ਅੱਜ ਪੈਵੇਲਿਅਨ ਵਿੱਚ “ਮਸਤਾਨੇ ਫਿਲਮ” ਵੇਖੀ…. ਸਾਰੀ ਫਿਲਮ ਦੌਰਾਨ #ਜੈਕਾਰਾ ਛੱਡਣਾ ਤਾਂ ਗੱਲ ਦੂਰ ਦੀ, ਮੇਰੇ ਸਣੇ ਕੋਈ ਸਿੰਘ ਕੁਸਕਿਆ ਤੱਕ ਨ੍ਹੀਂ ! ਕਾਰਨ ਏਹੋ ਸੀ ਕਿ ਫਿਲਮ ਵਿਚ ਐਸਾ ਕੁਝ ਹੈ ਈ ਨ੍ਹੀਂ ਸੀ… ਕਿ ਜਨਤਾ ਭਾਵੁਕ ਹੋਵੇ ਤੇ ਆਪ-ਮੁਹਾਰੇ ਮੂੰਹ ਚੋਂ ਜੈਕਾਰਾ ਨਿਕਲੇ ! ਸਾਰੀ ਜਨਤਾ ਜਾਂ ਤਾਂ #popcorn ਖਾਣ ਵਿੱਚ ਮਸ਼ਗੂਲ ਦਿਸੀ… ਜਾਂ ਵਾਸ਼ਰੂਮ ਦੇ ਗੇੜੇ ਕੱਢਣ ਵਿੱਚ, ਕਿਉਂਕਿ ਜੋ ਸੋਚ ਕੇ ਗਏ ਸਾਂ – ਫਿਲਮ ਵਿਚ ਵੈਸਾ ਕੁਝ ਵੀ ਨਹੀਂ ਸੀ !
ਹਾਲਾਂਕਿ ਜੇ ਡਾਇਰੈਕਟਰ ਚਾਹੁੰਦਾ ਤਾਂ ਫਿਲਮ ਵਿੱਚ ਬੜੇ ਸੁਧਾਰ ਹੋ ਸਕਦੇ ਸਨ… ਗੁਰਬਾਣੀ ਦੀਆਂ ਤੁਕਾਂ add ਹੋ ਸਕਦੀਆਂ ਸਨ, ਵੱਡੇ ਸਿੱਖ ਕਿਰਦਾਰਾਂ ਬਾਰੇ ਗੱਲ ਹੋ ਸਕਦੀ ਸੀ – #ਗਜਨੀ ਦੇ ਬਜ਼ਾਰ ਚੋਂ ਹਿੰਦੂਆਂ ਦੀਆਂ ਧੀਆਂ-ਭੈਣਾਂ ਬਚਾ ਕੇ ਲਿਆਉਣ ਅਤੇ ਲਿਆ ਕੇ ਸੁਰੱਖਿਅਤ ਘਰੋ-ਘਰੀ ਪੁਚਾਉਣ ਦਾ ਸੀਨ ਤਿਆਰ ਕੀਤਾ ਜਾ ਸਕਦਾ ਸੀ – ਪਰ ਐਸਾ ਕੁਝ ਨਹੀਂ ਕੀਤਾ ਗਿਆ! ਲੈ ਦੇ ਕੇ ਫਿਲਮ ਦੇ ਆਖਰੀ 20 ਮਿੰਟ ਹੀ ਵੇਖਣ ਵਾਲੇ ਹਨ… ਬਾਕੀ ਸਾਰੀ ਫਿਲਮ, ਕਿਸੇ ਆਮ ਮਸਾਲਾ ਮੂਵੀ ਅਰਗੀ ਹੀ ਸੀ ! ਘੁੱਗੀ ਅਰਗਾ ਮੰਝਿਆ ਹੋਇਆ ਐਕਟਰ ਵੀ ਗੁਰਬਾਣੀ ਛੱਡ ਕੇ “ਸੁਲਤਾਨ ਬਾਹੂ ਦੇ ਕਲਾਮ” ਪੜ੍ਹਦਾ ਹੀ ਵਿਖਾਇਆ ਗਿਐ… ਹਾਲਾਂਕਿ last moment ਤੇ ਉਸ ਨੂੰ ਸਿੰਘਾਂ ਦਾ ਖੁਦ ਤੇ ਕੀਤਾ #ਏਹਸਾਨ ਯਾਦ ਆ ਜਾਂਦੈ… ਪਰ ਸੁਆਲ ਏਹ ਖੜ੍ਹਾ ਹੁੰਦੈ ਕਿ ਬੁੱਢੇਵਾਰੇ ਤੱਕ ਉਹ ਸਿੰਘਾਂ ਨੇ ਏਹਸਾਨ ਨੂੰ ਕਿਉਂ ਭੁੱਲਿਆ ਰਿਹਾ
ਬਾਕੀ ਜੇ ਰੋਲ ਦੀ ਗੱਲ ਕਰਾਂ…. ਤੇ ਇਨ੍ਹਾਂ 5 ਮਸਖਰਿਆਂ ਨਾਲੋਂ ਰਾਹੁਲ ਦੇਵ ਅਤੇ ਅਵਤਾਰ ਗਿੱਲ ਦੋਹਾਂ ਨੇ ਆਪੋ-ਆਪਣੇ ਕਿਰਦਾਰ “ਨਾਦਰ ਸ਼ਾਹ ਅਤੇ ਜਕਰੀਆ ਖਾਨ” ਨਾਲ ਪੂਰਾ #ਇਨਸਾਫ ਕੀਤੈ, ਹਾਲਾਂਕਿ ਜਕਰੀਆ ਖਾਨ ਦਾ ਜਿਹੜਾ ਸਲਾਹਕਾਰ ਸੀ – ਡਾਇਰੈਕਟਰ ਵੱਲੋਂ ਉਸਦਾ ਨਾਮ ਤੱਕ ਨਸ਼ਰ ਕਰਨਾ ਬਿਹਤਰ ਨਹੀਂ ਸਮਝਿਆ ਗਿਆ ਬਾਕੀ ਸੱਜਣੋਂ… ਹਵਾ-ਹਵਾਈ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਓ, ਕੁਲ ਮਿਲਾ ਕੇ ਫਿਲਮ #ਮਸਤਾਨੇ ਵਿੱਚ ਦਮ ਨਹੀਂ – ਊੱ ਫਿਲਮ ਬਹੁਤ ਬਿਹਤਰ ਬਣ ਸਕਦੀ ਸੀ… ਪਰ ਅਫਸੋਸ ਬਣਾਈ ਨਹੀਂ ਗਈ !
ਤਰਸੇਮ ਜੱਸੜ, ਪਹਿਲਾਂ ਇੱਕ ਨਸ਼ੇੜੀ ਜਿਹੇ ਮੁਸਲਮਾਨ #ਜ਼ਹੂਰ ਦੇ ਰੋਲ ਵਿੱਚ ਨਜ਼ਰ ਆਇਐ… ਤੇ last moment ਤੇ ਇੱਕਦਮ ਸਿੱਖ ਬਣ ਕੇ ਚੰਘਿਆੜਾਂ ਮਾਰਦਾ ਦਿਸਿਐ, ਜੋ ਕਿ ਬੜਾ ਅਜੀਬ ਲੱਗਦੈ ! ਕੁਲ ਮਿਲਾ ਕੇ ਗੱਲ ਉਹੀ ਦੁਬਾਰਾ ਆਉੰਦੀ ਐ… ਕਿ ਫਿਲਮ ਬਹੁਤ #ਬੇਹਤਰੀਨ ਬਣ ਸਕਦੀ ਸੀ, ਪਰ ਅਫਸੋਸ ਡਾਇਰੈਕਟਰ ਵੱਲੋ ਬਣਾਈ ਨਹੀਂ ਗਈ! ਗੋਨੀ ਲਾਕੜਾ
Leave a Reply