ਹਰਿਆਣਾ ਤੋਂ ਆਈ ਵੱਡੀ ਖਬਰ ਹੋਰ

ਹਰਿਆਣਾ ਦੇ ਨੂਹ ਵਿਚ ਸੋਮਵਾਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਮਾਤਰਸ਼ਕਤੀ ਦੁਰਗਾ ਵਾਹਿਨੀ ਵੱਲੋਂ ਕੱਢੀ ਜਾ ਰਹੀ ਬ੍ਰਿਜਮੰਡਲ ਯਾਤਰਾ ਦੌਰਾਨ ਹੰਗਾਮਾ ਹੋ ਗਿਆ। ਦੋ ਧਿਰਾਂ ਵਿਚਾਲੇ ਹੋਏ ਟਕਰਾਅ ਮਗਰੋਂ ਤਿੰਨ ਦਰਜਨ ਤੋਂ ਵੱਧ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ। ਪੁਲਸ ‘ਤੇ ਵੀ ਪਥਰਾਅ ਕੀਤਾ ਗਿਆ। ਭੀੜ ਵੱਲੋਂ ਚੱਲੀ ਗੋਲ਼ੀ ਵਿਚ ਹੋਮਗਾਰਡ ਦੇ 2 ਜਵਾਨਾਂ ਦੀ ਤਮੌਤ ਹੋ ਗਈ।।

ਹਿੰਸਾ ਵਿਚ ਕਈ ਲੋਕ ਤੇ ਪੁਲਸ ਵਾਲੇ ਜ਼ਖ਼ਮੀ ਹੋ ਗਏ। ਮੇਵਾਤ ਦੇ DSP ਸੱਜਨ ਸਿੰਘ ਦੇ ਸਿਰ ਵਿਚ ਗੰਭੀਰ ਸੱਟ ਲੱਗੀ ਹੈ। ਗੁਰੂਗ੍ਰਾਮ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਅਨਿਲ ਦੇ ਢਿੱਡ ਵਿਚ ਗੋਲ਼ੀ ਲੱਗੀ ਹੈ। ਭੀੜ ਨੇ ਨੂਹ ਦੇ ਸਾਈਬਰ ਪੁਲਸ ਸਟੇਸ਼ਨ ‘ਤੇ ਵੀਹਮਲਾਕੀਤਾ। ਬਦਮਾਸ਼ਾਂ ਨੇ ਪਥਰਾਅ ਕੀਤਾ ਅਤੇ ਬਾਹਰ ਖੜ੍ਹੇ ਵਾਹਨਾਂ ਨੂੰ ਅੱਗ ਲਗਾ ਦਿੱਤੀ। ਹੰਗਾਮਾਦੇਖ ਕੇ ਪੁਲਸ ਵਾਲਿਆਂ ਨੂੰ ਆਪਣੀ ਜਾਨਬਚਾ ਕੇ ਭੱਜਣਾ ਪਿਆ। ਮੇਵਾਤ ਦੇ ਨਗੀਨਾ ਅਤੇ ਫਿਰੋਜ਼ਪੁਰ-ਝਿਰਕਾ ਕਸਬਿਆਂ ‘ਚ ਵੀ ਕਈ ਥਾਵਾਂ ‘ਤੇਅੱਗਲਗਾ ਦਿੱਤੀ ਗਈ।

ਇਸ ਤੋਂ ਪਹਿਲਾਂ ਬਦਮਾਸ਼ਾਂ ਨੇ ਸਕੂਲ ਬੱਸ ਦੀ ਭੰਨਤੋੜ ਵੀ ਕੀਤੀ ਸੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਬੱਸ ਵਿਚ ਬੱਚੇ ਸਨ ਜਾਂ ਨਹੀਂ। ਬਦਮਾਸ਼ਾਂ ਨੇ ਬੱਸ ਲੁੱਟ ਲਈ ਅਤੇ ਇਸ ਨੂੰ ਢਾਹੁਣ ਲਈ ਥਾਣੇ ਦੀ ਕੰਧ ਨਾਲ ਟਕਰਾਇਆ। ਨੂੰਹ ਜ਼ਿਲ੍ਹਾ ਪ੍ਰਸ਼ਾਸਨ ਨੇ ਸਥਿਤੀ ਨਾਲ ਨਜਿੱਠਣ ਲਈ ਦੂਜੇ ਜ਼ਿਲ੍ਹਿਆਂ ਤੋਂ ਪੁਲਸ ਫੋਰਸ ਬੁਲਾ ਲਈ ਹੈ, ਉਥੇ ਹੀ ਪੂਰੇ ਜ਼ਿਲ੍ਹੇ ਵਿਚ ਧਾਰਾ 144 ਲਾਗੂ ਕਰਨ ਦੇ ਨਾਲ-ਨਾਲ 2 ਅਗਸਤ ਨੂੰ ਦੋ ਦਿਨਾਂ ਲਈ ਇੰਟਰਨੈੱਟ ਵੀ ਬੰਦ ਕਰ ਦਿੱਤਾ ਗਿਆ ਸੀ। ਜ਼ਿਲ੍ਹੇ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ।

ਹਮਲਾਵਰਭੀੜ ਹੁਣ ਗੁਰੂਗ੍ਰਾਮ ਪਹੁੰਚ ਗਈ ਹੈ। ਇੱਥੇ ਸੋਹਾਣਾ ਵਿਚ ਇਕ ਗੱਡੀ ਨੂੰ ਅੱਗ ਲਗਾ ਦਿੱਤੀ ਗਈ। ਇੰਨਾ ਹੀ ਨਹੀਂ ਦੋ ਵਾਹਨਾਂ ਦੀਆਂ ਛੱਤਾਂ ‘ਤੇ ਬੈਠੀਆਂ ਔਰਤਾਂ ਨੇ ਪਥਰਾਅ ਕੀਤਾ। ਇਹ ਸ਼ੁਰੂ ਹੁੰਦੇ ਹੀ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ। ਗੁਰੂਗ੍ਰਾਮ ਦੇ ਡੀ.ਸੀ.ਪੀ. ਈਸਟ ਨਿਤੀਸ਼ ਅਗਰਵਾਲ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ। ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।

Leave a comment

Your email address will not be published. Required fields are marked *