ਕਿਰਲੀ ਨੂੰ ਘਰ ਚੋਂ ਭਜਾਉਣ ਦਾ ਤਰੀਕਾ

ਕੀ ਤੁਸੀਂ ਵੀ ਕਿਰਲੀ ਵੇਖਦੇ ਹੈ ਬੈੱਡ ‘ਤੇ ਚੜ੍ਹ ਜਾਂਦੇ ਹੋ ਜਾਂ ਜ਼ੋਰ-ਜ਼ੋਰ ਦੀ ਚੀਕਾਂ ਮਾਰਦੇ ਹੋ? ਜੇ ਝਾੜੂ ਜਾਂ ਚੱਪਲਾਂ ਦਾ ਸਹਾਰਾ ਲੈ, ਮਹਿੰਗੀਆਂ ਦਵਾਈਆਂ (ਇਜ਼ਾਰਡ ਰਿਪਲੇਂਟ) ਦਾ ਇਸਤਮਾਲ ਕਰਕੇ ਵੀ ਤੁਸੀਂ ਕਿਰਲੀਆਂ ਨੂੰ ਭਜਾਉਣ ‘ਚ ਨਾਕਾਮਯਾਬ ਰਹੇ ਹੋ ਤਾਂ ਅਸੀਂ ਤੁਹਾਨੂੰ ਕੁਝ ਆਸਾਨ ਤਰੀਕੇ ਦੱਸਦੇ ਹਾਂ। ਇਨ੍ਹਾਂ ਤਰੀਕਿਆਂ ਨਾਲ ਤੁਸੀਂ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਕਿਰਲੀਆਂ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਉਪਾਅ…

ਅੰਡੇ ਦੇ ਛਿਲਕੇ-ਆਂਡਾ ਖਰੀਦਣ ਲਈ ਤੁਹਾਨੂੰ ਸਿਰਫ 5 ਤੋਂ 6 ਰੁਪਏ ਖਰਚ ਕਰਨੇ ਪੈਣਗੇ, ਆਂਡੇ ਦੇ ਛਿਲਕਿਆਂ ਨੂੰ ਉਨ੍ਹਾਂ ਥਾਵਾਂ ‘ਤੇ ਰੱਖੋ ਜਿੱਥੋਂ ਕਿਰਲੀ ਆਉਂਦੀ ਹੈ ਜਾਂ ਜਿੱਥੋਂ ਤੁਸੀਂ ਵਾਰ-ਵਾਰ ਕਿਰਲੀ ਦੇਖਦੇ ਹੋ।ਆਂਡੇ ਦੇ ਛਿਲਕਿਆਂ ਵਿੱਚੋਂ ਇੱਕ ਕਿਸਮ ਦੀ ਬਦਬੂ ਆਉਂਦੀ ਹੈ, ਜੋ ਕਿਰਲੀਆਂ ਨੂੰ ਭਜਾਉਣ ਵਿੱਚ ਬਹੁਤ ਕਾਰਗਰ ਸਾਬਤ ਹੁੰਦੀ ਹੈ।

ਪਿਆਜ਼ ਤੇ ਲਸਣ-ਕੱਚੇ ਕੱਟੇ ਹੋਏ ਪਿਆਜ਼ ਅਤੇ ਲਸਣ ਦੀ ਇੱਕ-ਇੱਕ ਕਲੀ ਉਸ ਜਗ੍ਹਾ ‘ਤੇ ਰੱਖੋ ਜਿੱਥੇ ਕਿਰਲੀ ਸਭ ਤੋਂ ਜ਼ਿਆਦਾ ਨਜ਼ਰ ਆਉਂਦੀ ਹੈ, ਇਸ ਤੋਂ ਇਲਾਵਾ ਪਿਆਜ਼ ਅਤੇ ਲਸਣ ਦੀ ਕਲੀ ਨੂੰ ਘਰ ਦੇ ਵੱਖ-ਵੱਖ ਕੋਨਿਆਂ ‘ਚ ਵੀ ਰੱਖੋ। ਕਿਰਲੀਆਂ ਲਸਣ ਅਤੇ ਪਿਆਜ਼ ਦੀ ਤੇਜ਼ ਗੰਧ ਨੂੰ ਬਰਦਾਸ਼ਤ ਨਹੀਂ ਕਰਦੀਆਂ ਤੇ ਕਿਰਲੀਆਂ ਇਨ੍ਹਾਂ ਤੋਂ ਦੂਰ ਰਹਿੰਦੀਆਂ ਹਨ।
ਮੋਰ ਦਾ ਖੰਭ-ਮੋਰ ਦੇ ਖੰਭ ਇੱਕ ਤਰ੍ਹਾਂ ਨਾਲ ਕਿਰਲੀਆਂ ਦੇ ਵੀ ਦੁਸ਼ਮਣ ਹਨ। ਦਰਅਸਲ, ਮੋਰ ਕਿਰਲੀਆਂ ਨੂੰ ਖਾਂਦੇ ਹਨ ਤੇ ਇਹੀ ਕਾਰਨ ਹੈ ਕਿ ਕਿਰਲੀਆਂ ਮੋਰ ਦੇ ਖੰਭਾਂ ਦੀ ਮਹਿਕ ਤੋਂ ਦੂਰ ਭੱਜ ਜਾਂਦੀਆਂ ਹਨ।

ਕਾਲੀ ਮਿਰਚ ਸਪਰੇਅ-ਕਾਲੀ ਮਿਰਚ ਜਾਂ ਇਸ ਦੇ ਪਾਊਡਰ ਨਾਲ ਛਿਪਕਲੀਆਂ ਨੂੰ ਵੀ ਭਜਾਇਆ ਜਾ ਸਕਦਾ ਹੈ, ਜੇਕਰ ਕਾਲੀ ਮਿਰਚ ਹੋਵੇ ਤਾਂ ਉਸ ਦਾ ਪਾਊਡਰ ਬਣਾ ਕੇ ਪਾਣੀ ‘ਚ ਮਿਲਾ ਲੈਣਾ ਹੈ, ਇਸ ਘੋਲ ਨੂੰ ਇਕ ਦਿਨ ਇਸ ਤਰ੍ਹਾਂ ਹੀ ਰਹਿਣ ਦਿਓ ਅਤੇ ਇਸ ਤੋਂ ਬਾਅਦ ਸਪਰੇਅ ਕਰੋ। ਬੋਤਲ ਇਸ ਨੂੰ ਭਰੋ ਅਤੇ ਛਿੜਕ ਦਿਓ। ਇਹ ਸਪਰੇਅ ਕਿਰਲੀਆਂ ਤੋਂ ਛੁਟਕਾਰਾ ਪਾਉਣ ਵਿੱਚ ਬਹੁਤ ਮਦਦਗਾਰ ਸਾਬਤ ਹੋਵੇਗੀ।

Leave a comment

Your email address will not be published. Required fields are marked *