ਮੋਦੀ ਬਾਰੇ ਆਈ ਇਹ ਵੱਡੀ ਖਬਰ

ਸੱਤਾਧਾਰੀ ਭਾਜਪਾ 2024 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਆਹਮੋ-ਸਾਹਮਣੇ ਦੀ ਲੜਾਈ ਲਈ ਵਿਰੋਧੀ ਪਾਰਟੀਆਂ ਦੀਆਂ ਕੋਸ਼ਿਸ਼ਾਂ ’ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਕਰਨਾਟਕ ’ਚ ਕਾਂਗਰਸ ਦੀ ਜਿੱਤ ਨਾਲ ਰਾਹੁਲ ਗਾਂਧੀ ਦਾ ਧੜਾ ਉਤਸ਼ਾਹਿਤ ਹੈ ਅਤੇ ਇਹ ਦੱਸਣਾ ਚਾਹੁੰਦਾ ਹੈ ਕਿ ਆਮ ਚੋਣਾਂ ਕਿਸ ਦੀ ਅਗਵਾਈ ’ਚ ਲੜੀਆਂ ਜਾਣੀਆਂ ਚਾਹੀਦੀਆਂ।

ਭਾਜਪਾ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਜੇ 2024 ਦੀਆਂ ਆਮ ਚੋਣਾਂ ’ਚ ਲੜਾਈ ‘ਮੋਦੀ ਬਨਾਮ ਰਾਹੁਲ’ ਬਣ ਜਾਂਦੀ ਹੈ ਤਾਂ ਸੱਤਾਧਾਰੀ ਪਾਰਟੀ ਬਹੁਤ ਖੁਸ਼ ਹੋਵੇਗੀ। ਉੱਚ ਅਹੁਦੇ ਲਈ ਵਿਰੋਧੀ ਧਿਰ ’ਚ ਨਿਤੀਸ਼ ਕੁਮਾਰ (ਜੇ. ਡੀ. ਯੂ.), ਸ਼ਰਦ ਪਵਾਰ (ਐੱਨ. ਸੀ. ਪੀ.), ਮਮਤਾ ਬੈਨਰਜੀ (ਟੀ. ਐੱਮ. ਸੀ.), ਐੱਮ. ਕੇ. ਸਟਾਲਿਨ (ਡੀ. ਐੱਮ. ਕੇ.) ਅਤੇ ਕੁਝ ਹੋਰ ਪਾਰਟੀਆਂ ਸਮੇਤ ਕਈ ਉਮੀਦਵਾਰ ਹਨ। ਭਾਜਪਾ ਅਤੇ ਕਾਂਗਰਸ ਲਗਭਗ 170 ਲੋਕ ਸਭਾ ਸੀਟਾਂ ’ਤੇ ਸਖਤ ਲੜਾਈ ਲੜਣਗੇ ਜਦਕਿ ਭਾਜਪਾ ਦੇਸ਼ ਦੇ ਬਾਕੀ ਹਿੱਸਿਆਂ ’ਚ ਖੇਤਰੀ ਅਤੇ ਹੋਰ ਪਾਰਟੀਆਂ ਵਿਰੁੱਧ ਲੜੇਗੀ।

ਭਾਜਪਾ ਇਸ ਨੂੰ ‘ਮੋਦੀ ਬਨਾਮ ਰਾਹੁਲ’ ਮੁਕਾਬਲਾ ਬਣਾਉਣਾ ਚਾਹੇਗੀ ਕਿਉਂਕਿ ਉਸ ਦੇ ਰਣਨੀਤੀਕਾਰਾਂ ਨੂੰ ਲੱਗਦਾ ਹੈ ਕਿ ਇਹ ਅਤਿ ਫਾਇਦੇਮੰਦ ਹੋਵੇਗਾ। ਇਥੋਂ ਤੱਕ ਕਿ ਰਾਹੁਲ ਗਾਂਧੀ ਦੇ ਸਮਰਥਕ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਨੇਤਾ ਨੂੰ ਮੋਦੀ ਵਿਰੁੱਧ ਵਿਰੋਧੀ ਧਿਰ ਦੇ ਚਿਹਰੇ ਦੇ ਰੂਪ ’ਚ ਪੇਸ਼ ਕੀਤਾ ਜਾਵੇ।

ਭਾਜਪਾ ਲੀਡਰਸ਼ਿਪ ਨੂੰ ਲੱਗਦਾ ਹੈ ਕਿ ਇਸ ਨਾਲ ਮੋਦੀ ਨੂੰ ਕਾਫੀ ਮਦਦ ਮਿਲੇਗੀ ਕਿਉਂਕਿ ਗਾਂਧੀ ਪਰਿਵਾਰ ਭ੍ਰਿਸ਼ਟਾਚਾਰ ਨਾਲ ਜੁੜੇ ਵੱਖ-ਵੱਖ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਇਹ ਮਾਮਲੇ ਫਿਲਹਾਲ ਕੱਛੂਕੁੰਮੇ ਦੀ ਗਤੀ ਨਾਲ ਚੱਲ ਰਹੇ ਹਨ ਪਰ ਅਗਸਤ ਤੋਂ ਬਾਅਦ ਇਨ੍ਹਾਂ ਨੂੰ ਫਾਸਟ ਟ੍ਰੈਕ ਕੀਤਾ ਜਾ ਸਕਦਾ ਹੈ ਕਿਉਂਕਿ 5 ਸੂਬਿਆਂ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਦੂਜੀ ਗੱਲ ਇਹ ਹੈ ਕਿ ਰਾਹੁਲ ਗਾਂਧੀ ਕਈ ਵਾਰ ਅਚਾਨਕ ਅਜਿਹੀਆਂ ਟਿੱਪਣੀਆਂ ਕਰਦੇ ਹਨ ਜੋ ਚੋਣਾਂ ’ਚ ਭਾਜਪਾ ਤੇ ਪੀ. ਐੱਮ. ਮੋਦੀ ਦੀ ਮਦਦ ਕਰਦੀਆਂ ਹਨ। ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਵਿਰੋਧੀ ਧਿਰ ਇਸ ਨੂੰ ਮੋਦੀ ਬਨਾਮ ਰਾਹੁਲ ਮੁਹਿੰਮ ਬਣਨ ਦੇਣਗੇ।

Leave a comment

Your email address will not be published. Required fields are marked *