ਬਾਲੀਵੁੱਡ ਤੋਂ ਆਈ ਵੱਡੀ ਖਬਰ

ਬਾਲੀਵੁੱਡ ਦੇ ਅਦਾਕਾਰ ਆਯੂਸ਼ਮਾਨ ਖੁਰਾਣਾ ਦੇ ਪਿਤਾ ਤੇ ਮਸ਼ਹੂਰ ਜੋਤਸ਼ੀ ਪੀ ਖੁਰਾਣਾ ਦਾ ਦੇਹਾਂਤ ਹੋ ਗਿਆ ਹੈ। ਆਯੂਸ਼ਮਾਨ ਖੁਰਾਣਾ ਦੇ ਪਿਤਾ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਪੀ ਖੁਰਾਣਾ ਦਾ 19 ਮਈ ਸ਼ਾਮ ਨੂੰ ਮਨੀਮਾਜਰਾ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਾਖਲ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਵੈਂਟੀਲੇਟਰ ‘ਤੇ ਸੀ। ਅੱਜ ਸਵੇਰੇ ਵੈਂਟੀਲੇਟਰ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ। ਦੱਸ ਦੇਈਏ ਕਿ ਆਯੂਸ਼ਮਾਨ ਨੂੰ ਅੱਜ ਹੀ ਪੰਜਾਬ ਯੂਨੀਵਰਸਿਟੀ ਵਿੱਚ ਉਪ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਜਾਣਾ ਸੀ।

ਕਾਬਿਲੇਗੌਰ ਹੈ ਕਿ ਆਯੁਸ਼ਮਾਨ ਖੁਰਾਣਾ ਆਪਣੇ ਪਿਤਾ ਪੀ ਖੁਰਾਣਾ ਦੇ ਬਹੁਤ ਚਹੇਤੇ ਸਨ। ਉਹ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਪਿਤਾ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹਨ ਅਤੇ ਅਦਾਕਾਰ ਬਣਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਉਨ੍ਹਾਂ ਦੀ ਤਾਰੀਫ਼ ਕਰਦੇ ਹਨ। ਪੀ ਖੁਰਾਣਾ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ। ਆਯੁਸ਼ਮਾਨ ਦਾ ਭਰਾ ਅਪਾਰਸ਼ਕਤੀ ਖੁਰਾਣਾ ਵੀ ਅਦਾਕਾਰ ਹੈ।

ਆਯੂਸ਼ਮਾਨ ਖੁਰਾਣਾ ਦੀ ਜ਼ਿੰਦਗੀ ਵਿਚ ਉਹਨਾਂ ਦੇ ਪਿਤਾ ਪੀ ਖੁਰਾਣਾ ਦੀ ਖਾਸ ਅਹਿਮੀਅਤ ਸੀ। ਕਿਉਂਕਿ ਉਹ ਪਿਤਾ ਹੀ ਸਨ ਜਿਹਨਾਂ ਨੇ ਆਯੂਸ਼ਮਾਨ ਦੇ ਬਾਲੀਵੁੱਡ ਕਲਾਕਾਰ ਬਣਨ ਦੀ ਭਵਿੱਖਬਾਣੀ ਕੀਤੀ ਸੀ। ਪੀ ਖੁਰਾਣਾ ਨੇ ਭਵਿੱਖਬਾਣੀ ਕੀਤੀ ਸੀ ਕਿ ਆਯੂਸ਼ਮਾਨ ਫ਼ਿਲਮਾਂ ਵਿਚ ਜਾਵੇਗਾ ਅਤੇ ਨਾਲ ਹੀ ਛੇਤੀ ਮੁੰਬਈ ਜਾਣ ਲਈ ਕਿਹਾ ਸੀ। ਪਿਤਾ ਨੇ ਇਹ ਚੇਤਾਵਨੀ ਵੀ ਦਿੱਤੀ ਸੀ ਕਿ ਜੇਕਰ ਆਯੂਸ਼ ਛੇਤੀ ਮੁੰਬਈ ਨਾ ਗਿਆ ਤਾਂ ਅਗਲੇ ਦੋ ਸਾਲ ਉਸਨੂੰ ਕੰਮ ਨਹੀਂ ਮਿਲੇਗਾ। ਅਗਲੇ ਦਿਨ ਉਸ ਦੇ ਬੈਗ ਪੈਕ ਕਰਨ ਤੋਂ ਬਾਅਦ, ਉਸ ਨੂੰ ਟਿਕਟ ਦੇ ਦਿੱਤੀ ਗਈ ਅਤੇ ਮੁੰਬਈ ਲਈ ਘਰ ਭੇਜ ਦਿੱਤਾ ਗਿਆ। ਉਸਤੋਂ ਬਾਅਦ ਆਯੂਸ਼ਮਾਨ ਖੁਰਾਣਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।

ਜ਼ਿਕਰਯੋਗ ਹੈ ਕਿ ਪੀ ਖੁਰਾਨਾ ਜੋਤਿਸ਼ ਵਿਦਿਆ ਵਿੱਚ ਬਹੁਤ ਮਾਹਿਰ ਸਨ। ਉਹ ਕਈ ਟੀ.ਵੀ ਚੈਨਲਾਂ ਉਤੇ ਸੋਅ ਹੋਸਟ ਵੀ ਕਰਦੇ ਸਨ। ਉਨ੍ਹਾਂ ਵੱਲੋਂ ਦੱਸੇ ਰਾਸ਼ੀਫਲ ਕਈ ਨਿਊਜ਼ ਚੈਨਲਾਂ ਵੱਲੋਂ ਲਗਾਏ ਜਾਂਦੇ ਸੀ। ਦੱਸ ਦੇਇਏ ਕਿ ਈਟੀਵੀ ਭਾਰਤ ਵੀ ਉਨ੍ਹਾਂ ਦਾ ਹਫਤਾਵਰੀ ਰਾਸ਼ੀਫਲ ਲਗਾਉਦਾ ਸੀ। ਆਯੁਸ਼ਮਾਨ ਖੁਰਾਨਾ ਆਪਣੇ ਪਿਤਾ ਪੀ ਖੁਰਾਨਾ ਦੇ ਕਹਿਣ ਉਤੇ ਹੀ ਆਪਣੇ ਨਾਮ ਵਿੱਚ ਇਕ ਵਾਧੂ N ਜੋੜੀ ਸੀ। ਉਨ੍ਹਾਂ ਨੇ ਇਕ ਇੰਟਰਵਿਊ ਵਿੱਚ ਇਸ ਦਾ ਖੁਲਾਸਾ ਕੀਤਾ ਸੀ।


Posted

in

by

Tags:

Comments

Leave a Reply

Your email address will not be published. Required fields are marked *