ਸਤਿਕਾਰਯੋਗ ਜਥੇਦਾਰ ਸਾਹਿਬ ( ਸ਼੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ) ਅਤੇ ਸਮੂਹ ਹਜ਼ੂਰੀ ਸੰਗਤ ਨੂੰ ਬੇਨਤੀ ਹੈ ਜੀ ਕੇ ਫੁਰਮਾਨ ਜਾਰੀ ਕਰਕੇ ਇਸ ਨਿਗੁਰੇ ਅਫਸਰ ਨੂੰ ਬੋਰਡ ਦੇ ਚੇਅਰਮੈਨ ਦੀ ਕੁਰਸੀ ਤੋਂ ਹਟਵਾਇਆ ਜਾਵੇ ਜੀ ਸਿੱਖੋ ਜੇ ਹੁਣ ਨਾ ਸੰਭਲ਼ੇਂ ਤੇ ਆਉਣ ਵਾਲੇ ਸਮੇਂ ਦਾ ਸੰਕੇਤ ਸਮਝੋ !!
ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਸਰਕਾਰ ਦਾ ਗ਼ੈਰਸਿੱਖ ਨੂੰ ,ਸਿੱਖਾਂ ਦ ਮਹਾਨ ਤਖ਼ਤ ਸ਼੍ਰੀ ਹਜੂਰ ਸਾਹਿਬ ਦਾ ਪ੍ਰਬੰਧਕ ਬਣਾਉਣ ਸਾਡੀ ਤ੍ਰਾਸਦੀ ਇਹ ਹੋ ਚੁੱਕੀ ਹੈ ਜਾਂ ਤਾਂ ਅਸੀ ਘੂਕ ਸੁੱਤੇ ਪਏ ਹਾਂ, ਕੋਈ ਧਿਆਨ ਨਹੀਂ ਦਿੰਦਾ ਜਾਂ ਅਸੀ ਭਵਿੱਖ ਦੀਆਂ ਗੱਲਾਂ ਸਦੀਆਂ ਤੱਕ ਦੀ ਚਰਚਾ ਵਿੱਚ ਵਿੱਦਵਤਾ ਦਾ ਗਿਆਨ ਵੰਡ ਰਹੇ ਹਾਂ।
ਪਰ ਜੋ ਵਰਤਮਾਨ ਵਿੱਚ ਸਾਡੇ ਨਾਲ ਵਾਪਰ ਰਿਹਾ,ਜਿੱਥੇ ਕੁਝ ਕਰ ਸਕਦੇ ਹਾਂ ਉਸ ਵੱਲ ਨਹੀ ਸੋਚ ਰਹੇ । ਯਾਦ ਰੱਖਣਾ ਜੇਕਰ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਪਦਵੀ ਦੀ ਅਜ਼ਾਦ ਹਸਤੀ ਕਾਇਮ ਕਰਨਾ ,ਦੂਜਾ ਸ਼੍ਰੋਮਣੀ ਗੂਃ ਪ੍ਰਬੰਧਕ ਕਮੇਟੀ ਵਿੱਚ ਗੁਰਮਤਿ ਨੂੰ ਪ੍ਰਨਾਏ ਹੋਏ ਗੁਰਸਿੱਖ ਚੁਣ ਕੇ ਨਾ ਭੇਜ ਸਕੇ ਫਿਰ ਜੋ ਅੱਜ ਤਖ਼ਤ ਹਜੂਰ ਸਾਹਿਬ ਵਿੱਚ ਵਾਪਰਿਆ ਕੱਲ ਵਾਰੀ ਪੰਜਾਬ ਦੀ ਵੀ ਹੋ ਸਕਦੀ ਹੈ ਗ਼ੈਰਸਿੱਖ ਦਾ ਪ੍ਰਬੰਧਕ ਲੱਗਣਾ ॥
ਜਿੰਨਾਂ ਜ਼ੋਰ ਅਜ਼ਮਾਈ ਪਿਛਲੇ ਸਮਿਆਂ ਵਿੱਚ ਅਸੀਂ ਮੋਰਚਿਆਂ ਲਈ ਕੀਤੀ ,ਜੇਕਰ ਕਿਤੇ ਇਹੋ ਕੋਸ਼ਿਸ਼ਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਕੀਤੀ ਹੁੰਦੀ ਸ਼ਾਇਦ ਜਿਹੜੇ ਬੰਦੀ ਸਿੰਘਾਂ ਦੇ ਮਾਮਲੇ ਜਾਂ ਗੁਰੂ ਸਾਹਿਬ ਦੀ ਬੇਅਦਬੀ ਵਰਗੇ ਵਿਚਕਾਰ ਲੰਮਕ ਰਹੇ ਕੌਮੀ ਮਾਮਲੇ ਕਿਸੇ ਸਿੱਟੇ ਤੇ ਪਹੁੰਚ ਸਕਦੇ ॥ ਗੁਰਪ੍ਰੀਤ ਸਿੰਘ ਰੰਧਾਵਾ
ਮੈਂਬਰ ਸ੍ਰੋਮਣੀ ਕਮੇਟੀ (ਅੰਤਰਿੰਗ ਕਮੇਟੀ ਮੈਂਬਰ) ਅੰਮਿ੍ਰਤਸਰ ਸਾਹਿਬ !