ਫੋਨ ਹੈਕਰਾਂ ਤੋਂ ਦੁਖੀ ਹੋਏ ਨੇ ਤਿਆਗ ਦਿੱਤੀ ਜਿੰਦਗੀ

ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਵਿਚ ਮੁੱਦਕੀ ਦੇ ਇੱਕ ਵਿਅਕਤੀ ਵੱਲੋਂ ਮੋਬਾਈਲ ਫੋਨਾਂ ਦੇ ਹੈਕਰਾਂ ਤੋਂ ਮਾਨ-ਸਿਕ ਤੌਰ ਉਤੇ ਪ੍ਰੇਸ਼ਾਨ ਹੋ ਕੇ ਖੁ-ਦ-ਕੁ-ਸ਼ੀ ਕਰ ਲੈਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਸੁਸਾ-ਈਡ ਨੋਟ ਦੀਆਂ ਕਾਪੀਆਂ ਮੀਡੀਆ ਨੂੰ ਦਿਖਾਉਂਦੇ ਹੋਏ ਦੱਸਿਆ ਕਿ ਪ੍ਰਭਜੀਤ ਸਿੰਘ ਭੁੱਲਰ ਉਮਰ 42 ਸਾਲ ਪੁੱਤਰ ਸਵ. ਬਲਬੀਰ ਸਿੰਘ ਭੁੱਲਰ, ਵਾਸੀ ਫਰੀਦਕੋਟ ਰੋਡ, ਵਾਰਡ ਨੰਬਰ 5, ਮੁੱਦਕੀ ਨੇ ਆਪਣੇ ਸੁਸਾ-ਈਡ ਨੋਟ ਵਿੱਚ ਲਿਖਿਆ ਹੈ ਕਿ ਹੈਕਰਾਂ ਨੇ ਕਾਫੀ ਸਮੇਂ ਤੋਂ ਉਸ ਦਾ ਫੋਨ ਹੈਕ ਕੀਤਾ ਹੋਇਆ ਹੈ।

ਫਰਜ਼ੀ ਨੰਬਰਾਂ ਤੋਂ ਕਰਦੇ ਸਨ ਕਾਲਾਂ—ਉਨ੍ਹਾਂ ਕੋਲ ਉਸ ਦਾ ਆਧਾਰ ਕਾਰਡ, ਪੈਨ ਕਾਰਡ, ਉਸ ਦੇ ਸਾਰੇ ਸੰਪਰਕ ਨੰਬਰ ਅਤੇ ਪਰਿਵਾਰਕ ਮੈਂਬਰਾਂ ਦੀਆਂ ਫੋਟੋਆਂ ਵੀ ਹਨ। ਉਹ ਕਾਫੀ ਸਮੇਂ ਤੋਂ ਉਸ ਨੂੰ ਬਲੈਕ-ਮੇਲ ਕਰ ਰਹੇ ਹਨ। ਹੈਕਰ ਹਰ ਰੋਜ਼ 15-20 ਵੱਖੋ ਵੱਖ ਨੰਬਰਾਂ ਤੋਂ ਉਸ ਨੂੰ ਕਾਲ ਕਰਦੇ ਹਨ। ਉਨ੍ਹਾਂ ਦੇ ਇਹ ਸਾਰੇ ਨੰਬਰ ਫਰਜ਼ੀ ਹਨ, ਜਿਨ੍ਹਾਂ ਨੰਬਰਾਂ ਉਤੇ ਦੁਬਾਰਾ ਕਾਲ ਵੀ ਨਹੀਂ ਕੀਤੀ ਜਾ ਸਕਦੀ।

ਫੋਟੋਆਂ ਵਾਇਰਲ ਕਰਨ ਦੀ ਦਿੰਦੇ ਸਨ ਧ-ਮ-ਕੀ—ਵਟਸਐਪ ਉਤੇ ਪਰਿਵਾਰਕ ਫੋਟੋਆਂ ਪਾ ਕੇ ਹੈਕਰ ਕਹਿੰਦੇ ਹਨ ਕਿ ਪੈਸੇ ਦਿਓ, ਨਹੀਂ ਤਾਂ ਉਹ ਉਸ ਦੇ ਪਰਿਵਾਰ ਦੀਆਂ ਫੋਟੋਆਂ ਨੂੰ ਗਲਤ ਤਰੀਕੇ ਨਾਲ ਐਡਿਟ ਕਰਕੇ ਫੋਟੋਆਂ ਵਾਇਰਲ ਕਰ ਦੇਣਗੇ ਅਤੇ ਸਾਰੇ ਸੰਪਰਕ ਨੰਬਰਾਂ ਉਤੇ ਭੇਜ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਉਹ ਆਪਣਾ ਫ਼ੋਨ ਬਦਲਦਾ ਹੈ ਤਾਂ ਆਉਣ ਵਾਲੇ ਨੁਕਸਾਨ ਲਈ ਵੀ ਉਹ ਖੁਦ ਜ਼ਿੰਮੇਵਾਰ ਹੋਵੇਗਾ।

ਆਪਣੇ ਪਰਿਵਾਰ ਤੋਂ ਮੰਗੀ ਮੁਆਫੀ—ਸੁਸਾ-ਈਡ ਨੋਟ ਦੇ ਵਿੱਚ ਪ੍ਰਭਜੀਤ ਸਿੰਘ ਨੇ ਆਪਣੇ ਪਰਿਵਾਰ, ਪਤਨੀ ਹਰਜੀਤ ਕੌਰ ਅਤੇ ਬੇਟੀ ਅਨੁਰੀਤ ਕੌਰ ਅਤੇ ਬੇਟੇ ਗੁਰਮੀਤ ਸਿੰਘ ਤੋਂ ਮੁਆਫੀ ਵੀ ਮੰਗੀ ਹੈ। ਉਸ ਨੇ ਕਿਹਾ ਕਿ ਜੋ ਫੈਸਲਾ ਉਸ ਨੇ ਲਿਆ ਹੈ, ਉਹ ਉਸ ਦਾ ਆਪਣਾ ਫੈਸਲਾ ਹੈ। ਉਸ ਦੀ ਖੁ-ਦ-ਕੁ-ਸ਼ੀ ਪਿੱਛੇ ਹੈਕਰਾਂ ਤੋਂ ਇਲਾਵਾ ਹੋਰ ਕਿਸੇ ਦਾ ਵੀ ਕੋਈ ਹੱਥ ਨਹੀਂ ਹੈ।


Posted

in

by

Tags:

Comments

Leave a Reply

Your email address will not be published. Required fields are marked *