ਕੈਨੇਡਾ ਤੋਂ ਕੁੜੀ ਨੇ ਮੰਗੀ ਇਹ ਮਾਫੀ

ਆਹ ਓਹੀ ਬੀਬੀ ਜਿਹਨੇ ਕੈਨੇਡਾ ਦੇ ਕੈਲਗਰੀ ਗੁਰਦੁਆਰਾ ਦਸ਼ਮੇਸ਼ ਕਲਚਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਪਰੌਂਠੇ ਘਰੇ ਲਿਜਾਣ ਤੋਂ ਮਨ੍ਹਾ ਕਰਨ ਤੇ ਵੀਡੀਓ ਬਣਾ ਗੁਰੂਘਰ ਨੂੰ ਭੰਡਿਆ ਗਿਆ !!ਪ੍ਰਬੰਧਕ ਸਿਆਣੇ ਨਿਕਲੇ ਉਹਨਾਂ ਬੜੇ ਅਦਬ ਨਾਲ ਮਾਮਲਾ ਨਜਿੱਠਿਆ ਕੇ ਸਵੇਰੇ ਨਾਸਤੇ ਚ ਪਰੌਂਠੇ ਘੱਟ ਬਣਦੇ ਤੇ ਸਭ ਸੰਗਤ ਦਾ ਖਿਆਲ ਰੱਖ ਪ੍ਰਸਾਦ ਤੌਰ ਤੇ ਵਰਤਾਏ ਜਾਂਦੇ ਨੇ ਬਣਾਉਣ ਵਾਲੇ ਸੇਵਾਦਾਰ ਵੀ ਘੱਟ ਹੁੰਦੇ ਨੇ ਸੋ ਇਸ ਲਈ ਸੇਵਾਦਾਰ ਨੇ ਇਹ ਆਖਿਆ ਹੋਵੇ ਕਿ ਪ੍ਰਸਾਦ ਵਜੋਂ ਇੱਕ ਪਰੌਂਠਾ ਹੀ ਦਿੱਤਾ ਜ਼ਾ ਰਿਹਾ ਏ, ਬਾਕੀ ਜੋ ਵੀ ਮਸਲਾ ਸੀ ਓ ਕਮੇਟੀ ਨਾਲ ਮਿਲਕੇ ਨਜਿੱਠ ਲੈਂਦੀ “ਪਰ ਨਹੀਂ ਟਿਕਟੋਕ ਇੰਸਟਾਗ੍ਰਾਮ ਤੇ ਫਾਲੋਅਰ ਵੀ ਲੈਣੇ ਸ਼ਨ

ਹੁਣ ਇਸ ਬੀਬੀ ਨੂੰ ਲੰਚ ਲਈ ਪਰੌਂਠਾ ਨਾ ਮਿਲਣ ਕਰਕੇ ਗੁੱਸਾ ਆਇਆ ਤੇ ਚੱਕ ਮੋਬਾਈਲ ਵੀਡੀਓ ਟਿਕਟੋਕ ਤੇ ਪਾ ਛੱਡੀ ਉੱਤੋਂ ਕਾਮਰੇਡ ਲਾਣੇ ਨੂੰ ਮੁਦਾ ਮਿਲ ਗਿਆ ਉਹਨਾਂ ਇਹਨੂੰ ਕਮੈਂਟਾਂ ਚ ਹੱਲਾਸ਼ੇਰੀ ਦੇ ਪੰਪ ਮਾਰ ਸੱਚੀ ਸਾਬਿਤ ਕਰਤਾ ,ਇਸ ਬੀਬੀ ਕੋਲ ਟਿਕਟੋਕ ਤੇ ਵੀਡੀਓ ਬਣਾਉਣ ਦਾ ਸਮਾਂ ਹੈਗਾ , ਜਿਮ ਜਾਣ ਲਈ ਟਾਇਮ ਹੈਗਾ , ਪਰ ਨਾ ਗੁਰੂਘਰ ਜ਼ਾ ਕੇ ਪ੍ਰਸਾਦੇ ਪਕਾਉਣ ਦਾ “ਤੇ ਨਾ ਖੁਦ ਲਈ ਦੋ ਪ੍ਰਸਾਦਿਆ ਬਣਾਉਣ ਦਾ ਸਮਾਂ ਏ,

ਕਰੋਨਾ ਵੇਲੇ ਗੁਰੂਘਰਾਂ ਨੇ ਰਾਤ ਦਿਨ ਇੱਕ ਕਰਕੇ ਮੱਦਦ ਕੀਤੀ , ਹੁਣ ਵੀ ਨਵੇਂ ਗਏ ਸਟੂਡੈਂਟਸ ਲਈ ਗੁਰੂਘਰ ਮਸੀਹੇ ਬਣੇ ਹੋਏ ਆ , ਜੇ ਅੱਜ ਨਿੱਕੀ ਜਿਹੀ ਗੱਲ ਹੋ ਗਈ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਬਹਿ ਜਾਂਦੇ ਓ ਜਿਹੜੇ ਦੱਲੇ ਰੁਪਈਆ ਗੋਲਕ ਵਿੱਚ ਨਹੀਂ ਪਾਉਂਦੇ ਓ ਵੀ ਅੱਜ ਇਸ ਕੁੜੀ ਦੀ ਆੜ ਲੈ ਗੁਰੂਘਰਾਂ ਮਾੜਾ ਬੋਲ ਰਹੇ ਨੇ … ਜਿਹੜੇ ਦੋ ਵੇਲੇ ਲੰਗਰ ਉਥੋਂ ਛੱਕਦੇ ਓ ਵੀ ਮੂੰਹ ਉਤਾਂਹ ਕਰਕੇ ਜ਼ਹਿਰ ਗਲੱਛ ਰਹੇ !!

ਫੇਰ ਪੰਜਾਬੀ ਮੀਡੀਆ ਮਸਾਲੇ ਲਾ ਲਾ ਕੇ ਗੁਰੂਘਰਾਂ ਨੂੰ ਰੀਝ ਨਾਲ ਭੰਡਿਆ ਉਧਰ ਦਸਮੇਸ਼ ਕਲਚਰ ਸੈਂਟਰ ਕੈਲਗਿਰੀ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਬਲਜਿੰਦਰ ਸਿੰਘ ਤੇ ਗੁਰਜੀਤ ਸਿੰਘ ਨੇ ਕਿਹਾ ਕਿ ਧਾਰਮਿਕ ਸਥਾਨ ਕੋਈ ਵੀ ਮਾੜਾ ਨਹੀਂ ਹੁੰਦਾ ਚਾਹੇ ਕਿਸੇ ਵੀ ਧਰਮ ਦਾ ਹੋਵੇ ਕਿਉਂਕਿ ਰੱਬ ਦਾ ਘਰ ਹਮੇਸ਼ਾ ਮਾਨਵਤਾ ਦੀ ਭਲਾਈ ਲਈ ਹੈ। ਗੁਰੂ ਘਰ ਨੂੰ ਬਦਨਾਮ ਕਰਨ ਦੀ ਆ ਅਜਿਹੀਆ ਕੋਝੀਆਂ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ ਜੋ ਕਿ ਨਿੰਦਣਯੋਗ ਹੈ ਅਸੀਂ ਇਸ ਕੁੜੀ ਨੂੰ ਪੁੱਛਣਾ ਚਾਹੁੰਦੇ ਹੁਣ ਖੁਸ਼ ਏ ਤੂੰ ਚਾਰੇ ਪਾਸੇ ਗੁਰੂਘਰਾਂ ਨੂੰ ਬਦਨਾਮ ਕਰਕੇ ??
ਆਹ ਸੱਚ ਹੈ ਪੋਸਟ ਨੂੰ ਐਨੀ ਸ਼ੇਅਰ ਕਰ ਦਿਓ ਤਾਂ ਜੋ ਲੋਕਾਂ ਸਾਹਮਣੇ ਸਚਾਈ ਆ ਸਕੇ

Leave a comment

Your email address will not be published. Required fields are marked *