ਕੈਨੇਡਾ ‘ਚ 24 ਘੰਟਿਆਂ’ ਚ 3 ਪੰਜਾਬੀ ਨੌਜਵਾਨਾਂ ਦੀ…..

ਕੈਨੇਡਾ ‘ਚ ਲਗਾਤਾਰ ਪੰਜਾਬੀ ਨੌਜਵਾਨਾਂ ਦੀਆਂ ਭਰੀ ਜਵਾਨੀ ਵਿੱਚ ਹੋ ਰਹੀਆਂ ਮੌਤਾਂ ਬਾਰੇ ਰੋਜ਼ ਹੀ ਸੁਣਨ ਅਤੇ ਪੜ੍ਹਨ ਨੂੰ ਮੰਦਭਾਗੀ ਖ਼ਬਰਾਂ ਮਿਲ ਰਹੀਆਂ ਹਨ। ਐਤਵਾਰ ਕੈਨੇਡਾ ‘ਚ ਇਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪਿਛਲੇ 24 ਘੰਟਿਆਂ ਦੌਰਾਨ 3 ਪੰਜਾਬੀ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਚੁੱਕੀ ਹੈ, ਜੋ ਕਿ ਬੇਹੱਦ ਚਿੰਤਾਜਨਕ ਗੱਲ ਹੈ।

ਇੱਥੇ ਹਰ ਹਫ਼ਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲਗਾਤਾਰ ਪੰਜਾਬੀਆਂ ਖਾਸ ਕਰਕੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਤੇ ਇਹ ਸਿਲਸਿਲਾ ਘੱਟ ਹੋਣ ਦੀ ਬਜਾਏ ਦਿਨੋ-ਦਿਨ ਵੱਧ ਰਿਹਾ ਹੈ। ਮ੍ਰਿਤਕਾਂ ਦੀ ਉਮਰ 30-32 ਸਾਲ ਦੇ ਵਿੱਚ ਹੈ। ਇਹ ਨੌਜਵਾਨ ਕਰੀਬ 5 ਮਹੀਨੇ ਪਹਿਲਾਂ ਰੋਜ਼ੀ-ਰੋਟੀ ਖਾਤਰ ਕੈਨੇਡਾ ਆਏ ਸਨ।

ਪਟਿਆਲਾ ਜ਼ਿਲ੍ਹੇ ਦੇ ਸਮਾਣਾ ਦੇ ਨੇੜਲੇ ਪਿੰਡ ਕਕਰਾਲਾ ਦੇ ਨੌਜਵਾਨ ਸੁਰਿੰਦਰ ਸਿੰਘ ਦੀ ਕੈਨੇਡਾ ਦੇ ਬ੍ਰੈਮਟਨ ਸ਼ਹਿਰ ਵਿਚ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਣ ਅਚਾਨਕ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਆ ਟੁੱਟਿਆ ਹੈ। ਇਸ ਤੋਂ ਵੀ ਦੁਖਦ ਗੱਲ ਇਹ ਹੈ ਕਿ ਵਿਦੇਸ਼ ਦੀ ਧਰਤੀ ’ਤੇ ਰੋਜ਼ਾਨਾਂ ਨੌਜਵਾਨਾਂ ਦੀਆਂ ਮੌਤ ਦੀਆਂ ਖ਼ਬਰਾਂ ਸਾਹਮਣੇ ਆ ਰਹੇ ਹਨ ਅਤੇ ਕੈਨੇਡਾ ਵਿਚ ਪਿਛਲੇ 36 ਘੰਟਿਆਂ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਨੇੜਲੇ ਪਿੰਡਾਂ ਦੇ 3 ਵਿਦਿਆਰਥੀਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਚੁੱਕੀ ਹੈ।

ਮਿਲੀ ਜਾਣਕਾਰੀ ਮੁਤਾਬਕ ਇਕ ਨੌਜਵਾਨ ਪਿੰਡ ਖਰੋੜੀ ਸਰਹਿੰਦ ਰੋਡ ਪਟਿਆਲਾ, ਦੂਜਾ ਅਮਲੋਹ ਦਾ ਜਦਕਿ ਤੀਜਾ ਨੌਜਵਾਨ ਸੁਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਗਿੱਲ ਹਲਕਾ ਸਮਾਣਾ ਦੇ ਪਿੰਡ ਕਕਰਾਲਾ (ਪਟਿਆਲਾ) ਦਾ ਹੈ। ਸੁਰਿੰਦਰ ਕੈਨੇਡਾ ਦੇ ਬ੍ਰੈਮਟਨ ਸ਼ਹਿਰ ਵਿਚ ਰਹਿੰਦਾ ਸੀ ਅਤੇ ਪਿਛਲੀ ਰਾਤ ਹੀ ਪੁਰਾਣੀ ਜਗ੍ਹਾ ਤੋਂ ਘਰ ਬਦਲ ਕੇ ਡਾਊਨ-ਟਾਊਨ ’ਚ ਨਵੇਂ ਘਰ ਵਿਚ ਸ਼ਿਫਟ ਹੋਇਆ ਸੀ, ਜਿੱਥੇ ਪਹਿਲੀ ਹੀ ਰਾਤ ਉਸ ਦੀ ਮੌਤ ਹੋ ਗਈ।

ਪੁੱਤ ਨੂੰ ਬਾਹਰ ਨਹੀਂ ਭੇਜਣਾ ਚਾਹੁੰਦ ਸੀ–ਨੌਜਵਾਨ ਪੁੱਤ ਦੀ ਮੌਤ ’ਤੇ ਅੱਥਰੂ ਵਹਾਉਂਦੀ ਮਾਂ ਨੇ ਦੱਸਿਆ ਕਿ ਉਹ ਆਪਣੇ ਪੁੱਤ ਨੂੰ ਵਿਦੇਸ਼ ਨਹੀਂ ਭੇਜਣਾ ਚਾਹੁੰਦੇ ਸਨ ਸਗੋਂ ਪੁਲਸ ਵਿਚ ਭਰਤੀ ਕਰਵਾਉਣਾ ਚਾਹੁੰਦੇ ਸੀ। ਪਰ ਸੁਰਿੰਦਰ ਦਾ ਸੁਫਨਾ ਸੀ ਕਿ ਉਹ ਕੈਨੇਡਾ ਜਾ ਕੇ ਤਰੱਕੀ ਕਰੇ। ਉਨ੍ਹਾਂ ਨੇ ਆਪਣੇ ਪੁੱਤ ਦਾ ਸੁਫਨਾ ਪੂਰਾ ਕਰਨ ਲਈ, ਇਧਰੋਂ ਉਧਰੋਂ ਪੈਸੇ ਕਰਕੇ ਉਸ ਨੂੰ ਕੈਨੇਡਾ ਭੇਜ ਦਿੱਤਾ। ਜਿਸ ਰਾਤ ਸੁਰਿੰਦਰ ਦੀ ਮੌਤ ਹੋਈ, ਉਸ ਰਾਤ 11.57 ’ਤੇ ਉਨ੍ਹਾਂ ਦੀ ਪੁੱਤ ਨਾਲ ਗੱਲਬਾਤ ਹੋਈ ਸੀ, ਉਸ ਨੇ ਦੱਸਿਆ ਕਿ ਉਹ ਠੀਕ ਠਾਕ ਹੈ ਅਤੇ ਖੁਸ਼ ਸੀ। ਉਸ ਨੇ ਕਿਹਾ ਕਿ ਉਹ ਨਵੀਂ ਜਗ੍ਹਾ ਸ਼ਿਫਟ ਹੋ ਗਿਆ ਹੈ ਅਤੇ ਸਵੇਰੇ ਕਮਰੇ ਦੀ ਸੈਟਿੰਗ ਕਰੇਗਾ ਪਰ ਕੀ ਪਤਾ ਸੀ ਕਿ ਉਸ ਨਾਲ ਇਹ ਭਾਣਾ ਵਾਪਰ ਜਾਵੇਗਾ। ਪਰਿਵਾਰ ਨੇ ਪੁੱਤ ਦੀ ਲਾਸ਼ ਲਿਆਉਣ ਲਈ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ।

Leave a comment

Your email address will not be published. Required fields are marked *