ਸੋਨੇ ਨੇ ਤੋੜੇ ਪਿਛਲੇ ਸਾਰੇ ਰਿਕਾਰਡ

ਇਸ ਹਫਤੇ ਸੋਨੇ-ਚਾਂਦੀ ਦੀਆਂ ਕੀਮਤਾਂ ਦੀ ਸ਼ੁਰੂਆਤ ਵਾਧੇ ਨਾਲ ਹੋਈ। ਦੋਵਾਂ ਦੀਆਂ ਫਿਊਚਰਜ਼ ਕੀਮਤਾਂ ਵਾਧਾ ਲੈ ਕੇ ਖੁੱਲ੍ਹੀਆਂ। ਸੋਨੇ ਦੀ ਵਾਇਦਾ ਕੀਮਤ ਅੱਜ 64 ਹਜ਼ਾਰ ਰੁਪਏ ਦੇ ਰਿਕਾਰਡ ਪੱਧਰ ਨੂੰ ਛੂਹ ਗਈ। ਚਾਂਦੀ ਦੀਆਂ ਕੀਮਤਾਂ 78 ਹਜ਼ਾਰ ਰੁਪਏ ਤੋਂ ਉੱਪਰ ਕਾਰੋਬਾਰ ਕਰ ਰਹੀ ਹੈ। ਕੌਮਾਂਤਰੀ ਬਾਜ਼ਾਰ ‘ਚ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੋਨਾ 2,100 ਡਾਲਰ ਨੂੰ ਪਾਰ ਕਰ ਗਿਆ ਹੈ।

ਰਿਕਾਰਡ ਪੱਧਰ ‘ਤੇ ਸੋਨੇ ਦੀਆਂ ਫਿਊਚਰਜ਼ ਕੀਮਤਾਂ—ਦੇਸ਼ ‘ਚ ਸੋਨੇ ਦੀਆਂ ਕੀਮਤਾਂ ਹੁਣ ਤੱਕ ਦੇ ਸਭ ਤੋਂ ਉੱਚ ਪੱਧਰ ‘ਤੇ ਪਹੁੰਚ ਗਈਆਂ ਹਨ। ਸੋਨੇ ਦੀਆਂ ਕੀਮਤਾਂ ਅੱਜ ਵਾਧੇ ਨਾਲ ਸ਼ੁਰੂ ਹੋਈਆਂ। ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਪਹਿਲੀ ਵਾਰ ਇਹ 64,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ‘ਤੇ ਪਹੁੰਚ ਗਿਆ ਹੈ। MCX ‘ਤੇ ਸਵੇਰੇ 10 ਵਜੇ ਸੋਨਾ 63874 ਰੁਪਏ ਪ੍ਰਤੀ 10 ਗ੍ਰਾਮ ‘ਤੇ ਕਾਰੋਬਾਰ ਕਰ ਰਿਹਾ ਸੀ ਅਤੇ ਇਸ ਵਿਚ 517 ਰੁਪਏ ਭਾਵ 0.82 ਫੀਸਦੀ ਦੀ ਤੇਜ਼ੀ ਦੇਖੀ ਗਈ। ਅੱਜ ਸੋਨੇ ਦੀ ਕੀਮਤ ਪਹਿਲੀ ਵਾਰ 64 ਹਜ਼ਾਰ ਰੁਪਏ ਤੱਕ ਪਹੁੰਚ ਗਈ ਹੈ ਅਤੇ ਇਹ ਸੋਨੇ ਦਾ ਹੁਣ ਤੱਕ ਦਾ ਉੱਚ ਪੱਧਰ ਹੈ। ਸੋਨੇ ਦੀਆਂ ਕੀਮਤਾਂ MCX ‘ਤੇ ਫਰਵਰੀ ਦੇ ਫਿਊਚਰਜ਼ ਲਈ ਹਨ।

ਚਾਂਦੀ ਵੀ ਚਮਕੀ—–ਚਾਂਦੀ ਦੀਆਂ ਕੀਮਤਾਂ ਦੀ ਸ਼ੁਰੂਆਤ ਵੀ ਤੇਜ਼ੀ ਨਾਲ ਹੋਈ ਹੈ। MCX ‘ਤੇ ਚਾਂਦੀ ਦਾ ਬੈਂਚਮਾਰਕ ਮਾਰਚ ਕੰਟਰੈਕਟ ਅੱਜ 63 ਰੁਪਏ ਦੇ ਵਾਧੇ ਨਾਲ 78,150 ਰੁਪਏ ‘ਤੇ ਖੁੱਲ੍ਹਿਆ। ਖ਼ਬਰ ਲਿਖੇ ਜਾਣ ਤੱਕ ਇਹ ਕੰਟਰੈਕਟ 114 ਰੁਪਏ ਦੇ ਵਾਧੇ ਨਾਲ 78,201 ਰੁਪਏ ‘ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 78,549 ਰੁਪਏ ਅਤੇ 78,150 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ‘ਤੇ ਦਿਨ ਦੇ ਹੇਠਲੇ ਪੱਧਰ ਤੱਕ ਪਹੁੰਚ ਗਿਆ।

ਕੌਮਾਂਤਰੀ ਬਾਜ਼ਾਰ ‘ਚ ਸੋਨੇ-ਚਾਂਦੀ ‘ਚ ਤੇਜ਼ੀ —-ਅੰਤਰਰਾਸ਼ਟਰੀ ਬਾਜ਼ਾਰ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਤੇਜ਼ੀ ਨਾਲ ਸ਼ੁਰੂਆਤ ਹੋਈ ਹੈ। ਕਾਮੈਕਸ ‘ਤੇ ਸੋਨਾ 2,094.39 ਡਾਲਰ ਪ੍ਰਤੀ ਔਂਸ ‘ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ 2,089.70 ਡਾਲਰ ਸੀ। ਖ਼ਬਰ ਲਿਖੇ ਜਾਣ ਤੱਕ ਇਹ 13.10 ਡਾਲਰ ਦੇ ਵਾਧੇ ਨਾਲ 2,102.80 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਿਹਾ ਸੀ।

ਕਾਮੈਕਸ ‘ਤੇ ਚਾਂਦੀ ਦਾ ਫਿਊਚਰਜ਼ ਭਾਅ 25.94 ਡਾਲਰ ‘ਤੇ ਖੁੱਲ੍ਹਿਆ, ਪਿਛਲੀ ਬੰਦ ਕੀਮਤ 25.85 ਡਾਲਰ ਸੀ। ਹਾਲਾਂਕਿ ਖਬਰ ਲਿਖੇ ਜਾਣ ਤੱਕ ਇਹ 0.01 ਡਾਲਰ ਦੀ ਗਿਰਾਵਟ ਦੇ ਨਾਲ 25.84 ਡਾਲਰ ਪ੍ਰਤੀ ਔਂਸ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਸੀ।

Leave a comment

Your email address will not be published. Required fields are marked *