ਰੋਪੜ ਤੋਂ ਆਈ ਇਹ ਵੱਡੀ ਖਬਰ

ਰੋਪੜ ਵਿੱਚ ਬਜ਼ੁਰਗ ਮਾਂ ਨਾਲ ਕੁੱਟਮਾਰ ਕਰਨ ਵਾਲੇ ਪੁੱਤਰ ਦਾ ਸੋਸ਼ਲ ਮੀਡੀਆ ‘ਤੇ ਵੀਡੀਓ ਬੜੀ ਹੀ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿਚਾਲੇ ਪੁੱਤਰ ਦੀ ਇਸ ਘਿਨੌਣੀ ਕਰਤੂਤ ਦੇ ਪਿੱਛੇ ਦਾ ਸੱਚ ਵੀ ਸਾਹਮਣੇ ਆਇਆ ਹੈ । ਦਰਅਸਲ ਵਕੀਲ ਪੁੱਤਰ ਦੀ ਨਜ਼ਰ ਮਾਂ ਦੀ 15 ਲੱਖ ਦੀ FD ‘ਤੇ ਸੀ। ਇਸੇ ਲਈ ਉਹ ਆਪਣੀ ਪਤਨੀ ਅਤੇ ਪੁੱਤਰ ਨਾਲ ਮਿਲ ਕੇ ਮਾਂ ‘ਤੇ ਜ਼ੁਲਮ ਕਰ ਰਿਹਾ ਸੀ । ਇਹ ਖੁਲਾਸਾ ਆਪ ਵਕੀਲ ਅੰਕੁਰ ਵਰਮਾ ਨੇ ਪੁਲਿਸ ਰਿਮਾਂਡ ਦੇ ਦੌਰਾਨ ਕੀਤਾ ਹੈ ।

ਪੁਲਿਸ ਨੇ ਵਕੀਲ ਅੰਕੁਰ ਵਰਮਾ ਦੀ ਸਰਕਾਰੀ ਅਧਿਆਪਕ ਪਤਨੀ ਮਧੂ ਵਰਮਾ ਨੂੰ ਵੀ ਗ੍ਰਿਫਤਾਰ ਕੀਤਾ ਹੈ । ਉਧਰ ਜ਼ਿਲ੍ਹਾਂ ਬਾਰ ਕੌਂਸਿਲ ਨੇ ਉਸ ਦਾ ਲਾਇਸੈਂਸ ਸਸਪੈਂਡ ਕਰ ਦਿੱਤਾ ਹੈ । ਇਸ ਤੋਂ ਇਲਾਵਾ 5 ਵਕੀਲਾਂ ਨੇ ਪੰਜਾਬ ਹਰਿਆਣਾ ਹਾਈਕੋਰਟ ਬਾਰ ਕੌਂਸਿਲ ਨੂੰ ਲਾਇਸੈਂਸ ਰੱਦ ਕਰਨ ਦੇ ਲਈ ਪੱਤਰ ਲਿਖਿਆ ਹੈ ।

ਅਦਾਲਤ ਨੇ ਦੋਵਾਂ ਨੂੰ 10 ਨਵੰਬਰ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੁਲਿਸ ਨੇ ਅਦਾਲਤ ਵਿੱਚ FD ਰਿਕਵਰ ਕਰਨ ਦੀ ਖਾਤਿਰ ਰਿਮਾਂਡ ਮੰਗਿਆ । ਅਦਾਲਤ ਨੇ 2 ਘੰਟੇ ਵਿੱਚ ਰਿਕਵਰੀ ਕਰਨ ਨੂੰ ਕਿਹਾ । ਇਸ ਦੇ ਬਾਅਦ ਪੁਲਿਸ ਟੀਮ ਦੋਵੇ ਮੁਲਜ਼ਮਾਂ ਨੂੰ ਗਿਆਨੀ ਜੈਲ ਸਿੰਘ ਨਗਰ ਸਥਿਤ ਘਰ ਵਿੱਚ ਲੈਕੇ ਪਹੁੰਚੀ ਜਿੱਥੇ 10 ਲੱਖ ਅਤੇ ਇੱਕ ਪੰਜ ਲੱਖ ਦੀ FD ਰਿਕਵਰ ਕੀਤੀ ਹੈ ।

SHO ਪਵਨ ਕੁਮਾਰ ਨੇ ਦੱਸਿਆ ਹੈ ਕਿ ਅੰਕੁਰ ਵਰਮਾ ਦੇ ਪਿਤਾ ਨੇ 2020 ਵਿੱਚ ਇਹ ਦੋਵੇ FD ਪਤਨੀ ਆਸ਼ਾ ਰਾਣੀ ਦੇ ਨਾਂ ‘ਤੇ ਕਰਵਾਇਆ ਸਨ ਅਤੇ ਨਾਮਿਨੀ ਅੰਕੁਰ ਵਰਮਾ ਨੂੰ ਬਣਾਇਆ ਸੀ । 2024 ਵਿੱਚ FD ਦਾ ਸਮਾਂ ਪੂਰਾ ਹੋ ਗਿਆ ਸੀ । ਇਸ FD ਨੂੰ ਉਸ ਦੇ ਪਿਤਾ ਨੇ ਧੀ ਦੀਪਸ਼ਿਖਾ ਨੂੰ ਦੇਣ ਲਈ ਕਿਹਾ ਸੀ । ਪਰ ਪੁੱਤਰ ਅੰਕੁਰ ਵਰਮਾ ਇਸ ਨੂੰ ਲੈਣਾ ਚਾਹੁੰਦਾ ਸੀ । ਇਸੇ ਲਈ ਉਹ ਆਪਣੀ ਮਾਂ ਨਾਲ ਕੁੱਟਮਾਰ ਕਰਦਾ ਸੀ । ਪੁਲਿਸ ਜਾਇਦਾਦ ਦੇ ਉਨ੍ਹਾਂ ਕਾਗਜ਼ਾਦ ਦੀ ਵੀ ਜਾਂਚ ਕਰ ਰਹੀ ਹੈ ਜੋ ਵਕੀਲ ਅੰਕੁਰ ਵਰਮਾ ਨੇ ਆਪਣੀ ਮਾਂ ਦੇ ਨਾਂ ਤੋਂ ਆਪਣੇ ਨਾਂ ਤੇ ਕਰਵਾਏ ਸਨ।

Leave a comment

Your email address will not be published. Required fields are marked *