18 ਦਿਨਾਂ ਦੇ ਸ਼ਹੀਦ ਬਾਰੇ ਮਾ ਦੇ ਬੋਲ ਸੁਣੋ

#18_ਦਿਨਾਂ_ਦੇ_ਬੱਚੇ_ਦੀ_ਸ਼ਹੀਦੀ 5 ਜੂਨ ਦੀ ਰਾਤ 12:15 ਤੇ ਵਜੇ ਰਛਪਾਲ ਸਿੰਘ ਜੀ ਆਪਣੇ ਮੋਰਚੇ ਵਿੱਚ ਮੇਰੇ ਨੇੜੇ ਹੀ ਫ਼ੌਜ ਦਾ ਮੁਕਾਬਲਾ ਕਰ ਰਹੇ ਸੀ ਸੋਹਿਲਾ ਸਾਹਿਬ ਦਾ ਪਾਠ ਕੀਤਾ ਤੇ ਆਪਣੇ 18 ਦਿਨਾਂ ਦੇ ਬੱਚੇ ਮਨਪ੍ਰੀਤ ਸਿੰਘ ਵੱਲ ਨੂੰ ਮੋਹ ਭਰੀ ਨਿਗ੍ਹਾ ਨਾਲ ਤੱਕਿਆ ਅਤੇ ਉਸ ਦਾ ਮੱਥਾ ਚੁੰਮਿਆ ਫਿਰ ਮੇਰੇ ਵੱਲ ਤੱਕਿਆ ਮੈਨੂੰ ਕਹਿੰਦੇ ਇਹ ਸਾਡੀ ਅੰਤਿਮ ਜੰਗ ਹੈ ਮੈਂ ਫ਼ੌਜ ਦਾ ਮੁਕਾਬਲਾ ਕਰਨ ਦੇ ਲਈ ਬਹਾਰ ਜਾ ਰਿਹਾ….

ਅਜੇ ਉਹ ਇੰਨੀ ਗੱਲ ਕਹਿ ਰਹੇ ਸੀ ਕਿ ਬਾਹਰੋ ਇੱਕ ਗੋਲੀ ਆਈ ਮੇਰੇ 18 ਦਿਨਾਂ ਦੇ ਬੱਚੇ ਦੇ ਸਿਰ ਵਿੱਚ ਵੱਜੀ ਤੇ ਸਿਰ ਦੇ ਆਰ ਪਾਰ ਹੋ ਗਈ ਬੱਚੇ ਦਾ ਸਿਰ ਪਾਟ ਗਿਆ ਉਸੇ ਵੇਲੇ ਉਸ ਦੀ ਮੌਤ ਹੋ ਗਈ ਉਸ ਸਮੇਂ ਮੇਰਾ ਪੁੱਤਰ ਮੇਰਾ ਦੁੱਧ ਚੁੰਘ ਰਿਹਾ ਸੀ ਇਸ ਕਰਕੇ ਉਸ ਦੇ ਸਿਰ ਤੋਂ ਪਾਰ ਹੋ ਕੇ ਗੋਲੀ ਮੇਰੀ ਛਾਤੀ ਵਿੱਚ ਵੱਚੀ ਮੈਂ ਪੁੱਛੇ ਡਿਗ ਪਈ ਮੈਨੂੰ ਡਿੱਗਦਿਆਂ ਦੇਖ ਤੇ ਬੱਚੇ ਨੂੰ ਸ਼ਹੀਦ ਹੋਇਆਂ ਦੇਖ ਰਛਪਾਲ ਸਿੰਘ ਜੀ

ਇਕਦਮ ਪਿੱਛੇ ਮੁੜੇ ਇੰਨੇ ਸਮੇਂ ਨੂੰ ਇੱਕ ਹੋਰ ਗੋਲੀ ਅਾਈ ਤੇ ਰਸ਼ਪਾਲ ਸਿੰਘ ਜੀ ਦੇ ਸਿਰ ਨੂੰ ਚੀਰ ਕੇ ਪਾਰ ਲੰਘ ਗਈ ਓ ਵੀ ਮੌਕੇ ਤੇ ਸ਼ਹੀਦ ਹੋ ਗਏ ਹੁਣ #ਮੇਰੇ_ਸਾਹਮਣੇ_ਪਤੀ_ਦੀ_ਲਾਸ਼ ਪਈ ਸੀ ਤੇ ਗੋਦ_ਵਿਚ_18_ਦਿਨਾਂ_ਦੇ_ਬੱਚੇ_ਦੀ_ਲਾਸ਼ ਸੀ ਤੇ ਛਾਤੀ ਵਿੱਚ ਵੱਜੀ ਗੋਲੀ ਦਾ ਜ਼ਖ਼ਮ ਸੀ ਜਿਸ ਨਾਲ ਮੈਂ ਤੜਪ ਰਹੀ ਸੀ ਥੋੜ੍ਹੇ ਸਮੇਂ ਚ ਦੋ ਸਿੰਘਾਂ ਏ ਉਨ੍ਹਾਂ ਮੈਨੂੰ ਖਿੱਚ ਕੇ ਗੋਲੀ ਦੀ ਮਾਰ ਤੋਂ ਪਾਸੇ ਕੀਤਾ ਇਕ ਸਿੰਘ ਪਾਣੀ ਲੈਣ ਦੇ ਲਈ ਬਾਹਰ ਨਿਕਲਿਆ ਤੇ ਫੌਜ ਗੋਲੀਆਂ ਦਾ ਸ਼ਿਕਾਰ ਹੋ ਗਿਆ …….

ਬੀਬੀ ਪ੍ਰੀਤਮ ਕੌਰ ਜੀ ਦੀ ਜ਼ੁਬਾਨੀ #ਨੋਟ ਬੀਬੀ ਪ੍ਰੀਤਮ ਕੌਰ ਜੀ ਦਾ ਵਿਆਹ ਸੰਤ ਜਰਨੈਲ ਸਿੰਘ ਜੀ ਨੇ ਅਾਪ ਅਾਪਣੇ P.A ਭਾਈ ਰਛਪਾਲ ਸਿੰਘ ਨਾਲ 20 ਫਰਵਰੀ 1983 ਨੂੰ ਕਰਾਇਆ ਸੀ ਘੱਲੂਘਾਰੇ ਤੋਂ ਬਾਅਦ ਦਰਬਾਰ ਸਾਹਿਬ ਤੋਂ ਬੀਬੀ ਜੀ ਨੂੰ ਫੌਜ ਨੇ ਗ੍ਰਿਫ਼ਤਾਰ ਕੀਤੀ ਚਾਰ ਸਾਲ ਜੇਲ੍ਹ ਵਿੱਚ ਰਹੇ ਅੰਨ੍ਹਾ ਤਸ਼ੱਦਦ ਝੱਲਿਆ ਤੇ ਬੀਬੀ ਪ੍ਰੀਤਮ ਕੌਰ ਦੇ 3 ਭਰਾ ਘਰੋਂ ਚੁੱਕ ਕੇ ਪੰਜਾਬ ਪੁਲਿਸ ਨੇ ਲਾਸ਼ਾਂ ਦੇ ਵਿਚ ਬਦਲ ਦਿੱਤੇ ਸੀ ਭਾਈ ਰਛਪਾਲ ਸਿੰਘ ਤੇ ਉਹਨਾਂ ਦੇ 18 ਦਿਨ ਦੇ ਸਪੁੱਤਰ ਦੀ ਸ਼ਹਾਦਤ ਨੂੰ ਪ੍ਣਾਮ ਬੀਬੀ ਪ੍ਰੀਤਮ ਕੌਰ ਜੀ ਦੇ ਸਿਦਕ ਨੂੰ ਸੱਜਦਾ

Leave a comment

Your email address will not be published. Required fields are marked *