ਪੋਤੇ ਨੇ ਲਈ ਦਾਦੇ ਦੀ ਜਿੰਦਗੀ

ਪੰਜਾਬ ਦੇ ਫਤਿਹਗੜ੍ਹ ਸਾਹਿਬ ਜਿਲ੍ਹੇ ਵਿਚ ਪੈਂਦੇ ਪਿੰਡ ਰਸੂਲਪੁਰ ਵਿੱਚ ਜ਼ਮੀਨ ਲਈ 24 ਸਾਲਾ ਪੋਤੇ ਨੇ ਆਪਣੇ ਦਾਦੇ ਦਾ ਕ-ਤ-ਲ ਕਰ ਦਿੱਤਾ। ਦੋਸ਼ੀ ਪੋਤੇ ਦੀ ਪਹਿਚਾਣ ਬਲਜੀਤ ਸਿੰਘ ਨਾਮ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਰਸੂਲਪੁਰ ਦੇ ਰਹਿਣ ਵਾਲੇ ਜਸਵੰਤ ਸਿੰਘ ਉਮਰ 62 ਸਾਲ ਦਾ ਕ-ਤ-ਲ ਹੋ ਜਾਣ ਦੀ ਸੂਚਨਾ ਮਿਲੀ ਸੀ। ਮ੍ਰਿਤਕ ਦੇ ਪੁੱਤਰ ਮਨਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਿਤਾ ਦਾ ਕ-ਤ-ਲ ਭਤੀਜੇ ਬਲਜੀਤ ਸਿੰਘ ਨੇ ਕੀਤਾ ਹੈ। ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

ਜਾਂਂਚ ਵਿਚ ਪੁੱਛ-ਗਿੱਛ ਦੌਰਾਨ ਦੋਸ਼ੀ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਦਾਦਾ ਜਸਵੰਤ ਸਿੰਘ ਕੋਲ ਨੌਂ ਏਕੜ ਜ਼ਮੀਨ ਸੀ। ਉਸ ਨੇ ਆਪਣੇ ਦੋ ਪੁੱਤਰਾਂ ਵਿੱਚ ਤਿੰਨ-ਤਿੰਨ ਏਕੜ ਜ਼ਮੀਨ ਵੰਡ ਲਈ ਸੀ ਅਤੇ ਤਿੰਨ ਏਕੜ ਜ਼ਮੀਨ ਆਪਣੇ ਕੋਲ ਰੱਖ ਲਈ ਸੀ। ਉਸ ਨੂੰ ਪਤਾ ਲੱਗਾ ਕਿ ਦਾਦਾ ਜੀ ਆਪਣੇ ਹਿੱਸੇ ਦੀ ਤਿੰਨ ਏਕੜ ਜ਼ਮੀਨ ਆਪਣੇ ਦੋ ਪੁੱਤਰਾਂ ਵਿਚਕਾਰ ਬਰਾਬਰ ਵੰਡਣ ਦੀ ਬਜਾਏ ਆਪਣੀ ਇੱਕ ਨੂੰਹ ਦੇ ਨਾਮ ਕਰਵਾਉਣਾ ਚਾਹੁੰਦੇ ਸਨ। ਇਸ ਗੱਲ ਨੂੰ ਉਹ ਬਰਦਾਸ਼ਤ ਨਹੀਂ ਕਰ ਰਿਹਾ ਸੀ ਅਤੇ ਪ੍ਰੇਸ਼ਾਨ ਸੀ।

ਇਸ ਤੋਂ ਦੁਖੀ ਹੋ ਕੇ ਬਲਜੀਤ ਸਿੰਘ ਨੇ ਪਹਿਲਾਂ ਆਤਮ ਹੱ-ਤਿ-ਆ ਕਰਨ ਬਾਰੇ ਸੋਚਿਆ, ਪਰ ਫਿਰ ਉਸ ਨੇ ਸੋਚਿਆ ਕਿ ਜੇਕਰ ਦਾਦੇ ਨੂੰ ਮਾ-ਰ ਦਿੱਤਾ ਜਾਵੇ ਤਾਂ ਜ਼ਮੀਨ ਬਚ ਸਕਦੀ ਹੈ। ਇਸ ਲਈ ਉਸ ਨੇ ਆਪਣੇ ਦਾਦੇ ਦਾ ਕ-ਤ-ਲ ਕਰਨ ਦੀ ਯੋਜਨਾ ਬਣਾਈ। ਐਤਵਾਰ ਨੂੰ ਜਦੋਂ ਜਸਵੰਤ ਸਿੰਘ ਖੇਤਾਂ ਵਿਚ ਕੰਮ ਕਰਨ ਆਇਆ ਤਾਂ ਬਲਜੀਤ ਸਿੰਘ ਨੇ ਆਪਣੇ ਦਾਦੇ ਦੇ ਸਿਰ ਉਤੇ ਕਿਰਪਾਨ ਨਾਲ ਵਾਰ ਕਰਕੇ ਉਸ ਦਾ ਕ-ਤ-ਲ ਕਰ ਦਿੱਤਾ।

Leave a comment

Your email address will not be published. Required fields are marked *