ਕਰਮਾਂ ਦੀ ਖੇਡ ਦੋਖੋ ਸਭ ਸਾਥ ਛੱਡ ਗਏ ਬਾਈ ਦਾ

ਸਾਡਾ ਅਜੋਕਾ ਸਮਾਜ ਗ਼ਲਤ ਰਸਮਾਂ ਤੇ ਰਿਵਾਜਾਂ ਦਾ ਸ਼ਿਕਾਰ ਹੋ ਗਿਆ ਹੈ ਤੇ ਦਿਨੋ-ਦਿਨ ਬੁਰਾਈ ਦੀਆਂ ਡੂੰਘੀਆਂ ਖੱਡਾਂ ’ਚ ਡਿਗਦਾ ਜਾ ਰਿਹਾ ਹੈ। ਇਨ੍ਹਾਂ ਗ਼ਲਤ ਰਸਮਾਂ ਦੀ ਜੜ੍ਹ ਹੈ ਭਿ੍ਰਸ਼ਟਾਚਾਰ, ਪੈਸਾ, ਮਨੁੱਖ ਦੀ ਸੋਚ, ਪਿਛਾਂਹ-ਖਿੱਚੂ ਖ਼ਿਆਲ, ਸ਼ਿਸ਼ਟਾਚਾਰ ’ਚ ਗਿਰਾਵਟ ਤੇ ਲੋਕ ਵਿਖਾਵਾ ਆਦਿ। ਦੇਸ਼ ਨੂੰ ਅਜ਼ਾਦ ਹੋਇਆਂ 75 ਸਾਲ ਬੀਤ ਗਏ ਹਨ।

ਕਈ ਖੇਤਰਾਂ ’ਚ ਤਰੱਕੀ ਵੀ ਹੋਈ ਹੈ ਪਰ ਇਹ ਤਰੱਕੀ ਸਮਾਜਕ ਬੁਰਾਈਆਂ ਸਾਹਮਣੇ ਨਾਂ-ਮਾਤਰ ਹੀ ਜਾਪਦੀ ਹੈ ਕਿਉਂਕਿ ਸਾਡਾ ਸਮਾਜ ਸਮਾਜਕ ਬੁਰਾਈਆਂ ਨਾਲ ਭਰਿਆ ਪਿਆ ਹੈ। ਅੱਜਕਲ ਜ਼ਿਆਦਾਤਰ ਲੋਕ ਲਾਲਚੀ ਤੇ ਮੌਕਾਪ੍ਰਸਤ ਹੋ ਗਏ ਹਨ। ਜ਼ਮੀਨਾਂ, ਜਾਇਦਾਦਾਂ ਤੇ ਪੈਸਿਆਂ ਪਿੱਛੇ ਖ਼ੂਨ ਦੇ ਪਵਿੱਤਰ ਰਿਸ਼ਤੇ ਖ਼ਤਮ ਹੋ ਰਹੇ ਹਨ। ਭੈਣ-ਭਰਾਵਾਂ ਦਾ ਪਿਆਰ ਨਹੀਂ ਰਿਹਾ।

ਪਤੀ-ਪਤਨੀਆਂ ਨੂੰ ਮਾਰ ਰਹੇ ਹਨ ਤੇ ਪਤਨੀਆਂ ਪਤੀਆਂ ਦਾ ਕਤਲ ਕਰ ਰਹੀਆਂ ਹਨ। ਪਿਉ, ਪੁੱਤ ਨੂੰ ਤੇ ਪੁੱਤ ਪਿਉ ਨੂੰ ਮਾਰ ਰਿਹਾ ਹੈ, ਮਾਵਾਂ ਅਪਣੇ ਹੀ ਬੱਚਿਆਂ ਨੂੰ ਮਾਰ ਰਹੀਆਂ ਹਨ, ਘੋਰ ਕਲਯੁੱਗ ਆ ਗਿਆ ਹੈ। ਅਪਣੇ ਬੇਗਾਨੇ ਹੋ ਗਏ ਹਨ ਤੇ ਬਸ ਪੈਸਾ ਹੀ ਮੁੱਖ ਰਹਿ ਗਿਆ ਹੈ। ਲੋਕ ਵਿਸ਼ਵਾਸ਼ਘਾਤ ਕਰ ਰਹੇ ਹਨ। ਧੋਖੇ, ਠੱਗੀ ਦਾ ਦੌਰ ਚੱਲ ਰਿਹਾ ਹੈ। ਇਕ ਪਾਸੇ ਦੇਸ਼ ਅਜ਼ਾਦੀ ਦੀ ਡਾਇਮੰਡ ਜੁਬਲੀ ਅਰਥਾਤ 75ਵੀਂ ਵਰ੍ਹੇਗੰਢ ਨੂੰ ਵੱਡੇ ਤੌਰ ’ਤੇ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ ਪਰ ਦੂਜੇ ਪਾਸੇ ਦੇਸ਼ ਦੇ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਜਾਂ ਮੱਧ-ਵਰਗੀ ਲੋਕਾਂ ਦੀਆਂ ਮੁਸ਼ਕਲਾਂ, ਸਮੱਸਿਆਵਾਂ, ਪ੍ਰੇਸ਼ਾਨੀਆਂ, ਚੁਣੌਤੀਆਂ ਘਟਣ ਦਾ ਨਾਮ ਨਹੀਂ ਲੈ ਰਹੀਆਂ।

ਜਬਰ ਜਿਨਾਹ ਦੀਆਂ ਘਟਨਾਵਾਂ ਸਮਾਜ ਲਈ ਘਾਤਕ : ਜਬਰ ਜਿਨਾਹ ਦੀਆਂ ਘਟਨਾਵਾਂ ’ਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਕੋਈ ਵੀ ਔਰਤ ਸੁਰੱਖਿਅਤ ਨਹੀਂ, ਇੱਥੋਂ ਤਕ ਕਿ ਮਾਸੂਮ ਕੰਜਕਾਂ ਅਰਥਾਤ ਨਿੱਕੀਆਂ ਨਿੱਕੀਆਂ ਬਾਲੜੀਆਂ ਵੀ ਬਲਾਤਕਾਰ ਦਾ ਸ਼ਿਕਾਰ ਹੋ ਰਹੀਆਂ ਹਨ। ਅਖ਼ਬਾਰਾਂ ਦੀਆਂ ਅਕਸਰ ਬਣਦੀਆਂ ਸੁਰਖ਼ੀਆਂ ਮੁਤਾਬਕ ਅਪਣਿਆਂ ਹੱਥੋਂ ਹੀ ਬਾਲੜੀਆਂ ਦਾ ਸਰੀਰਕ ਸ਼ੋਸ਼ਣ ਹੁੰਦਾ ਹੈ ਤਾਂ ਸਿਰ ਸ਼ਰਮ ਨਾਲ ਝੁਕਣਾ ਸੁਭਾਵਕ ਹੈ। ਜੇਕਰ ਬੱਚੀਆਂ, ਲੜਕੀਆਂ, ਔਰਤਾਂ ਆਪੋ ਅਪਣੇ ਘਰਾਂ, ਸਕੂਲਾਂ, ਕਾਲਜਾਂ ਜਾਂ ਧਾਰਮਕ ਸਥਾਨਾਂ ’ਚ ਵੀ ਸੁਰੱਖਿਅਤ ਨਹੀਂ ਤਾਂ ਇਹ ਬਹੁਤ ਹੀ ਦੁਖਦਾਇਕ ਤੇ ਗੰਭੀਰ ਸਮੱਸਿਆ ਹੈ, ਜਿਸ ਦੇ ਹੱਲ ਲਈ ਸਾਨੂੰ ਬਿਨਾ ਦੇਰੀ ਸੋਚਣਾ ਪਵੇਗਾ।

Leave a comment

Your email address will not be published. Required fields are marked *