ ਆਪਣੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਜਾ ਸਕਦੇ ਹੋ। ਖਾਸ ਗੱਲ ਇਹ ਹੈ ਕਿ ਤੁਹਾਡਾ ਜੀਵਨ ਸਾਥੀ ਵੀ ਕੈਨੇਡਾ ਵਿੱਚ ਕੰਮ ਕਰ ਸਕਦਾ ਹੈ।