ਚੰਦ ਤੋਂ ਆਈਆਂ ਇਹ ਤਿੰਨ ਫੋਟੋਆਂ

ਭਾਰਤ ਦਾ ਤੀਜਾ ਚੰਦਰ ਮਿਸ਼ਨ ‘ਚੰਦਰਯਾਨ-3’ ਬੁੱਧਵਾਰ ਨੂੰ ਆਰਬਿਟ ਘਟਾਏ ਜਾਣ ਦੀ ਇਕ ਹੋਰ ਸਫ਼ਲ ਪ੍ਰਕਿਰਿਆ ਤੋਂ ਲੰਘਣ ਦੇ ਨਾਲ ਹੀ ਚੰਨ ਦੀ ਸਤਹਿ ਦੇ ਹੋਰ ਨੇੜੇ ਆ ਗਿਆ। ‘ਚੰਦਰਯਾਨ-3’ 14 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ ਅਤੇ 5 ਅਗਸਤ ਨੂੰ ਇਸ ਨੇ ਚੰਦਰਮਾ ਦੇ ਪੰਥ ‘ਚ ਪ੍ਰਵੇਸ਼ ਕੀਤਾ ਸੀ।

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਕ ਟਵੀਟ ‘ਚ ਕਿਹਾ,”ਚੰਦਰਮਾ ਦੀ ਸਤਿਹ ਦੇ ਹੋਰ ਨੇੜੇ। ਅੱਜ ਕੀਤੀ ਗਈ ਪ੍ਰਕਿਰਿਆ ਤੋਂ ਬਾਅਦ ਚੰਦਰਯਾਨ-3 ਦੀ ਆਰਬਿਟ ਘੱਟ ਕੇ 174 ਕਿਲੋਮੀਟਰ x 1437 ਕਿਲੋਮੀਟਰ ਰਹਿ ਗਈ ਹੈ।” ਇਸ ਨੇ ਕਿਹਾ ਕਿ ਅਗਲੀ ਪ੍ਰਕਿਰਿਆ 14 ਅਗਸਤ 2023 ਨੂੰ ਦੁਪਹਿਰ 11.30 ਤੋਂ ਦੁਪਹਿਰ 12.30 ਦਰਮਿਆਨ ਤੈਅ ਹੈ। ਮਿਸ਼ਨ ਦੇ ਅੱਗੇ ਵਧਣ ਦੇ ਨਾਲ ਹੀ ਚੰਦਰਯਾਨ-3 ਦੀ ਆਰਬਿਟ ਨੂੰ ਹੌਲੀ-ਹੌਲੀ ਘੱਟ ਕਰਨ ਅਤੇ ਇਸ ਦੀ ਸਥਿਤੀ ਚੰਦਰ ਧਰੁਵਾਂ ਦੇ ਉੱਪਰ ਕਰਨ ਲਈ ਇਸਰੋ ਵਲੋਂ ਲੜੀਵਾਰ ਕਵਾਇਦ ਕੀਤੀ ਜਾ ਰਹੀ ਹੈ।

ਚੰਦਰਯਾਨ ਮਿਸ਼ਨ ਲਗਾਤਾਰ ਆਪਣੇ ਟੀਚੇ ਵੱਲ ਵਧ ਰਿਹਾ ਹੈ। ਚੰਦਰਯਾਨ-3 ਨੂੰ ਸ਼ਨੀਵਾਰ ਨੂੰ ਚੰਦਰਮਾ ਦੇ ਪੰਧ ਵਿੱਚ ਸਫਲਤਾਪੂਰਵਕ ਦਾਖ਼ਲ ਹੋ ਗਿਆ ਹੈ। ਇਸਰੋ ਨੇ ਆਪਣੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ, “ਚੰਦਰਯਾਨ-3 ਨੂੰ ਚੰਦਰਮਾ ਦੇ ਪੰਧ ਵਿੱਚ ਸਫਲਤਾਪੂਰਵਕ ਦਾਖਲ ਹੋ ਗਿਆ ਹੈ।

ਇਸਰੋ ਵੱਲੋਂ ਦੱਸਿਆ ਗਿਆ ਕਿ ਔਰਬਿਟ ਵਿੱਚ ਦੂਰੀ ਨੂੰ ਘੱਟ ਕਰਨ ਦਾ ਆਪ੍ਰੇਸ਼ਨ ਐਤਵਾਰ ਰਾਤ 11 ਵਜੇ ਕੀਤਾ ਜਾਵੇਗਾ। ਇਸਰੋ ਨੇ ਸੈਟੇਲਾਈਟ ਤੋਂ ਆਪਣੇ ਕੇਂਦਰਾਂ ਨੂੰ ਮਿਲਿਆ ਇੱਕ ਮੈਸਜ ਵੀ ਸਾਂਝਾ ਕੀਤਾ, ਜਿਸ ਵਿੱਚ ਲਿਖਿਆ ਸੀ, “MOX, ISTRAC, ਇਹ ਚੰਦਰਯਾਨ-3 ਹੈ। ਮੈਂ ਚੰਦਰਮਾ ਦੀ ਗੰਭੀਰਤਾ ਨੂੰ ਮਹਿਸੂਸ ਕਰ ਰਿਹਾ ਹਾਂ।”

Leave a comment

Your email address will not be published. Required fields are marked *