ਘਰ ਚ ਤੋਤਾ ਰੱਖਣ ਦੇ ਸੰਕੇਤ

ਧਾਰਮਿਕ ਗ੍ਰੰਥਾਂ ਅਨੁਸਾਰ ਜੇ ਅਸੀਂ ਘਰ ਵਿੱਚ ਤੋਤਾ ਪਾਲਦੇ ਹਾਂ ਤਾਂ ਇਸ ਨਾਲ ਘਰ ਵਿੱਚ ਸਕਾਰਾਤਮਕਤਾ ਊਰਜਾ ਆਉਂਦੀ ਹੈ ਤੇ ਕਈਆਂ ਦਾ ਮੰਨਣਾ ਹੈ ਕਿ ਤੋਤਾ ਰੱਖਣ ਨਾਲ ਤੁਹਾਨੂੰ ਬੁਰੇ ਲੋਕਾਂ ਦੀ ਬੁਰੀ ਨਜ਼ਰ ਤੋਂ ਬਚਾਇਆ ਜਾ ਸਕਦਾ ਹੈ। ਦੱਸ ਦਈਏ ਕਿ ਇਸ ਤੋਂ ਇਲਾਵਾ ਘਰ ਵਿੱਚ ਅਚਨਚੇਤੀ ਮੌਤ ਨਹੀਂ ਹੁੰਦੀ। ਤੋਤਾ ਰੱਖਣ ਨਾਲ ਪਤੀ-ਪਤਨੀ ਦਾ ਰਿਸ਼ਤਾ ਮਿਠਾਸ ਭਰਿਆ ਹੋ ਜਾਂਦਾ ਹੈ। ਪਰ ਕਈ ਧਾਰਮਿਕ ਗ੍ਰੰਥਾਂ ਦੇ ਅਨੁਸਾਰ, ਜੇਕਰ ਕਿਸੇ ਵਿਅਕਤੀ ਦੀ ਕਿਸਮਤ ਵਿੱਚ ਤੋਤਾ ਰੱਖਣ ਦਾ ਯੋਗ ਨਹੀਂ ਹੈ, ਪਰ ਫਿਰ ਵੀ ਉਹ ਤੋਤਾ ਰੱਖਦਾ ਹੈ, ਤਾਂ ਇਹ ਉਸ ਦੀ ਫਾਲਤੂ ਖਰਚੇ ਦਾ ਕਾਰਨ ਬਣ ਸਕਦਾ ਹੈ। ਸੰਗਤ ਜੀ ਜੇਕਰ ਘਰ ‘ਚ ਤੋਤੇ ਨੂੰ ਪਿੰਜਰੇ ‘ਚ ਰੱਖਿਆ ਜਾਵੇ ਤਾਂ ਉਸ ਨੂੰ ਖੁਸ਼ ਰੱਖਣਾ ਜ਼ਰੂਰੀ ਹੈ।

ਸੰਗਤ ਜੀ ਦੱਸ ਦਈਏ ਕਿ ਗੁੱਸੈਲ ਤੋਤਾ ਘਰ ਨੂੰ ਸਰਾਪ ਦੇ ਸਕਦਾ ਹੈ ਸੋ ਕਦੀ ਵੀ ਤੋਤੇ ਨੂੰ ਘਰ ਚ ਕੈਦ ਕਰਕੇ ਨਹੀਂ ਰੱਖਣਾ ਇਹ ਤੁਹਾਡੇ ਜੀਵਨ ‘ਤੇ ਮਾੜਾ ਪ੍ਰਭਾਵ ਪਾ ਸਕਦਾ ਹੈ।ਕਿਸੇ ਜੀਵ ਜਾਂ ਪੰਛੀ ਨੂੰ ਬੰਧਕ ਬਣਾ ਕੇ ਰੱਖਣਾ ਠੀਕ ਨਹੀਂ ਹੈ। ਅਜਿਹੀ ਸਥਿਤੀ ਵਿੱਚ ਤੁਹਾਡੇ ਘਰ ਵਿੱਚ ਕਲੇਸ਼ ਅਤੇ ਪੈਸੇ ਦੀ ਕਮੀ ਹੋ ਸਕਦੀ ਹੈ। ਇਸ ਦੇ ਨਾਲ ਹੀ ਵਿੱਤੀ ਸਮੱਸਿਆ ਵੀ ਆ ਸਕਦੀ ਹੈ।

ਸੰਗਤ ਜੀ ਜੇਕਰ ਤੁਹਾਡੇ ਘਰ ‘ਚ ਲੋਕ ਲਗਾਤਾਰ ਬਿਮਾਰ ਹੋ ਰਹੇ ਹਨ, ਤਾਂ ਤੁਹਾਨੂੰ ਆਪਣੇ ਘਰ ‘ਚੋਂ ਕੈਦ ਕੀਤੇ ਪਾਲਤੂ ਤੋਤੇ ਨੂੰ ਤੁਰੰਤ ਬਾਹਰ ਕੱਢਣਾ ਚਾਹੀਦਾ ਹੈ।ਕੈਦ ਕੀਤਾ ਤੋਤਾ ਤੁਹਾਡੀ ਬਰਬਾਦੀ ਦਾ ਕਾਰਨ ਵੀ ਬਣ ਸਕਦਾ ਹੈ। ਪਰ ਜੇ ਤੁਸੀਂ ਘਰ ਵਿੱਚ ਆਪਣੀ ਕਿਸਮਤ ਅਨੁਸਾਰ ਆਜ਼ਾਦ ਤੋਤਾ ਰੱਖਦੇ ਹੋ ਤੇ ਉਸ ਦੀ ਪੂਰੀ ਦੇਖਭਾਲ ਕਰ ਕੇ ਉਸ ਨੂੰ ਖੁਸ਼ ਵੀ ਰਖਦੇ ਹੋ ਤਾਂ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਤੇ ਨਤੀਜੇ ਵਜੋਂ ਬੱਚੇ ਪੜ੍ਹਾਈ ਵਿੱਚ ਰੁਚੀ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਦੀ ਯਾਦ ਸ਼ਕਤੀ ਵੀ ਵਧਦੀ ਹੈ।

ਸੰਗਤ ਜੀ ਜੇਕਰ ਘਰ ‘ਚ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ ਤਾਂ ਤੋਤੇ ਦੀ ਆਵਾਜ਼ ਸੁਣਨਾ ਉਸ ਲਈ ਫਾਇਦੇਮੰਦ ਹੋ ਸਕਦਾ ਹੈ। ਘਰ ‘ਚ ਤੋਤਾ ਰੱਖਣ ਨਾਲ ਇਨਫੈਕਸ਼ਨ ਦਾ ਖਤਰਾ ਵੀ ਘੱਟ ਜਾਂਦਾ ਹੈ। ਤੋਤੇ ਦੀ ਆਵਾਜ਼ ਮਿੱਠੀ ਹੁੰਦੀ ਹੈ, ਇਸ ਲਈ ਮਨ ਵਿਚ ਨਿਰਾਸ਼ਾ ਦੀ ਭਾਵਨਾ ਵੀ ਪੈਦਾ ਨਹੀਂ ਹੁੰਦੀ ਹੈ।

Leave a comment

Your email address will not be published. Required fields are marked *