ਪਿੰਕੀ ਕੈਟ ਦੀ ਇਸ ਵਜ੍ਹਾ ਦਾ ਹੋਈ ਮੌਤ

ਸਾਬਕਾ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ (Who Was Gurmeet Singh Pinky Cat?) ਦੀ ਡੇਂਗੂ ਕਾਰਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਚੰਡੀਗੜ੍ਹ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਦਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਧੀ ਵਿਦੇਸ਼ ਵਿਚ ਰਹਿੰਦੀ ਹੈ, ਜਿਸ ਦੇ ਵਾਪਸ ਆਉਣ ਤੋਂ ਬਾਅਦ ਹੀ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਗੁਰਮੀਤ ਸਿੰਘ ਪਿੰਕੀ ਪੰਜਾਬ ਵਿਚ ਖਾੜਕੂਵਾਦ ਸਮੇਂ ਪੁਲਿਸ ਦਾ ਸੂਹੀਆ ਸੀ, ਜਿਸ ਨੂੰ ਬਾਅਦ ਵਿਚ ਪੁਲਿਸ ਇੰਸਪੈਕਟਰ ਬਣਾ ਦਿਤਾ ਗਿਆ। ਇਸ ਤੋਂ ਬਾਅਦ 2001 ਵਿਚ ਉਸ ਨੇ ਲੁਧਿਆਣਾ ਦੇ ਇਕ ਨੌਜਵਾਨ ਅਵਤਾਰ ਸਿੰਘ ਉਰਫ ਗੋਲਾ ਨੂੰ ਰਾਸਤਾ ਮੰਗਣ ‘ਤੇ ਗੋਲੀ ਮਾਰ ਦਿਤੀ ਸੀ। ਇਸ ਦੋਸ਼ ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਪਰ ਉਹ ਸਰਕਾਰੀ ਮਿਹਰ ਨਾਲ ਸੱਤ ਸਾਲਾਂ ਬਾਅਦ ਹੀ ਰਿਹਾਅ ਹੋ ਗਿਆ।

52 ਝੂਠੇ ਮੁਕਾਬਲਿਆਂ ਦੇ ਸਬੂਤ ਹੋਣ ਦਾ ਕੀਤਾ ਸੀ ਦਾਅਵਾ—ਪਿੰਕੀ ਕੈਟ ਨੂੰ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਪੁਲਿਸ ਸੁਮੇਧ ਸੈਣੀ ਦਾ ਚਹੇਤਾ ਮੰਨਿਆ ਜਾਂਦਾ ਸੀ। ਬਾਅਦ ਵਿਚ ਉਸ ਨੂੰ ਮਤੇ ਉਹ ਸੁਮੇਧ ਸੈਣੀ ਨੂੰ ‘ਬਾਪੂ’ ਕਹਿ ਕੇ ਬੁਲਾਉਂਦਾ ਰਿਹਾ। ਡੀ.ਆਈ.ਜੀ. ਲੁਧਿਆਣਾ ਰੇਂਜ ਗੁਰਿੰਦਰ ਸਿੰਘ ਢਿੱਲੋਂ ਨੇ ਪਿੰਕੀ ਨੂੰ ਮੁੜ ਪੁਲਿਸ ਦੀ ਨੌਕਰੀ ‘ਤੇ ਬਹਾਲ ਕਰ ਦਿਤਾ ਸੀ ਪਰ ਮੀਡੀਆ ਵਿਚ ਖ਼ਬਰ ਆਉਣ ਪਿੱਛੋਂ ਰਾਤੋਂ-ਰਾਤ ਉਸ ਨੂੰ ਮੁੜ ਬਰਖਾਸਤ ਕਰ ਦਿਤਾ ਗਿਆ। ਪਿੰਕੀ ਕੈਟ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀਆਂ ਨੂੰ ਫੜਨ ਵਿਚ ਵੀ ਅਹਿਮ ਭੂਮਿਕਾ ਨਿਭਾਈ ਸੀ। ਉਸ ਨੇ ਪੁਲਿਸ ਬਹਾਦਰੀ ਦਾ ਤਮਗ਼ਾ ਵੀ ਜਿੱਤਿਆ ਸੀ, ਪਰ ਨੌਜਵਾਨ ਦੇ ਕਤਲ ਤੋਂ ਬਾਅਦ ਉਹ ਵਿਵਾਦਾਂ ਵਿਚ ਘਿਰ ਗਿਆ ਸੀ। ਉਸ ਨੇ ਇਕ ਵਾਰ ਦਾਅਵਾ ਕੀਤਾ ਸੀ ਕਿ ਉਸ ਕੋਲ ਪੰਜਾਬ ਵਿਚ ਖਾੜਕੂਵਾਦ ਸਮੇਂ ਦੌਰਾਨ ਹੋਏ 52 ਝੂਠੇ ਮੁਕਾਬਲਿਆਂ ਦੇ ਸਬੂਤ ਹਨ।

ਪਿੰਕੀ ਨੂੰ ਕਤਲ ਕੇਸ ਵਿਚ ਉਮਰ ਕੈਦ ਦੀ ਸਜ਼ਾ ਹੋਈ ਸੀ ਪਰ ਉਸ ਨੂੰ ਸੱਤ ਸਾਲ ਤੇ ਸੱਤ ਮਹੀਨਿਆਂ ਬਾਅਦ ਰਿਹਾਅ ਕਰ ਦਿਤਾ ਗਿਆ। ਇਸ ਸਮੇਂ ਵਿਚ ਵੀ ਉਹ 486 ਦਿਨ ਪੈਰੋਲ ‘ਤੇ ਜੇਲ ਵਿਚੋਂ ਬਾਹਰ ਰਿਹਾ। ਆਰ.ਟੀ.ਆਈ. ਤਹਿਤ ਮਿਲੀ ਸੂਚਨਾ ਮੁਤਾਬਕ ਪਹਿਲੀ ਵਾਰ ਪਿੰਕੀ ਚਾਰ ਅਪ੍ਰੈਲ 2008 ਨੂੰ ਦੋ ਹਫਤਿਆਂ ਲਈ ਪੈਰੋਲ ‘ਤੇ ਆਇਆ ਜਿਸ ਵਿਚ 52 ਦਿਨ ਦਾ ਵਾਧਾ ਕਰ ਦਿਤਾ ਗਿਆ ਤੇ ਉਹ 31 ਮਈ 2008 ਨੂੰ ਜੇਲ ਪਰਤਿਆ। 25 ਮਈ 2009 ਨੂੰ ਉਹ ਮੁੜ ਚਾਰ ਹਫਤਿਆਂ ਦੀ ਪੈਰੋਲ ‘ਤੇ ਬਾਹਰ ਆਇਆ ਜਿਸ ਵਿਚ ਦੋ ਵਾਰ ਵਾਧਾ ਕਰ ਦਿਤਾ ਗਿਆ ਤੇ ਉਹ 18 ਅਕਤੂਬਰ 2009 ਨੂੰ 143 ਦਿਨਾਂ ਬਾਅਦ ਜੇਲ ਪਰਤਿਆ। ਇਸ ਤੋਂ ਬਾਅਦ 2011 ਤੋਂ 2012 ਉਸ ਨੂੰ ਤਿੰਨ ਵਾਰ ਜ਼ਮਾਨਤ ਦਿਤੀ ਗਈ ਤੇ ਉਹ 112 ਦਿਨ ਜੇਲ ਤੋਂ ਬਾਹਰ ਰਿਹਾ।


Posted

in

by

Tags:

Comments

Leave a Reply

Your email address will not be published. Required fields are marked *