ਕੈਨੇਡਾ ‘ਚ ਕਰਵਾਓ ਬੱਚਿਆਂ ਦੀ ਸਕੂਲਿੰਗ

ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਕੈਨੇਡਾ ਵਲੋਂ ਹਾਲ ਹੀ ਵਿਚ ਮਾਈਨਰ ਸਟੱਡੀ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਕੈਨੇਡਾ ਵਲੋਂ ਲਏ ਗਏ ਇਸ ਫ਼ੈਸਲੇ ਤਹਿਤ 4 ਤੋਂ 17 ਸਾਲ ਤਕ ਦਾ ਤੁਹਾਡਾ ਬੱਚਾ ਕੈਨੇਡਾ ਵਿਚ ਸਕੂਲੀ ਪੜ੍ਹਾਈ ਕਰ ਸਕਦਾ ਹੈ ਅਤੇ ਖ਼ਾਸ ਗੱਲ ਇਹ ਹੈ ਕਿ ਬੱਚੇ ਨਾਲ ਉਸਦੇ ਮਾਤਾ-ਪਿਤਾ ਵੀ ਵਿਦੇਸ਼ ਜਾ ਸਕਦੇ ਹਨ। ਬੱਚੇ ਦੇ ਨਾਲ ਵਿਦੇਸ਼ ਪਹੁੰਚ ਕੇ ਮਾਪੇ ਅਪਣਾ ਵੀਜ਼ਾ ਵਰਕ ਵੀਜ਼ਾ ਵਿਚ ਬਦਲਵਾ ਸਕਦੇ ਹਨ ।

ਜੇਕਰ ਤੁਸੀਂ ਅਪਣੇ ਪਰਿਵਾਰ ਸਮੇਤ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਇਸ ਦੇ ਲਈ ਬੱਚੇ ਦੇ ਮਾਪਿਆਂ ਨੂੰ ਆਈਲੈਟਸ ਕਰਨ ਦੀ ਲੋੜ ਨਹੀਂ ਹੋਵੇਗੀ। ਉਹ ਆਪਣੇ ਬੱਚੇ ਦੇ ਮਾਈਨਰ ਸਟੱਡੀ ਵੀਜ਼ਾ ਦੇ ਆਧਾਰ ’ਤੇ ਹੀ ਉਸ ਨਾਲ ਜਾਣ ਦੇ ਯੋਗ ਹਨ। ਇਸ ਦੇ ਲਈ ਫੀਸ ਵੀ ਵੀਜ਼ਾ ਲੱਗਣ ਤੋਂ ਬਾਅਦ ਲਈ ਜਾਵੇਗੀ। ਜੇਕਰ ਤੁਸੀਂ ਵੀ ਕੈਨੇਡਾ ਜਾ ਕੇ ਆਪਣਾ ਅਤੇ ਆਪਣੇ ਬੱਚੇ ਦਾ ਭਵਿੱਖ ਖੁਸ਼ਹਾਲ ਬਣਾਉਣਾ ਚਾਹੁੰਦੇ ਹੋ ਤਾਂ ਬਿਨਾਂ ਦੇਰ ਕੀਤੇ ਸੰਪਰਕ ਕਰੋ।

ਕੀ ਹੁੰਦਾ ਹੈ ਮਾਈਨਰ ਸਟੱਡੀ ਵੀਜ਼ਾ?—ਮਾਈਨਰ ਸਟੱਡੀ ਵੀਜ਼ਾ 4 ਤੋਂ 17 ਸਾਲ ਤਕ ਦੇ ਬੱਚਿਆਂ ਨੂੰ ਉਚੇਰੀ ਸਿੱਖਿਆ ਲਈ ਜਾਰੀ ਕੀਤਾ ਜਾਂਦਾ ਹੈ। ਇਸਦੀ ਪ੍ਰਕਿਰਿਆ ਬਹੁਤ ਸੁਖਾਲੀ ਹੈ। ਇਸ ਵੀਜ਼ਾ ਤਹਿਤ ਮਾਪੇ ਆਪਣੇ ਬੱਚੇ ਦੇ ਸਰਪ੍ਰਸਤ ਬਣਕੇ ਉਸਦੇ ਨਾਲ ਵਿਦੇਸ਼ ਜਾ ਸਕਦੇ ਹਨ। ਕੈਨੇਡਾ ਸਰਕਾਰ ਦੀ ਵੈਬਸਾਈਟ ’ਤੇ ਇਸ ਵੀਜ਼ੇ ਸਬੰਧੀ ਪੂਰੇ ਵੇਰਵੇ ਦਿਤੇ ਗਏ ਹਨ।

Leave a comment

Your email address will not be published. Required fields are marked *