ਮਸ਼ਹੂਰ ਅਦਾਕਾਰ ਦਾ ਹੋਇਆ ਦੇਹਾਂਤ

ਸਿਨੇਮਾ ਜਗਤ ਲਈ ਬੁਰੀ ਖ਼ਬਰ ਹੈ। ਮਸ਼ਹੂਰ ਐਕਟਰ, ਡਾਇਰੈਕਟਰ ਤੇ ਪ੍ਰੋਡਿਊਸਰ ਮੰਗਲ ਢਿੱਲੋਂ ਦਾ ਐਤਵਾਰ ਸਵੇਰੇ ਦੇਹਾਂਤ ਹੋ ਗਿਆ। ਦਰਅਸਲ ਅਦਾਕਾਰ ਕੈਂਸਰ ਨਾਲ ਜੂਝ ਰਹੇ ਸਨ ਤੇ ਕਰੀਬ ਇਕ ਮਹੀਨੇ ਤੋਂ ਲੁਧਿਆਣਾ ਦੇ ਇਕ ਹਸਪਤਾਲ ‘ਚ ਜ਼ੇਰੇ ਇਲਾਜ ਸਨ। ਮੰਗਲ ਢਿੱਲੋਂ ਨੇ ਕਈ ਮਸ਼ਹੂਰ ਹਿੰਦੀ ਤੇ ਪੰਜਾਬੀ ਫਿਲਮਾਂ ‘ਚ ਕੰਮ ਕੀਤਾ। ਇਸ ਦੇ ਨਾਲ ਹੀ ਟੀਵੀ ਸੀਰੀਅਲਜ਼ ਵਿਚ ਵੀ ਦਮਦਾਰ ਰੋਲ ਨਿਭਾਏ। ਮੰਗਲ ਢਿੱਲੋਂ ਦੀ ਮੌਤ ਦੀ ਖਬਰ ਤੋਂ ਬਾਅਦ ਫਿਲਮ ਜਗਤ ਵਿਚ ਸੋਗ ਦੀ ਲਹਿਰ ਹੈ। ਸਾਲ 1994 ਵਿਚ ਉਨ੍ਹਾਂ ਨੇ ਰਿਤੂ ਢਿੱਲੋਂ ਨਾਲ ਵਿਆਹ ਕੀਤਾ ਸੀ।

ਮੰਗਲ ਸਿੰਘ ਢਿੱਲੋਂ ਦਾ ਪੂਰਾ ਨਾਂ ਮੰਗਲ ਸਿੰਘ ਢਿੱਲੋਂ ਸੀ। ਉਨ੍ਹਾਂ ਦਾ ਜਨਮ 18 ਜੂਨ ਨੂੰ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਜਟਾਣਾ ਵਿੱਚ ਹੋਇਆ ਸੀ। ਚੌਥੀ ਤਕ ਉਹ ਪੰਜ ਗਰਾਈਆਂ ਕਲਾਂ ਦੇ ਸਰਕਾਰੀ ਸਕੂਲ ‘ਚ ਪੜ੍ਹੇ ਪਰ ਬਾਅਦ ਵਿਚ ਉਹ ਆਪਣੇ ਪਿਤਾ ਕੋਲ ਉੱਤਰ ਪ੍ਰਦੇਸ਼ ਸ਼ਿਫਟ ਹੋ ਗਏ ਸਨ। ਉਨ੍ਹਾਂ ਆਪਣੀ ਗ੍ਰੈਜੂਏਸ਼ਨ ਲਖੀਮਪੁਰ ਖੇੜੀ ਜ਼ਿਲ੍ਹੇ ਦੇ ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਉਹ ਫਿਰ ਪੰਜਾਬ ਆ ਗਏ ਤੇ ਕੋਟਕਪੂਰਾ ਤੋਂ ਹਾਇਰ ਸੈਕੰਡਰੀ ਪੂਰੀ ਕਰ ਕੇ ਗ੍ਰੈਜੂਏਸ਼ਨ ਮੁਕਤਸਰ ਦੇ ਸਰਕਾਰੀ ਕਾਲਜ ਤੋਂ ਕੀਤੀ। ਉਨ੍ਹਾਂ ਦਿੱਲੀ ਦੇ ਥੀਏਟਰ ‘ਚ ਵੀ ਕੰਮ ਕੀਤਾ ਤੇ 1979 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਇੰਡੀਅਨ ਥਿਏਟਰ ਡਿਪਾਰਟਮੈਂਟ ਜੁਆਇੰਨ ਕੀਤਾ। ਇੱਥੇ ਹੀ 1980 ਵਿਚ ਉਨ੍ਹਾਂ ਐਕਟਿੰਗ ‘ਚ ਆਪਣਾ ਪੋਸਟ ਗ੍ਰੈਜੂਏਟ ਡਿਪਲੋਮਾ ਪੂਰਾ ਕੀਤਾ।

ਮੰਗਲ ਢਿੱਲੋਂ ਨੇ ਆਪਣਾ ਐਕਟਿੰਗ ਕਰੀਅਰ ਛੋਟੇ ਪਰਦੇ ਤੋਂ ਸ਼ੁਰੂ ਕੀਤਾ ਸੀ। ਸੀਰੀਅਲ ਜਨੂੰਨ ਲਈ ਉਨ੍ਹਾਂ ਨੂੰ RAPA ਐਵਾਰਡ ਮਿਲਿਆ। ਫਿਲਮ ਖ਼ਾਲਸਾ ਲਈ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਬਾਬਾ ਫ਼ਰੀਦ ਐਵਾਰਡ ਨਾਲ ਸਨਮਾਨਿਤ ਕੀਤਾ ਸੀ।

ਟੀਵੀ ਐਕਟਰ ਵਜੋਂ ਕੀਤੀ ਸ਼ੁਰੂਆਤ–ਮੰਗਲ ਢਿੱਲੋਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਛੋਟੇ ਪਰਦੇ ਤੋਂ ਕੀਤੀ ਸੀ। ਆਪਣੇ ਕਰੀਅਰ ‘ਚ ਉਨ੍ਹਾਂ ਨੇ ‘ਜਨੂਨ’, ‘ਕਿਸਮਤ’, ‘ਦਿ ਗ੍ਰੇਟ ਮਰਾਠਾ’, ‘ਮੁਜਰੀਮ ਹਾਜ਼ਿਰ’, ‘ਰਿਸ਼ਤਾ ਮੌਲਾਨਾ ਆਜ਼ਾਦ’ ਅਤੇ ‘ਨੂਰਜਹਾਂ’ ਵਰਗੇ ਸੀਰੀਅਲਾਂ ‘ਚ ਕੰਮ ਕੀਤਾ। ਪਰ ਪਛਾਣ ‘ਬੁਨਿਆਦ’ ਸ਼ੋਅ ਤੋਂ ਮਿਲੀ ਸੀ। ਟੈਲੀਵਿਜ਼ਨ ਲਈ ਕੰਮ ਕਰਨ ਤੋਂ ਬਾਅਦ ਮੰਗਲ ਢਿੱਲੋਂ ਨੇ ਫਿਲਮਾਂ ਦਾ ਰੁਖ਼ ਕੀਤਾ।

ਇਨ੍ਹਾਂ ਫ਼ਿਲਮਾਂ ਵਿੱਚ ਨਜ਼ਰ ਆਏ ਸਨ ਮੰਗਲ ਢਿੱਲੋਂ–ਹਿੰਦੀ ਫਿਲਮ ਇੰਡਸਟਰੀ ਵਿਚ ਮੰਗਲ ਢਿੱਲੋਂ ਨੇ ਰੇਖਾ ਤੋਂ ਲੈ ਕੇ ਡਿੰਪਲ ਕਪਾਡੀਆ ਵਰਗੀਆਂ ਦਿੱਗਜ ਅਭਿਨੇਤਰੀਆਂ ਨਾਲ ਕੰਮ ਕੀਤਾ। ਉਨ੍ਹਾਂ ਦੇ ਖਾਤੇ ‘ਚ ਕਈ ਹਿੱਟ ਫਿਲਮਾਂ ਹਨ – ਜਿਵੇਂ ਕਿ ‘ਖੂਨ ਭਾਰੀ ਮਾਂਗ’, ‘ਦਯਾਵਾਨ’, ‘ਜ਼ਖਮੀ ਔਰਤ’, ‘ਪਿਆਰ ਕਾ ਦੇਵਤਾ’ ਅਤੇ ‘ਦਲਾਲ’। ਉਨ੍ਹਾਂ ਪਾਜ਼ੇਟਿਵ ਤੋਂ ਨੈਗੇਟਿਵ ਤਕ ਲਗਭਗ ਹਰ ਕਿਸਮ ਦੇ ਕਿਰਦਾਰ ਨਿਭਾਏ।

Leave a comment

Your email address will not be published. Required fields are marked *