ਪੰਜਾਬ ‘ਚ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ

ਸਵੇਰੇ ਤੜਕਸਾਰ ਧੁੰਦ ਛਾਈ ਰਹਿੰਦੀ ਹੈ ਅਤੇ ਦੁਪਹਿਰ ਸਮੇਂ ਮੌਸਮ ਆਮ ਵੇਖਣ ਨੂੰ ਮਿਲ ਰਿਹਾ ਹੈ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 23.8 ਡਿਗਰੀ, ਜਦਕਿ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਨ੍ਹਾਂ ਅੰਕੜਿਆਂ ਮੁਤਾਬਕ ਦਿਨ ਅਤੇ ਰਾਤ ਦੇ ਤਾਪਮਾਨ ਵਿਚ 16 ਡਿਗਰੀ ਤਕ ਦਾ ਫਰਕ ਵੇਖਣ ਨੂੰ ਮਿਲ ਰਿਹਾ ਹੈ, ਆਮ ਤੌਰ ’ਤੇ ਦਸੰਬਰ ਵਿਚ ਅਜਿਹਾ ਮੌਸਮ ਵੇਖਣ ਨੂੰ ਨਹੀਂ ਮਿਲਦਾ।ਰਾਜ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮੱਧ ਅਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਦੇ ਨਾਲ-ਨਾਲ ਉੱਚਾਈ ਵਾਲੇ ਇਲਾਕਿਆਂ ਵਿੱਚ ਬਰਫ਼ਬਾਰੀ ਹੋਈ ਹੈ, ਜਿਸ ਕਾਰਨ ਪੂਰੇ ਹਿਮਾਚਲ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਸੂਬਾ ਸੀਤ ਲਹਿਰ ਦੀ ਲਪੇਟ ‘ਚ ਹੈ। ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਦੇ ਜਾਣ ਨਾਲ ਆਉਣ ਵਾਲੇ ਦਿਨਾਂ ‘ਚ ਮੌਸਮ ਸਾਫ ਰਹੇਗਾ। ਬਰਫਬਾਰੀ ਦੇਖ ਕੇ ਸੈਲਾਨੀ ਵੀ ਖੁਸ਼ੀ ਨਾਲ ਝੂਮ ਉੱਠੇ।

ਉਥੇ ਹੀ ਘੱਟੋ-ਘੱਟ ਤਾਪਮਾਨ ਵਿਚ ਇਕ ਡਿਗਰੀ ਦੀ ਗਿਰਾਵਟ ਦਰਜ ਹੋਈ, ਜਿਸ ਕਾਰਨ ਰਾਤ ਸਮੇਂ ਠੰਡ ਵਿਚ ਵਾਧਾ ਹੋਇਆ। ਵੱਧ ਤੋਂ ਵੱਧ ਤਾਪਮਾਨ ਦਾ 24 ਡਿਗਰੀ ਤਕ ਰਿਕਾਰਡ ਹੋਣਾ ਭਾਰੀ ਸਰਦੀ ਵਿਚ ਰੁਕਾਵਟ ਪੈਦਾ ਕਰ ਰਿਹਾ ਹੈ। ਉਥੇ ਹੀ ਸਵੇਰ ਸਮੇਂ ਹਾਈਵੇਅ ’ਤੇ ਕਾਫ਼ੀ ਧੁੰਦ ਵੇਖਣ ਨੂੰ ਮਿਲਦੀ ਹੈ ਅਤੇ ਰਾਹਗੀਰਾਂ ਲਈ ਵਿਜ਼ੀਬਿਲਟੀ ਦਾ ਘੱਟ ਹੋਣਾ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ।

ਕੁਝ ਦਿਨ ਪਹਿਲਾਂ ਹਲਕੀ ਬੂੰਦਾਬਾਂਦੀ ਹੋਈ ਅਤੇ ਬੱਦਲ ਛਾਏ ਰਹੇ, ਜਿਸ ਨਾਲ ਕੰਬਾਉਣ ਵਾਲੀ ਸਰਦੀ ਪੈਣ ਦੇ ਆਸਾਰ ਬਣ ਗਏ ਸਨ। ਮੀਂਹ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿਚ 5 ਡਿਗਰੀ ਤਕ ਦੀ ਗਿਰਾਵਟ ਦਰਜ ਹੋਈ ਸੀ। ਇਸ ਦੇ ਬਾਵਜੂਦ ਸਰਦੀ ਦਾ ਪੂਰੀ ਤਰ੍ਹਾਂ ਰੰਗ ਵੇਖਣ ਨੂੰ ਨਹੀਂ ਮਿਲ ਸਕਿਆ। ਪਿਛਲੇ 2 ਦਿਨਾਂ ਤਕ ਯੈਲੋ ਅਲਰਟ ਐਲਾਨ ਹੋਇਆ ਸੀ, ਜਿਸ ਕਾਰਨ ਮੀਂਹ ਦੀ ਸੰਭਾਵਨਾ ਬਣੀ ਹੋਈ ਸੀ ਪਰ ਆਸਮਾਨ ਤੋਂ ਇਕ ਬੂੰਦ ਵੀ ਨਹੀਂ ਡਿੱਗੀ।

ਮੌਸਮ ਵਿਭਾਗ ਚੰਡੀਗੜ੍ਹ ਕੇਂਦਰ ਮੁਤਾਬਕ ਅਗਲੇ 1-2 ਦਿਨਾਂ ਵਿਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਪਹਾੜਾਂ ਵਿਚ ਬਰਫ਼ਬਾਰੀ ਕਾਰਨ ਮੈਦਾਨੀ ਇਲਾਕਿਆਂ ਵਿਚ ਸਰਦੀ ਵਧੀ ਸੀ ਪਰ ਵੱਧ ਤੋਂ ਵੱਧ ਤਾਪਮਾਨ ਵਿਚ ਕੋਈ ਵੱਡੀ ਗਿਰਾਵਟ ਨਹੀਂ ਆਈ। 24 ਡਿਗਰੀ ਤਕ ਤਾਪਮਾਨ ਹੋਣ ਕਾਰਨ ਦੁਪਹਿਰ ਸਮੇਂ ਧੁੱਪ ਵਿਚ ਬੈਠਣ ਵਾਲਾ ਮੌਸਮ ਵੀ ਨਹੀਂ ਆਇਆ। ਅਜਬ-ਗਜ਼ਬ ਢੰਗ ਨਾਲ ਚੱਲ ਰਹੇ ਮੌਸਮ ਵਿਚ ਬਦਲਾਅ ਹੋਣ ਤਕ ਸਾਵਧਾਨੀ ਅਪਣਾਉਣ ਦੀ ਲੋੜ ਹੈ।

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਕਈ ਉੱਚਾਈ ਵਾਲੇ ਖੇਤਰਾਂ ਵਿੱਚ ਬਰਫਬਾਰੀ ਦਰਜ ਕੀਤੀ ਗਈ ਹੈ ਅਤੇ ਵਿਚਕਾਰਲੇ ਖੇਤਰਾਂ ਸਮੇਤ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਚੰਬਾ, ਕਿਨੌਰ ਅਤੇ ਲਾਹੌਲ ਸਪਿਤੀ ਜ਼ਿਲ੍ਹਿਆਂ ਵਿੱਚ ਬਰਫ਼ਬਾਰੀ ਦਰਜ ਕੀਤੀ ਗਈ ਹੈ। ਲਾਹੌਲ ਸਪਿਤੀ ਵਿੱਚ ਸਭ ਤੋਂ ਵੱਧ ਬਰਫ਼ਬਾਰੀ ਦੱਸੀ ਜਾ ਰਹੀ ਹੈ। ਇਨ੍ਹਾਂ ਇਲਾਕਿਆਂ ਵਿੱਚ ਚਾਰ ਤੋਂ ਪੰਜ ਸੈਂਟੀਮੀਟਰ ਦਰਮਿਆਨੀ ਬਰਫ਼ਬਾਰੀ ਦਰਜ ਕੀਤੀ ਗਈ ਹੈ।

Leave a comment

Your email address will not be published. Required fields are marked *