ਜਲੰਧਰ ’ਚ ਮਾਂ-ਧੀ ਦਾ ਬੇਰਹਿਮੀ ਨਾਲ…..

ਜਲੰਧਰ ਦੇ ਰਾਮਾ ਮੰਡੀ ਦੇ ਏਰੀਏ ਦੇ ਸਥਿਤ ਪਤਾਰਾ ਥਾਣੇ ਦੇ ਅਧੀਨ ਦੇ ਅਮਰ ਐਵਨਿਊ ’ਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਬਦਮਾਸ਼ਾਂ ਵੱਲੋਂ ਦੋ ਮਹਿਲਾਵਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਦੋ ਅਣਪਛਾਤੇ ਮੁੰਡਿਆਂ ਵੱਲੋਂ ਘਰ ਦੇ ਅੰਦਰ ਵੜ ਕੇ ਮਾਂ ਰਣਜੀਤ ਕੌਰ ਅਤੇ ਧੀ ਗੁਰਪ੍ਰੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਲਾਕੇ ’ਚ ਇਸ ਮਾਮਲੇ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦਈਏ ਕਿ ਮ੍ਰਿਤਕਾ ਦੇ ਪਤੀ ਨੇ ਆਪਣੇ ਅਮਰੀਕਾ ਰਹਿੰਦੇ ਜਵਾਈ ’ਤੇ ਕਤਲ ਕਰਨ ਦੇ ਇਲਜ਼ਾਮ ਲਗਾਏ ਹਨ। ਦੱਸ ਦਈਏ ਕਿ ਮੌਕੇ ’ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

‘ਜਵਾਈ ’ਤੇ ਲੱਗੇ ਇਲਜ਼ਾਮ’—-ਮ੍ਰਿਤਕਾ ਰਣਜੀਤ ਕੌਰ ਦੇ ਪਤੀ ਜਗਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਜਵਾਈ ਜਸਪ੍ਰੀਤ ਸਿੰਘ ਜੱਸਾ ਜੋ ਕਿ ਅਮਰੀਕਾ ਦੇ ਵਿੱਚ ਰਹਿੰਦਾ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਕਿ ਉਹ ਧਮਕੀਆਂ ਦਿੰਦਾ ਆ ਰਿਹਾ ਸੀ ਕਿ ਉਹ ਉਹਨਾਂ ਨੂੰ ਜਾਨੋ ਮਾਰ ਦੇਵੇਗਾ। ਜਿਸਦੇ ਚੱਲਦੇ ਹੀ ਅੱਜ ਜਲੰਧਰ ਉਨਾਂ ਦੇ ਗ੍ਰਹਿਸਥਾਨ ਵਿਖੇ ਦੋ ਅਣਪਛਾਤੇ ਮੁੰਡੇ ਆਉਂਦੇ ਹਨ ਘਰ ਦੇ ਅੰਦਰ ਦਾਖਲ ਹੁੰਦੇ ਹਨ ਬਜ਼ੁਰਗ ਗੁਰਪ੍ਰੀਤ ਅਤੇ ਬੇਟੀ ਰਣਜੀਤ ਨੂੰ ਗੋਲੀਆਂ ਮਾਰ ਕੇ ਉਸ ਤੋਂ ਬਾਅਦ ਮੌਕੇ ਤੇ ਮ੍ਰਿਤਕ ਦੇਹਾਂ ਉੱਤੇ ਪੈਟਰੋਲ ਪਾ ਕੇ ਅੱਗ ਲਾ ਦਿੰਦੇ ਹਨ।

‘ਗੋਲੀਆਂ ਮਾਰ ਮ੍ਰਿਤਕ ਦੇਹ ਨੂੰ ਲਗਾਈ ਅੱਗ’—ਜਗਤਾਰ ਸਿੰਘ ਦਾ ਕਹਿਣਾ ਹੈ ਕਿ “ਉਨ੍ਹਾਂ ਨੂੰ ਗੁਆਂਢੀਆਂ ਦਾ ਫੋਨ ਆਇਆ ਕਿ ਤੁਹਾਡੇ ਘਰ ਦੇ ਵਿੱਚ ਅੱਗ ਲੱਗੀ ਹੈ। ਜਦੋਂ ਮੈਂ ਮੌਕੇ ਤੇ ਆ ਕੇ ਦੇਖਦਾ ਤਾਂ ਗੁਰਪ੍ਰੀਤ ਤੇ ਰਣਜੀਤ ਨੂੰ ਅੱਗ ਲੱਗੀ ਹੁੰਦੀ ਹੈ ਤੇ ਜਿਸ ਤੋਂ ਬਾਅਦ ਅੱਗ ਨੂੰ ਬੁਝਾਇਆ ਗਿਆ ਅਤੇ ਤਫਤੀਸ਼ ਕੀਤੀ ਜਾਂਦੀ ਹੈ ਤੇ ਪਹਿਲੀ ਜਾਣਕਾਰੀ ਅਨੁਸਾਰ ਇਹੀ ਗੱਲ ਸਾਹਮਣੇ ਆਈ ਹੈ ਕਿ ਗੋਲੀਆਂ ਮਾਰ ਕੇ ਅੱਗ ਲਾਉਣ ਦਾ ਮਕਸਦ ਇਹੀ ਸੀ ਕਿ ਲੱਗੇ ਕਿ ਇੱਥੇ ਘਰ ਦੇ ਵਿੱਚ ਅੱਗ ਲੱਗੀ ਅਤੇ ਦੋਨਾਂ ਦੀ ਮੌਤ ਹੋਈ”।

ਪੁਲਿਸ ਨੂੰ ਪਹਿਲਾਂ ਵੀ ਕੀਤੀ ਸੀ ਸ਼ਿਕਾਇਤ- ਪਰਿਵਾਰਿਕ ਮੈਂਬਰ
ਮ੍ਰਿਤਕ ਦੇ ਪਤੀ ਜਗਤਾਰ ਸਿੰਘ ਦਾ ਇਹ ਵੀ ਕਹਿਣਾ ਹੈ “ਮੈ ਪਹਿਲਾਂ ਵੀ ਇਹ ਸਾਰਾ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਜਾਂਦੀ ਹੈ ਕਿ ਸਾਨੂੰ ਜਿਹੜਾ ਕਿ ਉਨ੍ਹਾਂ ਦਾ ਜਵਾਈ ਵਾਰ-ਵਾਰ ਧਮਕੀਆਂ ਦਿੰਦਾ ਹੈ। ਜਿਸ ’ਤੇ ਪੁਲਿਸ ਨੇ ਕਿਹਾ ਕਿ ਘਰ ਦੇ ਬਾਹਰ ਤੁਸੀਂ ਸੀਸੀਟੀਵੀ ਲਗਵਾ ਲਓ ਤਾਂ ਕਿ ਅਣਪਛਾਤੇ ਵਿਅਕਤੀਆਂ ’ਤੇ ਕਾਰਵਾਈ ਹੋ ਸਕੇ। ਅਜਿਹਾ ਉਨ੍ਹਾਂ ਨੇ ਕੀਤਾ ਵੀ ਪਰ ਫਿਰ ਵੀ ਇਹ ਵਾਰਦਾਤ ਵਾਪਰ ਗਈ”। ਦੱਸ਼ ਦਈਏ ਕਿ ਪੁਲਿਸ ਦੇ ਅਧਿਕਾਰੀ ਮੌਕੇ ’ਤੇ ਮੌਜੂਦ ਤਫਤੀਸ਼ ਕੀਤੀ ਜਾ ਰਹੀ ਹੈ। ਕਰਾਈਮਸੀਨ ਤੇ ਫਰੈਂਸਿਕ ਦੀਆਂ ਟੀਮਾਂ ਵੀ ਮੌਕੇ ’ਤੇ ਮੌਜੂਦ ਹਨ। ਫਿਲਹਾਲ ਮੌਕੇ ’ਤੇ ਪਹੁੰਚੀ ਟੀਮ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ —-ਮਾਮਲੇ ਦੀ ਜਾਂਚ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋ ਮਹਿਲਾਵਾਂ ਦਾ ਬਦਮਾਸ਼ਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ। ਇਸ ਤੋਂ ਬਾਅਦ ਬਜ਼ੁਰਗ ਮਹਿਲਾ ਦੀ ਮ੍ਰਿਤਕ ਦੇਹ ਨੂੰ ਸਾੜਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਬਜ਼ੁਰਗ ਮਹਿਲਾ ਦੇ ਪਤੀ ਨੇ ਆਪਣੀ ਜਵਾਈ ’ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਇਲਜ਼ਾਮ ਲਗਾਏ ਹਨ। ਫਿਲਹਾਲ ਜਾਂਛ ਕੀਤੀ ਜਾ ਰਹੀ ਹੈ।

Leave a comment

Your email address will not be published. Required fields are marked *