ਅੱਖਾਂ ਦੀ ਰੌਸ਼ਨੀ ਲਈ ਸ਼ਬਦ ਜਰੂਰ ਸੁਣੋ ਜੀ

ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ।ਇਹ ਕਥਾ ਜਰੂਰ ਸੁਣੋ ਜੀ ਸਾਰੇ ਤੇ ਚੈਨਲ Daily Anmol vichar subcriber ਕਰੋ ਜੀ ।

ਗੁਰੂ ਅਮਰਦਾਸ ਸਾਹਿਬ ਮਨੁੱਖ ਦੇ ਸਰੀਰ ਦੇ ਸਾਰੇ ਅੰਗਾਂ ਦੇ ਨਾਲ ਨਾਲ ਮਨੁੱਖ ਦੀਆਂ ਅੱਖਾਂ ਨੂੰ ਵੀ ਸਮਝਾਂਦੇ ਹਨ ਕਿ, ਹੇ ਮੇਰੀਓ ਅੱਖੀਓ! ਅਕਾਲ ਪੁਰਖੁ ਨੇ ਤੁਹਾਡੇ ਅੰਦਰ ਆਪਣੀ ਜੋਤਿ ਟਿਕਾਈ ਹੈ, ਤਾਂ ਹੀ ਤੁਸੀ ਵੇਖਣ ਜੋਗੀਆਂ ਹੋ ਸਕੀਆਂ ਹੋ, ਇਸ ਲਈ ਜਿੱਧਰ ਵੀ ਤੱਕੋ, ਉਸ ਅਕਾਲ ਪੁਰਖੁ ਦਾ ਹੀ ਦੀਦਾਰ ਕਰੋ, ਅਕਾਲ ਪੁਰਖੁ ਤੋਂ ਬਿਨਾ ਤੁਹਾਨੂੰ ਹੋਰ ਕੋਈ ਵੀ ਗ਼ੈਰ ਨਾ ਦਿੱਸੇ, ਆਪਣੀ ਨਿਗਾਹ ਨਾਲ ਅਕਾਲ ਪੁਰਖੁ ਨੂੰ ਸਾਰਿਆਂ ਵਿੱਚ ਵਸਦਾ ਵੇਖੋ। ਇਹ ਸਾਰਾ ਸੰਸਾਰ ਜੋ ਤੁਸੀ ਵੇਖ ਰਹੀਆਂ ਹੋ, ਇਹ ਸਭ ਅਕਾਲ ਪੁਰਖੁ ਦਾ ਹੀ ਰੂਪ ਹੈ, ਤੇ ਅਕਾਲ ਪੁਰਖੁ ਦਾ ਹੀ ਰੂਪ ਦਿੱਸ ਰਿਹਾ ਹੈ। ਗੁਰੂ ਦੀ ਕਿਰਪਾ ਨਾਲ ਮੈਨੂੰ ਸਮਝ ਪਈ ਹੈ, ਹੁਣ ਮੈਂ ਜਦੋਂ ਚਾਰੇ ਚੁਫੇਰੇ ਵੇਖਦਾ ਹਾਂ, ਤਾਂ ਹਰ ਥਾਂ ਇੱਕ ਅਕਾਲ ਪੁਰਖੁ ਹੀ ਦਿੱਸਦਾ ਹੈ, ਉਸ ਤੋਂ ਬਿਨਾ ਹੋਰ ਕੁੱਝ ਨਹੀਂ। ਗੁਰੁ ਸਾਹਿਬ ਸਮਝਾਂਦੇ ਹਨ ਕਿ, ਗੁਰੂ ਨੂੰ ਮਿਲਣ ਤੋਂ ਪਹਿਲਾਂ ਇਹ ਅੱਖੀਆਂ ਅਸਲ ਵਿੱਚ ਅੰਨ੍ਹੀਆਂ ਸਨ, ਜਦੋਂ ਗੁਰੂ ਮਿਲਿਆ, ਇਨ੍ਹਾਂ ਵਿੱਚ ਰੌਸ਼ਨੀ ਆਈ, ਹੁਣ ਇਨ੍ਹਾਂ ਨੂੰ ਹਰ ਥਾਂ ਅਕਾਲ ਪੁਰਖੁ ਦਾ ਰੂਪ ਦਿੱਸਣ ਲੱਗ ਪਿਆ ਹੈ। ਇਹ ਆਤਮਿਕ ਦੀਦਾਰ ਹੀ ਅਸਲੀ ਆਨੰਦ ਦਾ ਮੂਲ ਹੈ।

ਅੱਖਾਂ ਬਿਨਾ ਬਣਾਏ ਪ੍ਰਮਾਤਮਾ ਦੇ ਸਾਰੇ ਰੰਗ ਫਿੱਕੇ ਹਨ। ਬਿਨਾ ਅੱਖਾਂ ਦੀ ਰੌਸ਼ਨੀ ਤੋਂ ਪੈਦਾ ਹੋਣਾ ਜਾਂ ਕੁਝ ਉਮਰ ਪਾ ਕੇ ਅੱਖਾਂ ਦਾ ਚਲੇ ਜਾਣਾ ਸੰਸਾਰ ਤੇ ਆਉਣ ਦਾ ਸਭ ਤੋਂ ਵੱਡਾ ਦੁੱਖ ਹੈ। ਅੱਖਾਂ ਨਾਲ ਹੀ ਮਨੁੱਖ ਜਗ ਵਿੱਚ ਆਪਣੀ ਉਮਰ ਦੀਆਂ ਸਾਰੀਆਂ ਅਵਸਥਾਵਾਂ ਵੇਖਦਾ ਹੈ, ਬਚਪਨ ਵਿੱਚ ਆਪਣੇ ਹਾਣਦਿਆਂ ਨਾਲ ਖੇਡਣਾ, ਸਕੂਲ ਵਿੱਚ ਪੜ੍ਹਾਈ, ਦੋਸਤਾਂ ਨਾਲ ਹਾਸੇ ਠੱਠੇ ਅਤੇ ਜਵਾਨੀ ਚ। ਮਾਪੇ ਆਪਣੀ ਔਲਾਦ ਪ੍ਰਤੀ ਆਪਣੀਆਂ ਅੱਖਾਂ ਵਿੱਚ ਅਨੇਕਾਂ ਤਰ੍ਹਾਂ ਦੇ ਖੁਆਬ ਬਣਦੇ ਹਨ। ਅੱਖਾਂ ਬਿਨਾ ਸੰਸਾਰ ਦਾ ਇੱਕ ਵੀ ਰੰਗ ਪੂਰਾ ਨਹੀਂ ਹੈ, ਸੋ ਜਿਹੜੇ ਇਸ ਰੌਸ਼ਨੀ ਤੋਂ ਵਾਂਝੇ ਹਨ, ਉਹਨਾਂ ਦਾ ਸਤਿਕਾਰ ਕਰੋ, ਸੜਕ ਪਾਰ ਕਰਾਉਣ ਵਿੱਚ ਉਹਨਾਂ ਦੀ ਮਦਦ ਕਰੋ, ਉਹਨਾਂ ਦਾ ਸਹਾਰਾ ਬਣਨ ਦੀ ਕੋਸਿਸ਼ ਕਰੋ,” ਤਾਂ ਜੋ ਅੱਖਾਂ ਨਾਲ ਨਹੀਂ,” ਘੱਟੋ ਘੱਟ ਦਿਲ ਨਾਲ ਤਾਂ ਉਹ ਜਗ ਦੇ ਰੰਗਾਂ ਨੂੰ ਮਹਿਸੂਸ ਕਰ ਸਕਣ।

Leave a comment

Your email address will not be published. Required fields are marked *