ਸੂਰਜ ਡੁੱਬਣ ਤੋਂ ਬਾਅਦ ਨਾ ਕਰੋ ਇਹ 5 ਕੰਮ

ਧਾਰਮਿਕ ਮਾਨਤਾਵਾਂ ਅਨੁਸਾਰ ਸੂਰਜ ਡੁੱਬਣ ਤੋਂ ਬਾਅਦ ਪੈਸੇ ਦਾ ਲੈਣ ਦੇਣ ਕਰਨਾ ਵੀ ਮਾੜਾ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਪੈਸੇ ਵਿਚ ਬਰਕਤ ਘਟਦੀ ਹੈ। ਇਸ ਕਰਕੇ ਤੁਹਾਨੂੰ ਸੂਰਜ ਡੁੱਬਣ ਤੋਂ ਬਾਅਦ ਕਦੇ ਵੀ ਪੈਸੇ ਦਾ ਲੈਣ ਦੇਣ ਨਹੀਂ ਕਰਨਾ ਚਾਹੀਦਾ।

ਬਹੁਤ ਸਾਰੀਆਂ ਚੀਜ਼ਾਂ ਤੇ ਸਹੀ ਦਿਸ਼ਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਵਾਸਤੂ ਸ਼ਾਸਤਰ ਅਨੁਸਾਰ ਸੂਰਜ ਡੁੱਬਣ ਤੋਂ ਕੁਝ ਕੰਮ ਕਰਨੇ ਬਹੁਤ ਅਸ਼ੁਭ ਮੰਨੇ ਜਾਂਦੇ ਹਨ। ਹਿੰਦੂ ਧਰਮ ਦੇ ਧਾਰਮਿਕ ਗ੍ਰੰਥਾਂ ਵਿਚ ਵੀ ਇਸ ਸਬੰਧੀ ਜਾਣਕਾਰੀ ਮਿਲਦੀ ਹੈ। ਮਨ੍ਹਾਂ ਕੀਤੇ ਕੰਮਾਂ ਨੂੰ ਸੂਰਜ ਡੁੱਬਣ ਤੋਂ ਬਾਅਦ ਕਰਨ ਨਾਲ ਜੀਵਨ ਉੱਤੇ ਮਾੜਾ ਅਸਰ ਪੈਂਦਾ ਹੈ।

ਸ਼ਾਮ ਨੂੰ ਨਾ ਸੌਓ—ਕਈ ਲੋਕ ਅਕਸਰ ਹੀ ਸ਼ਾਮ ਵੇਲੇ ਸੌਂ ਜਾਂਦੇ ਹਨ। ਪਰ ਵਾਸਤੂ ਸ਼ਾਸਤਰ ਦੇ ਅਨੁਸਾਰ ਸੂਰਜ ਡੁੱਬਣ ਵੇਲੇ ਭਾਵ ਸ਼ਾਮ ਵੇਲੇ ਸੌਣਾ ਗ਼ਲਤ ਹੈ। ਇਸ ਸਮੇਂ ਸੌਣ ਨਾਲ ਤੁਹਾਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਆ ਸਕਦੀਆਂ ਹਨ। ਤੁਹਾਨੂੰ ਕਈ ਬਿਮਾਰੀਆਂ ਲੱਗ ਸਕਦੀਆਂ ਹਨ। ਧਾਰਮਿਕ ਗ੍ਰੰਥਾਂ ਦੇ ਅਨੁਸਾਰ ਸ਼ਾਮ ਨੂੰ ਸੌਣ ਨਾਲ ਤੁਹਾਡੀ ਉਮਰ ਵੀ ਘਟਦੀ ਹੈ।

ਤੁਲਸੀ ਨੂੰ ਪਾਣੀ ਨਾ ਪਾਓ—ਧਾਰਮਿਕ ਮਾਨਤਾਵਾਂ ਦੇ ਅਨੁਸਾਰ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਤੁਲਸੀ ਨੂੰ ਪਾਣੀ ਪਾਉਣਾ ਅਸ਼ੁਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਮਾਂ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ। ਇਸ ਨਾਲ ਘਰ ਵਿਚ ਬਰਕਤ ਵੀ ਨਹੀਂ ਰਹਿੰਦੀ। ਇਸਦੇ ਨਾਲ ਹੀ ਸ਼ਾਮ ਵੇਲੇ ਤੁਲਸੀ ਦੀਆਂ ਪੱਤੀਆਂ ਤੋੜਨਾ ਵੀ ਮਾੜਾ ਸਮਝਿਆ ਜਾਂਦਾ ਹੈ।

ਦਹਿਲੀਜ਼ ‘ਤੇ ਨਾ ਬੈਠੋ–ਸੂਰਜ ਡੁੱਬਣ ਤੋਂ ਬਾਅਦ ਘਰ ਦੀ ਦਹਿਲੀਜ਼ ‘ਤੇ ਨਹੀਂ ਬੈਠਣਾ ਚਾਹੀਦਾ। ਸ਼ਾਮ ਵੇਲੇ ਘਰ ਦੀ ਦਹਿਲੀਜ਼ ‘ਤੇ ਬੈਠਣਾ ਬਹੁਤ ਹੀ ਮਾੜਾ ਸਮਝਿਆਂ ਜਾਂਦਾਹੈ। ਅਜਿਹਾ ਕਰਨ ਨਾਲ ਮਾਂ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ ਤੇ ਘਰ ਵਿਚ ਨਹੀਂ ਆਉਂਦੀ। ਇਸਦੇ ਨਾਲ ਹੀ ਸ਼ਾਮ ਵੇਲੇ ਘਰ ਦੀਆਂ ਪੌੜੀਆਂ ਵਿਚ ਵੀ ਨਹੀਂ ਬੈਠਣਾ ਚਾਹੀਦਾ ਅਤੇ ਘਰ ਦੇ ਦਰਵਾਜ਼ਿਆਂ ਨੂੰ ਖੁੱਲ੍ਹਾ ਰੱਖਣਾ ਚਾਹੀਦਾ ਹੈ।

ਨਾ ਮਾਰੋ ਝਾੜੂ–ਸੂਰਜ ਡੁੱਬਣ ਤੋਂ ਬਾਅਦ ਘਰ ਵਿਚ ਝਾੜੂ ਮਾਰਨਾ ਵੀ ਬਹੁਤ ਅਸ਼ੁਭ ਸਮਝਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਅਜਿਹਾ ਕਰਨ ਨਾਲ ਘਰ ਵਿਚ ਅਸ਼ੁੱਧੀਆਂ ਆਉਂਦੀਆਂ ਹਨ ਤੇ ਮਾਂ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ। ਇਸ ਕਰਕੇ ਤੁਹਾਨੂੰ ਸ਼ਾਮ ਵੇਲੇ ਕਦੇ ਵੀ ਘਰ ਵਿਚ ਝਾੜੂ ਨਹੀਂ ਲਗਾਉਣਾ ਚਾਹੀਦਾ।

ਪੈਸੇ ਦਾ ਲੈਣ ਦੇਣ–ਧਾਰਮਿਕ ਮਾਨਤਾਵਾਂ ਅਨੁਸਾਰ ਸੂਰਜ ਡੁੱਬਣ ਤੋਂ ਬਾਅਦ ਪੈਸੇ ਦਾ ਲੈਣ ਦੇਣ ਕਰਨਾ ਵੀ ਮਾੜਾ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਪੈਸੇ ਵਿਚ ਬਰਕਤ ਘਟਦੀ ਹੈ। ਇਸ ਕਰਕੇ ਤੁਹਾਨੂੰ ਸੂਰਜ ਡੁੱਬਣ ਤੋਂ ਬਾਅਦ ਕਦੇ ਵੀ ਪੈਸੇ ਦਾ ਲੈਣ ਦੇਣ ਨਹੀਂ ਕਰਨਾ ਚਾਹੀਦਾ।

Leave a comment

Your email address will not be published. Required fields are marked *