ਵਾਹਨ ਚਾਲਕਾਂ ਲਈ ਅਹਿਮ ਖ਼ਬਰ

8 ਦਸੰਬਰ ਤੋਂ ਦੋ ਅਤੇ ਚਾਰ-ਪਹੀਆ ਵਾਹਨਾਂ ਲਈ ਹਾਈ ਸਕਿਓਰਿਟੀ ਨੰਬਰ ਪਲੇਟ ਲਾਜ਼ਮੀ ਹੋ ਜਾਵੇਗੀ। ਹੁਣ ਸਾਰੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਉਣੀਆਂ ਜ਼ਰੂਰੀ ਹਨ, ਨਹੀਂ ਤਾਂ ਚੈਕਿੰਗ ਦੀ ਸੂਰਤ ’ਚ 5000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਇਸ ਵਾਰ ਟ੍ਰੈਫਿਕ ਪੁਲਸ ਨੇ ਸਖ਼ਤੀ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਟ੍ਰੈਫਿਕ ਪੁਲਸ ਵਿਸ਼ੇਸ਼ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ।

ਟ੍ਰੈਫਿਕ ਪੁਲਸ ਵੱਲੋਂ ਵਾਹਨ ਚਾਲਕਾਂ ਦੇ ਚਲਾਨ ਕੀਤੇ ਜਾਣਗੇ, ਨਾਲ ਹੀ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਉਣ ਦੇ ਫਾਇਦੇ ਵੀ ਦੱਸੇ ਜਾ ਰਹੇ ਹਨ। ਰਾਹਤ ਦੀ ਗੱਲ ਇਹ ਹੈ ਕਿ ਜਿਨ੍ਹਾਂ ਵਾਹਨ ਮਾਲਕਾਂ ਨੇ ਅਪਲਾਈ ਕੀਤਾ ਹੈ, ਉਨ੍ਹਾਂ ਦੀਆਂ ਬੁਕਿੰਗ ਰਸੀਦਾਂ ਜਾਇਜ਼ ਹੋਣਗੀਆਂ। ਹਾਈ ਸਕਿਓਰਿਟੀ ਨੰਬਰ ਨਾ ਲਗਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਦਾ ਐਲਾਨ ਕੀਤਾ ਗਿਆ ਹੈ ਪਰ ਵਾਹਨਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਪ੍ਰਾਈਵੇਟ ਵਾਹਨਾਂ ’ਚ ਨੰਬਰ ਪਲੇਟ ਲਾਜ਼ਮੀ ਹੋਵੇਗੀ।

ਏ. ਸੀ. ਪੀ. ਟ੍ਰੈਫਿਕ ਚਰਨਜੀਵ ਸਿੰਘ ਲਾਂਬਾ ਨੇ ਦੱਸਿਆ ਕਿ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਉਣ ਦੀ ਆਖਰੀ ਮਿਤੀ 8 ਦਸੰਬਰ ਹੈ। ਇਸ ’ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਉਨ੍ਹਾਂ ਡਰਾਈਵਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ’ਤੇ ਉੱਚ ਸੁਰੱਖਿਆ ਵਾਲੀਆਂ ਨੰਬਰ ਪਲੇਟਾਂ ਜ਼ਰੂਰ ਲਗਾਉਣ। ਤੁਹਾਨੂੰ ਦੱਸ ਦੇਈਏ ਕਿ ਲੰਬੇ ਸਮੇਂ ਤੋਂ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਈ ਬਿਨੈਕਾਰਾਂ ਵੱਲੋਂ ਅਪਲਾਈ ਕਰਨ ਦੇ ਬਾਵਜੂਦ ਪਲੇਟਾਂ ਨਹੀਂ ਲਗਾਈਆਂ ਜਾ ਰਹੀਆਂ ਹਨ।

ਇਸ ਤਰ੍ਹਾਂ ਅਪਲਾਈ ਕਰੋ—-ਹਾਈ ਸਕਿਓਰਿਟੀ ਨੰਬਰ ਪਲੇਟ ਘਰ ‘ਚ ਵੀ ਲਗਾਈ ਜਾ ਸਕਦੀ ਹੈ। ਇਸ ਦੇ ਲਈ ਆਨਲਾਈਨ ਐਪਲੀਕੇਸ਼ਨ ’ਚ ਦੋ ਬਦਲ ਹੋਣਗੇ। ਸਭ ਤੋਂ ਪਹਿਲਾਂ ਘਰ ਬੈਠੇ https://www.punjabhsrp.in/ ਵੈੱਬਸਾਈਟ ’ਤੇ ਜਾਓ ਅਤੇ ਦੂਜਾ ਉਸ ਕੰਪਨੀ ਦੇ ਸ਼ੋਅਰੂਮ ’ਤੇ ਜਾਓ, ਜਿਸ ਤੋਂ ਤੁਸੀਂ ਵਾਹਨ ਲਿਆ ਹੈ। ਇਸ ਦੇ ਲਈ ਤੁਹਾਨੂੰ ਵਾਹਨ ਦੀ ਆਰ. ਸੀ. ਲੈਣੀ ਪਵੇਗੀ। ਜੇਕਰ ਤੁਸੀਂ ਇਸ ਨੂੰ ਘਰ ’ਤੇ ਲਗਾਉਂਦੇ ਹੋ, ਤਾਂ ਤੁਹਾਨੂੰ ਦੋਪਹੀਆ ਵਾਹਨ ਅਤੇ ਚਾਰ-ਪਹੀਆ ਵਾਹਨ ਲਈ ਵੱਖਰੇ ਵਾਧੂ ਖਰਚੇ ਦੇਣੇ ਪੈਣਗੇ। ਇਸ ਨੂੰ ਸ਼ੋਅਰੂਮ ’ਚ ਲਗਾਉਣ ਲਈ ਕੋਈ ਵਾਧੂ ਚਾਰਜ ਨਹੀਂ ਲੱਗੇਗਾ।

ਇਹ ਹੈ ਪ੍ਰਕਿਰਿਆ—–ਸਭ ਤੋਂ ਪਹਿਲਾਂ ਵੈੱਬਸਾਈਟ ’ਤੇ ਲਾਗਇਨ ਕਰੋ। ਉੱਥੇ ਦਿੱਤੇ ਗਏ ਆਨਲਾਈਨ ਪੁਰਾਣੇ ਵਾਹਨ ਬਦਲ ’ਤੇ ਕਲਿੱਕ ਕਰੋ। ਇਸ ਤੋਂ ਬਾਅਦ ਵਾਹਨ ਦਾ ਰਜਿਸਟ੍ਰੇਸ਼ਨ ਨੰਬਰ, ਇੰਜਣ ਨੰਬਰ, ਚੈਸੀ ਨੰਬਰ, ਮਾਲਕ ਦਾ ਨਾਂ ਅਤੇ ਰਜਿਸਟਰਡ ਮੋਬਾਈਲ ਨੰਬਰ ਭਰੋ। ਇਸ ਤੋਂ ਬਾਅਦ ਵਾਹਨ ਦੀ ਆਰ. ਸੀ. ਦੀ ਕਲਰ ਫੋਟੋ ਅਪਲੋਡ ਕਰੋ। ਇਸ ਦੇ ਨਾਲ ਹੀ ਕੇ. ਵਾਈ. ਸੀ. ਵਜੋਂ ਡਰਾਈਵਿੰਗ ਲਾਇਸੈਂਸ ਜਾਂ ਆਧਾਰ ਕਾਰਡ ਜਾਂ ਪਾਸਪੋਰਟ ਦੀ ਜਾਣਕਾਰੀ ਦੇਣੀ ਹੋਵੇਗੀ। ਇਸ ਤੋਂ ਬਾਅਦ ਬਿਨੈਕਾਰ ਫੀਸ ਆਨਲਾਈਨ ਜਮ੍ਹਾ ਕਰਵਾ ਸਕਦੇ ਹਨ। ਫੀਸ ਜਮ੍ਹਾ ਕਰਨ ਤੋਂ ਬਾਅਦ, ਬਿਨੈਕਾਰ ਨੂੰ ਇਕ ਰਸੀਦ ਦਿੱਤੀ ਜਾਵੇਗੀ। ਅਰਜ਼ੀ ਤੋਂ ਬਾਅਦ, ਕੰਪਨੀ ਚਾਰ ਦਿਨਾਂ ਦੇ ਅੰਦਰ ਉਸ ਵਾਹਨ ਦੀ ਹਾਈ ਸਕਿਓਰਿਟੀ ਨੰਬਰ ਪਲੇਟ ਤਿਆਰ ਕਰੇਗੀ। ਇਸ ਤੋਂ ਬਾਅਦ ਬਿਨੈਕਾਰ ਨੂੰ ਉਸ ਦੇ ਰਜਿਸਟਰਡ ਮੋਬਾਈਲ ਨੰਬਰ ’ਤੇ SMS ਭੇਜ ਕੇ ਸੂਚਿਤ ਕੀਤਾ ਜਾਵੇਗਾ।

Leave a comment

Your email address will not be published. Required fields are marked *