ਇਸ ਸਰਦਾਰ ਦਾ ਦੁਨੀਆ ਦੇ 70 ਦੇਸ਼ਾਂ ’ਚ ਚੱਲਦਾ ਹੈ ਨਾਂਅ

ਸਰਦਾਰਾਂ ਨੇ ਆਪਣੀ ਮਿਹਨਤ ਤੇ ਲਗਨ ਨਾਲ ਪੂਰੇ ਵਿਸ਼ਵ ਵਿੱਚ ਆਪਣਾ ਨਾਂ ਬਣਾਇਆ ਹੈ । ਇਹਨਾਂ ਸਰਦਾਰਾਂ ਵਿੱਚੋਂ ਇੱਕ ਸਰਦਾਰ ਹਨ ਸਿਮਰਪਾਲ ਸਿੰਘ, ਜਿਨਾਂ ਨੇ ਅੱਧੀ ਦੁਨੀਆ ਵਿੱਚ ਮੁੰਗਫਲੀ ਨੂੰ ਪਹੁਚਾਇਆ ਹੈ । ਇਸੇ ਕਰਕੇ ਉਹਨਾਂ ਨੂੰ ਪੀਨੱਟ ਕਿੰਗ ਕਿਹਾ ਜਾਂਦਾ ਹੈ । ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਖੇਤੀਬਾੜੀ ਵਿੱਚ ਬੀ ਐਸ ਈ ਕਰਨ ਤੋਂ ਬਾਅਦ ਸਿਮਰਪਾਲ ਸਿੰਘ ਆਪਣੇ ਪੂਰੇ ਪਰਿਵਾਰ ਨਾਲ ਅਰਜਨਟੀਨਾ ਜਾ ਕੇ ਵੱਸ ਗਏ ਸਨ ।

ਇਥੇ ਇਹਨਾਂ ਨੇ ਮੂੰਗਫਲੀ ਦੀ ਖੇਤੀ ਸ਼ੁਰੂ ਕੀਤੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹਨਾਂ ਦੀ ਕੰਪਨੀ ਓਲਮ ਪੂਰੀ ਦੁਨੀਆ ਵਿੱਚ ਦੂਜੀ ਸਭ ਤੋਂ ਵੱਡੀ ਮੂੰਗਫਲੀ ਐਕਸਪੋਰਟ ਕਰਨ ਵਾਲੀ ਕੰਪਨੀ ਹੈ । ਉਹਨਾਂ ਦੀ ਕੰਪਨੀ ਦਾ ਕਾਰੋਬਾਰ ਦੁਨੀਆ ਦੇ 70 ਦੇਸ਼ਾਂ ਵਿੱਚ ਫੈਲਿਆ ਹੋਇਆ ਹੈ ।

ਮਾਣ ਦੀ ਗੱਲ ਇਹ ਹੈ ਕਿ ਇਸ ਸਰਦਾਰ ਦੀ ਚੜਤ ਨੂੰ ਦੇਖ ਕੇ ਉਥੋਂ ਦੇ ਗੋਰੇ ਵੀ ਪੱਗਾਂ ਬੰਨਣ ਲੱਗ ਗਏ ਹਨ । ਇਹਨਾਂ ਲੋਕਾਂ ਦਾ ਮੰਨਣਾ ਹੈ ਕਿ ਪੱਗ ਬੰਨਣਾ ਅਮੀਰ ਹੋਣ ਜਾਂ ਸ਼ਾਹੀ ਹੋਣ ਦੀ ਪ੍ਰਤੀਕ ਹੈ ।ਸਿਮਰਪਾਲ ਸਿੰਘ ਤੋਂ ਇਲਾਵਾ ਹੋਰ ਵੀ ਕਈ ਸਰਦਾਰ ਹਨ । ਜਿਨ੍ਹਾਂ ‘ਚ ਦਰਸ਼ਨ ਸਿੰਘ ਧਾਲੀਵਾਲ, ਪੀਟਰ ਵਿਰਦੀ ਸਣੇ ਕਈ ਹਸਤੀਆਂ ਸ਼ਾਮਿਲ ਹਨ । ਜਿਨ੍ਹਾਂ ਨੇ ਆਪਣੀ ਮਿਨਹਨਤ ਦੇ ਨਾਲ ਬਿਜਨੇਸ ਦੇ ਖੇਤਰ ‘ਚ ਮੱਲਾਂ ਮਾਰੀਆਂ ਹਨ । ਜਿਨ੍ਹਾਂ ‘ਤੇ ਹਰ ਪੰਜਾਬੀ ਨੂੰ ਮਾਣ ਹੈ ।

Leave a comment

Your email address will not be published. Required fields are marked *