ਦੁਨੀਆ ਦੀ ਸਭ ਤੋਂ ਮਹਿੰਗੀ ਮੁਰਗਾ ‘ਅਯਾਮ ਸੇਮਾਨੀ’ ਹੈ। ਇਹ ਮੁਰਗਾ ਇੰਡੋਨੇਸ਼ੀਆ ਦੇ ਜਾਵਾ ਵਿੱਚ ਪਾਇਆ ਜਾਂਦਾ ਹੈ। ਇਸ ਮੁਰਗੇ ਦੀ ਕੁੱਲ ਕੀਮਤ $2500 ਯਾਨੀ ਮੌਜੂਦਾ ਕਰੰਸੀ ਦੇ ਅਨੁਸਾਰ 2 ਲੱਖ 8 ਹਜ਼ਾਰ ਰੁਪਏ ਦੱਸੀ ਜਾਂਦੀ ਹੈ। ਇਸਨੂੰ ‘ਲੈਂਬੋਰਗਿਨੀ ਚਿਕਨ’ ਵੀ ਕਿਹਾ ਜਾਂਦਾ ਹੈ। ਇਹ ਮੁਰਗਾ ਨਾ ਸਿਰਫ਼ ਮਹਿੰਗਾ ਹੈ ਬਲਕਿ ਇਸ ਵਿੱਚ ਕਈ ਅਜਿਹੇ ਗੁਣ ਹਨ ਜੋ ਇਸਨੂੰ ਵਿਲੱਖਣ (Unique) ਬਣਾਉਂਦੇ ਹਨ।
ਇੱਕ ਰਿਪੋਰਟ ਦੇ ਅਨੁਸਾਰ ਫਾਈਬਰੋਮੇਲਨੋਸਿਸ ਦੇ ਕਾਰਨ ਅਯਾਮ ਸੇਮਾਨੀ ਚਿਕਨ ਵਿੱਚ ਡਾਰਕ ਪਿਗਮੈਂਟ ਬਣਦਾ ਹੈ। ਜੋ ਕਿ ਇੱਕ ਰੇਅਰ ਕੰਡੀਸ਼ਨ ਹੈ ਜਿਸਦੇ ਕਾਰਨ ਇਸ ਮੁਰਗੇ ਦਾ ਮਾਸ, ਖੰਭ ਅਤੇ ਹੱਡੀਆਂ ਵੀ ਪੂਰੀ ਤਰ੍ਹਾਂ ਕਾਲੀਆਂ ਦਿਖਾਈ ਦਿੰਦੀਆਂ ਹਨ। ਇਸ ਕਾਰਨ ਇਸ ਨੂੰ ‘ਲੈਂਬੋਰਗਿਨੀ ਚਿਕਨ’ ਵੀ ਕਿਹਾ ਜਾਂਦਾ ਹੈ। ਇਹ ਮੁਰਗੇ ਆਪਣੇ ਦਾਣੇ ਬੜੇ ਚਾਅ ਨਾਲ ਖਾਂਦੇ ਹਨ। ਹਾਲਾਂਕਿ ਇਹ ਮੁਰਗੇ ਬਹੁਤ ਤੇਜ਼ੀ ਨਾਲ ਵਧਦੇ ਹਨ। ਇਸ ਲਈ ਇਨ੍ਹਾਂ ਨੂੰ ਹੋਰ ਮੁਰਗੀਆਂ ਦੀਆਂ ਨਸਲਾਂ ਨਾਲੋਂ ਉੱਚ ਪ੍ਰੋਟੀਨ ਖੁਰਾਕ ਦੀ ਲੋੜ ਹੁੰਦੀ ਹੈ।
ਇਹ ਮੁਰਗੇ ਖਾਣ ‘ਚ ਬਹੁਤ ਹੀ ਸਵਾਦਿਸ਼ਟ ਅਤੇ ਫਾਇਦੇਮੰਦ ਹੁੰਦੇ ਹਨ ਜਿਸ ਕਾਰਨ ਇਸਦਾ ਚਿਕਨ ਖਾਣ ਨਾਲ ਕਈ ਸਿਹਤ ਲਾਭ ਹੁੰਦੇ ਹਨ ਜਿਸ ਦੇ ਲਈ ਇਹ ਮੁਰਗੇ ਮਸ਼ਹੂਰ ਵੀ ਹਨ। ਅਯਾਮ ਸੇਮਾਨੀ ਮੁਰਗਿਆਂ ਦਾ ਮੀਟ ਪ੍ਰੋਟੀਨ ਨਾਲ ਭਰਪੂਰ ਅਤੇ ਹੋਰ ਚਿਕਨ ਨਸਲਾਂ ਦੇ ਮੁਕਾਬਲੇ ਘੱਟ ਚਰਬੀ ਲਈ ਜਾਣਿਆ ਜਾਂਦਾ ਹੈ। ਇਹ ਉਨ੍ਹਾਂ ਵਿਅਕਤੀਆਂ ਲਈ ਇੱਕ ਚੰਗਾ ਵਿਕਲਪ ਹੈ ਜੋ ਆਪਣੇ ਸ਼ਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਨੂੰ ਵਧਾਉਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਇਸ ਦੇ ਅੰਡੇ ਵੀ ਕਈ ਤਰ੍ਹਾਂ ਦੇ ਸਿਹਤ ਲਾਭ ਪ੍ਰਦਾਨ ਕਰਨ ਵਾਲੇ ਮੰਨੇ ਜਾਂਦੇ ਹਨ।
ਅਯਾਮ ਸੇਮਾਨੀ ਤੋਂ ਇਲਾਵਾ ਹੋਰ ਵੀ ਕੁੱਝ ਮਹਿੰਗੀਆਂ ਨਸਲਾਂ ਹਨ ਜਿਨ੍ਹਾਂ ਦੀ ਕੀਮਤ ਵੀ ਬਹੁਤ ਜ਼ਿਆਦਾ ਹੁੰਦੀ ਹੈ ਜਿਵੇਂ ਕਿ- ਡੋਂਗ ਤਾਓ ($2,000), ਡੈਥਲੇਅਰ ($250), ਲੀਜ ਫਾਈਟਰ ($150), ਓਰੈਸਟ ($100), ਓਲੈਂਡਸਕ ਡਵਾਰਫ ($100), ਸਵੀਡਿਸ਼ ਬਲੈਕ ($100), ਪਾਵਲੋਵਸਕਾਇਆ ($86), ਸੇਰਾਮਾ ($70), ਬ੍ਰੇਸੇ ($30) ਅਤੇ ਬ੍ਰਹਮਾ ($25)।