ਲੁਧਿਆਣਾ ਲੁੱਟ ਬਾਰੇ ਵੱਡੀ ਖਬਰ

ਇਸ ਲੁੱਟ ਨੂੰ 10 ਜਣਿਆਂ ਨੇ ਅੰਜਾਮ ਦਿੱਤਾ ਸੀ, ਜਿਸ ਵਿਚੋਂ ਪੰਜ ਲੁਟੇਰਿਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਵੱਲੋਂ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਦੱਸ ਦਈਏ ਕਿ 10 ਹਥਿਆਰਬੰਦ ਲੁਟੇਰਿਆਂ ਨੇ ਏਟੀਐੱਮਜ਼ ਵਿੱਚ ਨਕਦੀ ਪਾਉਣ ਵਾਲੀ ਕੰਪਨੀ ਸੀਐੱਮਐੱਸ ਦੇ ਨਿਊ ਰਾਜਗੁਰੂ ਨਗਰ ਸਥਿਤ ਦਫ਼ਤਰ ’ਚ ਦਾਖਲ ਹੋ ਕੇ ਤਕਰੀਬਨ ਸਾਢੇ ਅੱਠ ਕਰੋੜ ਰੁਪਏ ਲੁੱਟ ਲਏ ਸਨ।

CMS ਕੰਪਨੀ ਵਿੱਚ ਹੋਈ 8.49 ਕਰੋੜ ਦੀ ਲੁੱਟ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਪੁਲਿਸ ਨੇ 10 ਵਿੱਚੋਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਡੀ.ਜੀ.ਪੀ. ਗੌਰਵ ਯਾਦਵ ਦੇ ਨਾਲ ਸੀ.ਐੱਮ. ਭਗਵੰਤ ਮਾਨ ਨੇ ਟਵੀਟ ਕਰਕੇ ਦਿੱਤੀ। ਸੀ.ਐੱਮ. ਨੇ ਲਿਖਿਆ ਕਿ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ ਅਤੇ ਡੀਜੀਪੀ ਨੇ ਲਿਖਿਆ ਕਿ ਮਾਮਲਾ 60 ਘੰਟੇ ਤੋਂ ਪਹਿਲਾਂ ਹੱਲ ਕਰ ਲਿਆ ਗਿਆ ਹੈ।

ਪਿੰਡ ਮੰਡਿਆਣੀ ਦੀ ਸਰਪੰਚ ਗੁਰਪ੍ਰੀਤ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਦੋ ਮੁੰਡੇ, ਜੋ CMS ਕੰਪਨੀ ‘ਚ ਕੰਮ ਕਰਦੇ ਨੇ, ਜਿਨ੍ਹਾਂ ਨੂੰ ਪੁਲਿਸ ਨੇ ਪੁੱਛਗਿੱਛ ਲਈ ਰੋਊਂਡਅਪ ‘ਚ ਲਿਆ ਸੀ। ਉਨ੍ਹਾਂ ਤੋਂ ਇਹ ਜਾਣਕਾਰੀ ਹਾਸਿਲ ਹੋਈ ਹੈ ਕਿ ਪੁਲਿਸ ਨੇ ਪਿੰਡ ਢੱਟ ਤੋਂ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਉਥੋਂ ਪੁਲਿਸ ਨੂੰ ਬਰਸਾਤੀ ਪਾਣੀ ਲਈ ਲਗਾਏ ਜਾਲ ਵਿੱਚ ਪਿਆ 12 ਲੱਖ ਰੁਪਏ ਨਾਲ ਭਰਿਆ ਬੈਗ ਵੀ ਮਿਲਿਆ ਹੈ। ਸਰਪੰਚ ਅਨੁਸਾਰ ਕੈਸ਼ ਵੈਨ ਪਿੰਡ ਪੰਡੋਰੀ ਤੋਂ ਉਨ੍ਹਾਂ ਦੇ ਪਿੰਡ ਮੰਡਿਆਣੀ ਵੱਲ ਨੂੰ ਸਿਰਫ਼ 1 ਸਕਿੰਟ ਲਈ ਰੁਕੀ। ਜਿਸ ਕਾਰਨ ਪੁਲਿਸ ਨੂੰ ਉਨ੍ਹਾਂ ਦੇ ਪਿੰਡ ਦੇ ਦੋਵੇਂ ਨੌਜਵਾਨਾਂ ’ਤੇ ਸ਼ੱਕ ਹੋਇਆ। ਇਨ੍ਹਾਂ ਨੌਜਵਾਨਾਂ ਵਿੱਚੋਂ ਇੱਕ CMS ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਹੈ। ਲੁੱਟ ਵਾਲੇ ਦਿਨ ਉਹ ਛੁੱਟੀ ‘ਤੇ ਸੀ। ਇਸ ਨੌਜਵਾਨ ਨੇ 5 ਛੁੱਟੀਆਂ ਲਈਆਂ ਸਨ। ਜਸੀ ਕਰਕੇ ਸ਼ੱਕ ਹੋਣ ‘ਤੇ ਪੁਲਿਸ ਨੇ ਪੁੱਛਗਿੱਛ ਕੀਤੀ।

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਪੰਡੋਰੀ ਤੋਂ ਕਰੀਬ 5 ਕਿਲੋਮੀਟਰ ਦੀ ਦੂਰੀ ’ਤੇ ਲੁਟੇਰਿਆਂ ਦੀ ਹਰਕਤ ਦੇਖੀ ਗਈ। ਇਸ ਦੌਰਾਨ ਪੁਲਿਸ ਨੇ ਪਿੰਡ ਢੱਟ ਨੇੜੇ ਜਾਲ ਵਿਛਾਇਆ। ਪਿੰਡ ਢੱਟ ਦੇ ਖੇਤਾਂ ਕੋਲ ਝਾੜੀਆਂ ਵਿੱਚ ਤਿੰਨ ਨੌਜਵਾਨ ਲੁਕੇ ਹੋਏ ਸਨ। ਪੁਲਿਸ ਨੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਭੰਗ ਪੀ ਰਹੇ ਸਨ। ਪੁਲਿਸ ਮੁਲਾਜ਼ਮਾਂ ਵੱਲੋਂ ਸਖ਼ਤੀ ਵਰਤੀ ਗਈ ਤਾਂ ਤਿੰਨਾਂ ਨੌਜਵਾਨਾਂ ਨੇ ਸੱਚਾਈ ਉਗਲ ਦਿੱਤੀ। ਪੁਲਿਸ ਨੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਸੜਕ ਦੇ ਕਿਨਾਰੇ ਬਣੇ ਸੀਮਿੰਟ ਦੀ ਜਾਲੀ ਵਿੱਚ ਕਾਲੇ ਰੰਗ ਦਾ ਬੈਗ ਬਰਾਮਦ ਕੀਤਾ ਹੈ। ਇਹ ਨੌਜਵਾਨ ਉਥੇ ਪੈਸਿਆਂ ਨਾਲ ਭਰਿਆ ਬੈਗ ਲੈਣ ਆਏ ਸਨ।


Posted

in

by

Tags:

Comments

Leave a Reply

Your email address will not be published. Required fields are marked *