ਤਫਤੀਸ਼ ਦੌਰਾਨ ਪਿਉ ਦੇ ਕੱਪੜਿਆਂ ਚੋੰ ਲੱਭਿਆ ਸੁਰਾਗ

ਮਾਸੂਮ ਗੁਰਸੇਵਕ ਸਿੰਘ ਦੇ ਕਤਲ ਤੋਂ ਬਾਅਦ ਪੁਲਿਸ ਵੱਲੋਂ ਇਹ ਸੱਚ ਸਾਹਮਣੇ ਲਿਆਂਦਾ ਗਿਆ ਕਿ ਪਿਓ ਹੀ ਬੱਚੇ ਦਾ ਕਾਤਲ ਹੈ। ਬੱਚੇ ਦੀ ਲਾਸ਼ ਹੁਣ ਬਰਾਮਦ ਕਰ ਲਈ ਗਈ ਹੈ, ਜਿਸਦੀ ਪਛਾਣ ਕਰਵਾਉਣ ਲਈ ਪਿਓ ਨੂੰ ਹੱਥਕੜੀਆਂ ਲਗਾ ਕੇ ਘਟਨਾ ਵਾਲੀ ਜਗ੍ਹਾ ਉੱਤੇ ਲਿਆਂਦਾ ਗਿਆ। ਘਟਨਾ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ SHO ਸੁਖਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਬੱਚੇ ਦੇ ਪਿਓ ਨੇ ਪਹਿਲਾਂ ਆਪ ਹੀ ਦਰਖਾਸਤ ਦਿੱਤੀ ਕਿ ਉਸ ਦੇ ਪੁੱਤਰ ਨੂੰ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਕਿਡਨੈਪ ਕਰ ਲਿਆ ਗਿਆ ਹੈ।

ਪਿਤਾ ਦਾ ਕਹਿਣਾ ਸੀ ਕਿ ਉਹ ਆਪਣੇ ਪੁੱਤਰ ਨਾਲ ਜਦੋਂ ਆਪਣੀ ਭੈਣ ਦੇ ਘਰ ਜਾ ਰਿਹਾ ਸੀ ਤਾਂ ਪਿੱਛੋਂ ਕਾਲੀ ਗੱਡੀ ਵਿੱਚ ਕੁੱਝ ਬਦਮਾਸ਼ ਆਏ ਅਤੇ ਉਸ ਕੋਲੋਂ ਮੋਬਾਈਲ ਖੋਹ ਲਿਆ। ਜਾਂਦੇ-ਜਾਂਦੇ ਉਸਦੇ 3 ਸਾਲਾਂ ਪੁੱਤਰ ਨੂੰ ਵੀ ਨਾਲ ਲੈ ਗਏ। ਪਰ ਜਦੋਂ ਪੁਲਿਸ ਨੇ ਪੁੱਛ-ਗਿੱਛ ਕੀਤੀ ਤਾਂ ਪਿਓ ਦੀਆਂ ਦੱਸੀਆਂ ਗੱਲਾਂ ਵਿੱਚ ਕੋਈ ਸੱਚਾਈ ਨਹੀਂ ਲੱਗੀ। ਜਿਸ ਤੋਂ ਬਾਅਦ ਸਖ਼ਤੀ ਕਰਨ ਉੱਤੇ ਪੁਲਿਸ ਸਾਹਮਣੇ ਪਿਓ ਨੇ ਮੰਨਿਆ ਕਿ ਉਸਨੇ ਹੀ ਆਪਣੇ ਪੁੱਤਰ ਦਾ ਕਤਲ ਕੀਤਾ ਹੈ।

ਕਤਲ ਗਲਾ ਕੁੱਟ ਕੇ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੇ ਮਾਸੂਮ ਦੀ ਲਾਸ਼ ਪਿੰਡ ਭੱਠਲ ਭਾਈਕੇ ਨਜ਼ਦੀਕ ਸੂਏ ਵਿੱਚ ਸੁੱਟ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਮਾਪਿਆਂ ਹਵਾਲੇ ਕਰ ਦਿੱਤੀ ਜਾਵੇਗੀ।ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਛੋਟਾ ਬੱਚਾ ਗੁਰਸੇਵਕ ਸਿੰਘ ਅਤੇ ਉਸ ਦਾ ਪਿਤਾ ਅੰਗਰੇਜ਼ ਸਿੰਘ ਆਪਣੇ ਮੋਟਰਸਾਈਕਲ ’ਤੇ ਪਿੰਡ ਰੇਸੀਆਣਾ ਤੋਂ ਗੁਰਦੁਆਰਾ ਸੇਵਕਪੁਰੀ ਸਾਹਿਬ ਮੱਥਾ ਟੇਕਣ ਲਈ ਗਏ ਸਨ ਅਤੇ ਵਾਪਸ ਆਉਂਦੇ ਸਮੇਂ ਕਾਰ ’ਚ ਸਵਾਰ ਕੁਝ ਵਿਅਕਤੀਆਂ ਨੇ ਉਨ੍ਹਾਂ ‘ਤੇ ਹ ਮਲਾ ਕਰ ਦਿੱਤਾ।

ਉਨ੍ਹਾਂ ਨੇ ਦੋਵੇਂ ਪਿਓ-ਪੁੱਤ ਨੂੰ ਘੇਰ ਲਿਆ ਅਤੇ ਪਹਿਲਾਂ ਫੋਨ ‘ਤੇ ਪੈਸੇ ਖੋਹੇ ਫਿਰ ਬੱਚੇ ਨੂੰ ਅਗਵਾ ਕਰ ਲਿਆ। ਘਟਨਾ ਦੇਰ ਰਾਤ ਅੱਠ ਵਜੇ ਦੇ ਕਰੀਬ ਵਾਪਰੀ। ਪੀ ੜ ਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ।


Posted

in

by

Tags:

Comments

Leave a Reply

Your email address will not be published. Required fields are marked *