ਕਦੀ ਡਾਲਰਾਂ ਚ ਖੇਡਦਾ ਸੀ ਅੱਜ ਰੁ ਲਈ ਤਰਸਦਾ

9 ਸਾਲ ਆਸਟ੍ਰੇਲੀਆ ਡਾਲਰਾਂ ਚ ਖੇਡਦਾ ਸੀ ਪੰਜਾਬ ਆ ਬਣ ਗਿਆ ਭਿਖਾਰੀ ਤੇ ਪਾਗਲ ਕਦੀ ਦੋਸਤ ਰਿਸ਼ਤੇਦਾਰਾਂ ਨੂੰ ਭੇਜਦਾ ਸੀ ਡਾਲਰ ਪਰ ਅੱਜ ਕੋਈ 50 ਰੁ ਨਹੀਂ ਦਿੰਦਾ ਵੀਰ ਨੂੰ ਵੀਡੀਓ ਦੋਖੋ ਕਿਸ ਤਰ੍ਹਾਂ ਦੇ ਹਾਲਾਤ ਨੇ ਮੁੰਡੇ ਦੇ। ਵਾਹਿਗੁਰੂ ਲਿਖਕੇ ਵੀਡੀਓ ਜਰੂਰ ਸ਼ੇਅਰ ਕਰੋ ।।

ਆਏ ਦਿਨ ਕਿਸੇ ਨਾ ਕਿਸੇ ਪਾਸਿਓਂ ਕਿਸੇ ਨਾ ਕਿਸੇ ਨੌਜਵਾਨ ਚਾਹੇ ਉਹ ਕੁੜੀ ਹੋਵੇ ਜਾਂ ਮੁੰਡਾ ਦੇ ਵਿਦੇਸ਼ਾਂ ਵਿਚ ਫਸਣ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ। ਜਿਸਦੀਆਂ ਨੌਜਵਾਨਾਂ ਵੱਲੋਂ ਵੀਡੀਓ ਸੋਸ਼ਲ ਮੀਡੀਆ ‘ਤੇ ਪਾ ਕੇ ਵਿਦੇਸ਼ ਮੰਤਰਾਲਿਆਂ ਅਤੇ ਲੋਕਲ ਵਿਧਾਇਕ ਆਦਿ ਨੂੰ ਉਨ੍ਹਾਂ ਨੂੰ ਬਚਾਉਣ ਦੀ ਗੁਹਾਰ ਲਾਈ ਜਾਂਦੀ ਹੈ। ਇਨ੍ਹਾਂ ਖ਼ਬਰਾਂ ਨੂੰ ਦੇਖ ਕੇ ਦੁੱਖ ਹੁੰਦਾ ਹੈ ਕਿ ਨੌਜਵਾਨਾਂ ਦੀ ਹਾਲਾਤ ਇਸ ਵੇਲੇ ਕੀ ਹੋਈ ਪਈ ਹੈ। ਜਦੋਂ ਉਹ ਵੀਡੀਓ ਸੋਸ਼ਲ ਮੀਡੀਆ ‘ਤੇ ਆਉਂਦੀਆਂ ਹਨ, ਇਸ ਤੋਂ ਬਾਅਦ ਅਖਬਾਰਾਂ ਅਤੇ ਟੀ. ਵੀ. ਚੈਨਲਾਂ ਵਾਲੇ ਉਨ੍ਹਾਂ ਦੇ ਮਾਪਿਆਂ ਨੂੰ ਮਿਲਦੇ ਹਨ, ਉਸਦੀਆਂ ਖ਼ਬਰਾਂ ਅਖਬਾਰਾਂ ਵਿੱਚ ਦੇ ਕੇ ਨੌਜਵਾਨਾਂ ਦੇ ਮਾਪੇ ਅਤੇ ਹੋਰ ਪਰਿਵਾਰਕ ਮੈਂਬਰ ਬੱਚਿਆਂ ਨੂੰ ਬਚਾਉਣ ਦੀ ਮੰਗ ਕਰਦੇ ਹਨ। ਮਾਪੇ ਰੋ-ਰੋ ਕੇ ਆਪਣਾ ਹਾਲ ਬਿਆਨ ਕਰਦੇ ਹਨ। ਨੌਜਵਾਨਾਂ ਦੀ ਇਸ ਹਾਲਾਤ ਲਈ ਕੌਣ ਜ਼ਿੰਮੇਵਾਰ ਹਨ, ਇਸ ਬਾਰੇ ਵਿਚ ਸੋਚ-ਵਿਚਾਰ ਕਰਨ ਦੀ ਲੋੜ ਹੈ ਤੇ ਫਿਰ ਉਨ੍ਹਾਂ ਕਾਰਨਾਂ ‘ਤੇ ਕੰਮ ਕਰਕੇ ਆਉਣ ਵਾਲੀ ਪੀੜ੍ਹੀ ਨੂੰ ਏਜੰਟਾਂ ਦੇ ਚੁੰਗਲ ‘ਚੋਂ ਬਚਾ ਕੇ ਵਿਦੇਸ਼ਾਂ ਵਿਚ ਫਸਣ ਤੋਂ ਰੋਕਿਆ ਜਾਣਾ ਚਾਹੀਦਾ ਹੈ ਜੇਕਰ ਇਨ੍ਹਾਂ ਹਾਲਾਤਾਂ ‘ਤੇ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ ਇਸਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।

ਜੋ ਇਸ ਵੇਲੇ ਹਾਲਾਤ ਬਣੇ ਹਨ ਉਨ੍ਹਾਂ ਲਈ ਸਰਕਾਰ ਦੀ ਕੁਝ ਜਿੰਮੇਵਾਰੀ ਬਣਦੀ ਹੈ। ਸਰਕਾਰਾਂ ਆਪਣੀ ਜਿੰਮੇਵਾਰੀਆਂ ਤੋਂ ਭੱਜ ਨਹੀਂ ਸਕਦੀਆਂ। ਪਿਛਲੇ ਦਿਨੀਂ ਸਰਕਾਰ ਵੱਲੋਂ ਮਨਜੁਰਸ਼ੁਦਾ ਏਜੰਟਾਂ ਦੀ ਸੂਚੀ ਜਾਰੀ ਕੀਤੀ ਗਈ ਸੀ। ਜਿਸ ਨਾਲ ਸਰਕਾਰ ਦੀ ਜਿੰਮੇਵਾਰੀ ਖਤਮ ਨਹੀਂ ਹੋ ਜਾਂਦੀ। ਜੋ ਮਨਜੂਰ ਨਹੀਂ ਹਨ, ਸਰਕਾਰ ਵੱਲੋਂ ਜਿਨ੍ਹਾਂ ਨੇ ਮਨਜੂਰੀ ਨਹੀਂ ਲਈ ਉਨ੍ਹਾਂ ‘ਤੇ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਕੋਈ ਦੋ ਨੰਬਰ ਦਾ ਕੰਮ ਕਰਨ ਲਈ ਸੋਚ ਵੀ ਨਹੀਂ ਸਕੇਗਾ ਪਰ ਹੋ ਇਸ ਤੋਂ ਉਲਟ ਰਿਹਾ ਹੈ ਏਜੰਟ ਲੱਖਾਂ-ਕਰੋੜਾਂ ਰੁਪਏ ਦੀਆਂ ਠੱਗੀਆਂ ਕਰਕੇ ਭੱਜ ਜਾਂਦੇ ਹਨ, ਕੇਸ ਚੱਲਦੇ ਰਹਿੰਦੇ ਹਨ, ਹੁੰਦਾ ਕੁਝ ਵੀ ਨਹੀਂ। ਉਹੀ ਵਿਅਕਤੀ ਹੋਰ ਕਿਸੇ ਸ਼ਹਿਰ ਵਿਚ ਜਾਂ ਨਾਂਅ ਬਦਲ ਕੇ ਏਜੰਟੀ ਦਾ ਕੰਮ ਕਰ ਲੈਂਦ ਹੈ, ਉੱਥੇ ਵੀ ਆਰਾਮ ਨਾਲ ਠੱਗੀ ਕਰਦਾ ਹੈ,

Leave a comment

Your email address will not be published. Required fields are marked *