ਸੋਨੇ ਦੀ ਦਰਾਮਦ ਦੁੱਗਣੀ

ਭਾਰਤ ’ਚ ਸੋਨੇ ਦਾ ਮੋਹ ਕੁਝ ਜ਼ਿਆਦਾ ਹੀ ਵੇਖਣ ਨੂੰ ਮਿਲ ਰਿਹਾ ਹੈ। ਹਰੇਕ ਵਿਅਕਤੀ ਸੋਨਾ ਖਰੀਦਣ ਦੀ ਇੱਛਾ ਰੱਖਦਾ ਹੈ। ਭਾਵੇਂ ਵਿਆਹ ਹੋਵੇ ਜਾਂ ਛਠੀ-ਜਨਮਉਤਸਵ, ਹਰ ਸ਼ੁੱਭ ਮੌਕੇ ’ਤੇ ਸੋਨੇ ਦਾ ਤੋਹਫ਼ਾ ਦਿੱਤਾ ਹੀ ਜਾਂਦਾ ਹੈ। ਦੀਵਾਲੀ ਅਤੇ ਧਨਤੇਰਸ ਦੇ ਮੌਕੇ ਵੀ ਇਸ ਵਾਰ ਲੋਕਾਂ ਵਲੋਂ ਖੂਬ ਸੋਨੇ ਦੀ ਖਰੀਦਦਾਰੀ ਕੀਤੀ ਗਈ ਪਰ ਭਾਰਤੀਆਂ ਦਾ ਸੋਨੇ ਪ੍ਰਤੀ ਇਹ ਪਿਆਰ ਇਕਾਨਮੀ ਦਾ ਦਮ ਕੱਢ ਰਿਹਾ ਹੈ।

ਦੱਸ ਦੇਈਏ ਕਿ ਪਿਛਲੇ ਮਹੀਨੇ ਸੋਨੇ ਦੀ ਦਰਾਮਦ (ਇੰਪੋਰਟ) ਬੀਤੇ ਸਤੰਬਰ ਦੇ ਮੁਕਾਬਲੇ ਵਧ ਕੇ ਲਗਭਗ ਦੁੱਗਣੀ ਹੋ ਗਈ। ਇਸ ਚੱਕਰ ਵਿਚ ਅਕਤੂਬਰ 2023 ਦੌਰਾਨ ਵਪਾਰ ਘਾਟਾ ਵਧ ਕੇ 31 ਅਰਬ ਡਾਲਰ ਤੋਂ ਵੀ ਉੱਪਰ ਚਲਾ ਗਿਆ। ਬੀਤੇ ਅਕਤੂਬਰ ਮਹੀਨੇ ’ਚ ਦੇਸ਼ ਵਿਚ 7.2 ਅਰਬ ਡਾਲਰ ਦਾ ਸੋਨਾ ਵਿਦੇਸ਼ਾਂ ਤੋਂ ਖਰੀਦਿਆ ਗਿਆ ਸੀ, ਜਦ ਕਿ ਇਸ ਤੋਂ ਇਕ ਮਹੀਨਾ ਪਹਿਲਾਂ ਮਤਲਬ ਕਿ ਸਤੰਬਰ 2023 ਦੌਰਾਨ 4.1 ਅਰਬ ਡਾਲਰ ਦਾ ਸੋਨਾ ਦਰਾਮਦ ਕੀਤਾ ਗਿਆ ਸੀ। ਇਹ 95.4 ਫ਼ੀਸਦੀ ਦਾ ਵਾਧਾ ਹੈ।

ਕਿਉਂ ਵਧ ਰਹੀ ਹੈ ਸੋਨੇ ਦੀ ਦਰਾਮਦ—ਦਿੱਲੀ ਬੁਲੀਅਨ ਐਂਡ ਜਵੈਲਰਸ ਵੈੱਲਫੇਅਰ ਐਸੋਸੀਏਸ਼ਨ ਦੇ ਮੁਖੀ ਵਿਮਲ ਗੋਇਲ ਦਾ ਕਹਿਣਾ ਹੈ ਕਿ ਇਹ ਦਰਾਮਦ ਤਿਓਹਾਰੀ ਸੀਜ਼ਨ ਦੀ ਤਿਆਰੀ ਲਈ ਹੋਈ ਸੀ। ਨਵੰਬਰ ਵਿਚ ਧਨਤੇਰਸ ਅਤੇ ਦੀਵਾਲੀ ਦਾ ਤਿਓਹਾਰ ਸੀ। ਇਸ ਲਈ ਅਕਤੂਬਰ ਵਿਚ ਖੂਬ ਸੋਨਾ ਮੰਗਵਾਇਆ ਗਿਆ। ਗੋਇਲ ਦਾ ਕਹਿਣਾ ਹੈ ਕਿ ਇਸੇ ਮਹੀਨੇ 23 ਤਰੀਖ਼ ਤੋਂ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ। ਇਸ ਮੌਕੇ ’ਤੇ ਸੋਨੇ ਦੀ ਖੂਬ ਖਰੀਦਦਾਰੀ ਕੀਤੀ ਜਾਂਦੀ ਹੈ। ਹੁਣ ਨਵੰਬਰ ਵਿਚ ਗਹਿਣਿਆਂ ਦੀ ਖਰੀਦਦਾਰੀ ਹੋਵੇਗੀ ਤਾਂ ਉਸ ਨੂੰ ਬਣਾਉਣ ’ਚ ਵੀ ਸਮਾਂ ਲੱਗੇਗਾ, ਇਸ ਲਈ ਲਗਨ ਦੀ ਖਰੀਦਦਾਰੀ ਲਈ ਅਕਤੂਬਰ ’ਚ ਹੀ ਵੀ ਬਾਹਰ ਤੋਂ ਸੋਨਾ ਮੰਗਵਾ ਲਿਆ ਗਿਆ।

ਵਪਾਰ ਘਾਟਾ ਰਿਕਾਰਡ ਉਚਾਈ ’ਤੇ—-ਬੀਤੇ ਅਕਤੂਬਰ ਵਿਚ ਭਾਰਤ ਦਾ ਵਸਤੂ ਵਪਾਰ ਘਾਟਾ 31.5 ਅਰਬ ਡਾਲਰ ਦੀ ਰਿਕਾਰਡ ਉਚਾਈ ’ਤੇ ਪੁੱਜ ਗਿਆ। ਤਿਓਹਾਰੀ ਮੰਗ ਕਾਰਨ ਨਾ ਸਿਰਫ਼ ਸੋਨ ਸਗੋਂ ਚਾਂਦੀ ਦੀ ਦਰਾਮਦ ’ਚ ਵੀ ਜ਼ਬਰਦਸਤ ਵਾਧਾ ਹੋਇਆ। ਇਸ ਨਾਲ ਵਪਾਰ ਘਾਟਾ ਵੀ ਖੂਬ ਵਧਿਆ। ਇਕ ਸਾਲ ਪਹਿਲਾਂ ਇਸੇ ਮਹੀਨੇ ਵਿਚ ਦੇਸ਼ ਦਾ ਵਪਾਰ ਘਾਟਾ 26.31 ਅਰਬ ਡਾਲਰ ਸੀ। ਹਾਲਾਂਕਿ ਬੀਤੇ ਅਕਤੂਬਰ ਵਿਚ ਵਸਤੂ ਦੀ ਬਰਾਮਦ ਪਿਛਲੇ 11 ਮਹੀਨਿਆਂ ਵਿਚ ਸਭ ਤੋਂ ਤੇਜ਼ ਰਫਤਾਰ (6.2 ਫ਼ੀਸਦੀ) ਤੋਂ ਵਧ ਕੇ 33.6 ਅਰਬ ਡਾਲਰ ਹੋ ਗਈ।

ਇਸੇ ਮਹੀਨੇ ਦਰਾਮਦ ਵੀ ਪਿਛਲੇ 13 ਮਹੀਨਿਆਂ ’ਚ ਸਭ ਤੋਂ ਵੱਧ ਰਫ਼ਤਾਰ (12.3 ਫ਼ੀਸਦੀ) ਤੋਂ ਵਧ ਕੇ 65.03 ਅਰਬ ਡਾਲਰ ਹੋ ਗਈ। ਮਹੀਨੇ ਦੌਰਾਨ ਸੋਨੇ ਦੀ ਦਰਾਮਦ 95.4 ਫ਼ੀਸਦੀ ਵਧ ਕੇ 7.2 ਅਰਬ ਡਾਲਰ ਹੋ ਗਈ, ਜਦ ਕਿ ਚਾਂਦੀ ਦੀ ਦਰਾਮਦ 124.6 ਫ਼ੀਸਦੀ ਦੇ ਉਛਾਲ ਨਾਲ 1.3 ਅਰਬ ਡਾਲਰ ਹੋ ਗਈ।

ਸਰਵਿਸ ਐਕਸਪੋਰਟ ਵੀ ਘਟਿਆ—ਬੀਤੇ ਅਕਤੂਬਰ ਮਹੀਨੇ ’ਚ ਸਰਵਿਸ ਐਕਸਪੋਰਟ 28.7 ਅਰਬ ਡਾਲਰ ਦਾ ਰਿਹਾ, ਜੋ ਸਤੰਬਰ ਵਿਚ 29.37 ਅਰਬ ਡਾਲਰ ਰਿਹਾ ਸੀ। ਮਹੀਨੇ ਦੌਰਾਨ ਸਰਵਿਸ ਇੰਪੋਰਟ 14.32 ਅਰਬ ਡਾਲਰ ’ਤੇ ਰਿਹਾ, ਜੋ ਸਤੰਬਰ ਵਿਚ 14.91 ਅਰਬ ਡਾਲਰ ਦਾ ਰਿਹਾ ਸੀ।

Leave a comment

Your email address will not be published. Required fields are marked *