ਨਵੇਂ ਪਾਸਪੋਰਟ ਲਈ ਜ਼ਰੂਰੀ ਦਸਤਾਵੇਜ਼…..

ਕਾਰ ਚਲਾਉਣ ਲਈ ਤੁਹਾਨੂੰ ਡਰਾਈਵਿੰਗ ਲਾਇਸੈਂਸ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਨੇਪਾਲ ਸਣੇ ਕੁਝ ਦੇਸ਼ਾਂ ਨੂੰ ਛੱਡ ਕੇ ਹੋਰ ਦੂਜੇ ਦੇਸ਼ਾਂ ਲਈ ਉਡਾਣ ਭਰਨ ਲਈ ਤੁਹਾਨੂੰ ਪਾਸਪੋਰਟ ਦੀ ਲੋੜ ਹੁੰਦੀ ਹੈ। ਪਾਸਪੋਰਟ ਉਡਾਣ ਭਰਨ ਲਈ ਲਾਇਸੈਂਸ ਹੈ । ਪਾਸਪੋਰਟ ਦੇ ਲਈ ਅਰਜ਼ੀ ਦੇਣ ਲਈ ਪਹਿਲਾਂ ਇੱਥੇ ਉਨ੍ਹਾਂ ਦਸਤਾਵੇਜ਼ਾਂ ਦੀ ਇੱਕ ਸੂਚੀ ਜਾਰੀ ਕੀਤੀ ਗਈ ਹੈ ਜਿਹੜੇ ਨਵਾਂ ਪਾਸਪੋਰਟ ਪ੍ਰਾਪਤ ਕਰਨ ਲਈ ਜਮ੍ਹਾਂ ਕਰਨਾ ਜ਼ਰੂਰੀ ਹੈ । ਇਨ੍ਹਾਂ ਦਸਤਾਵੇਜ਼ਾਂ ਦੇ ਬਿਨ੍ਹਾਂ ਪਾਸਪੋਰਟ ਮਿਲਣਾ ਮੁਸ਼ਿਕਲ ਹੈ। ਇਨ੍ਹਾਂ ਦਸਤਾਵੇਜ਼ਾਂ ਨੂੰ ਪਹਿਲਾਂ ਨਾਲ ਰੱਖੋ, ਨਹੀਂ ਤਾਂ ਪਾਸਪੋਰਟ ਦਫ਼ਤਰ ਜਾਣ ਦੇ ਬਾਅਦ ਨਿਰਾਸ਼ ਪਰਤਣਾ ਪੈ ਸਕਦਾ ਹੈ।

ਨਵੇਂ ਪਾਸਪੋਰਟ ਲਈ ਜ਼ਰੂਰੀ ਦਸਤਾਵੇਜ਼
ਕਿਸੇ ਵੀ ਜਨਤਕ ਖੇਤਰ ਦੀ ਬੈਂਕ, ਨਿੱਜੀ ਖੇਤਰ ਦੀ ਬੈਂਕ ਅਤੇ ਖੇਤਰੀ ਪੇਂਡੂ ਬੈਂਕਾਂ ਵਿੱਚ ਚੱਲ ਰਹੇ ਬੈਂਕ ਖਾਤੇ ਦੀ ਫੋਟੋਯੁਕਤ ਪਾਸਬੁੱਕ
ਇੱਕ ਮਤਦਾਤਾ ਪਛਾਣ ਪੱਤਰ
ਆਧਾਰ ਕਾਰਡ
ਬਿਜਲੀ ਦਾ ਬਿੱਲ
ਰੈਂਟ ਐਗਰੀਮੈਂਟ
ਡਰਾਈਵਿੰਗ ਲਾਇਸੰਸ
ਪੈਨ ਕਾਰਡ
ਲੈਂਡਲਾਈਨ ਜਾਂ ਪੋਸਟਪੈਡ ਮੋਬਾਈਲ ਬਿਲ
ਗੈਸ ਕੁਨੈਕਸ਼ਨ ਦਾ ਪ੍ਰਮਾਣ
ਆਮਦਨ ਨਿਰਧਾਰਤ ਆਦੇਸ਼
ਸਕੂਲ ਛੱਡਣ ਦਾ ਪ੍ਰਮਾਣ ਪੱਤਰ
ਨਗਰ ਨਿਗਮ ਵੱਲੋਂ ਜਾਰੀ ਜਨਮ ਪ੍ਰਮਾਣ ਪੱਤਰ
ਬੀਮਾ ਪਾਲਿਸੀ ਧਾਰਕ ਦੀ ਜਨਮ ਮਿਤੀ ਵਾਲੇ ਸਰਵਜਨਿਕ ਜੀਵਨ ਬੀਮਾ ਨਿਗਮਾਂ/ਕੰਪਨੀਆਂ ਵੱਲੋਂ ਜਾਰੀ ਪਾਲਿਸੀ ਬਾਂਡ

ਨਾਬਾਲਿਗਾਂ ਦੇ ਪਾਸਪੋਰਟ ਲਈ ਦਸਤਾਵੇਜ਼
ਮਾਤਾ-ਪਿਤਾ ਨੂੰ ਪਾਸਪੋਰਟ ਦੀ ਮੂਲ ਕਾਪੀ ਲੈ ਕੇ ਜਾਣੀ ਚਾਹੀਦੀ ਹੈ
ਮਾਤਾ-ਪਿਤਾ ਦਾ ਨਾਮ ਤੇ ਮੌਜੂਦਾ ਪਤੇ ਦਾ ਪ੍ਰਮਾਣ
ਕਿਸੇ ਵੀ ਜਨਤਕ ਖੇਤਰ ਦੀ ਬੈਂਕ, ਨਿੱਜੀ ਖੇਤਰ ਦੀ ਬੈਂਕ ਅਤੇ ਖੇਤਰੀ ਪੇਂਡੂ ਬੈਂਕਾਂ ਵਿੱਚ ਚੱਲ ਰਹੀ ਬੈਂਕ ਖਾਤੇ ਦੀ ਫੋਟੋਯੁਕਤ ਪਾਸਬੁੱਕ
ਜਨਮ ਸਰਟੀਫਿਕੇਟ
ਜਨਤਕ ਜੀਵਨ ਬੀਮਾ ਵੱਲੋਂ ਜਾਰੀ ਪਾਲਿਸੀ ਬਾਂਡ
ਬੀਮਾ ਪਾਲਿਸੀ ਧਾਰਕ ਦੀ ਜਨਮ ਮਿਤੀ ਰੱਖਣ ਵਾਲੇ ਨਿਗਮ/ਕੰਪਨੀਆਂ
ਆਧਾਰ ਕਾਰਡ ਜਾਂ ਈ-ਆਧਾਰ
ਪੈਨ ਕਾਰਡ
ਸਕੂਲ ਛੱਡਣ ਦਾ ਸਰਟੀਫਿਕੇਟ
ਸਕੂਲ ਜਾਂ ਯੂਨੀਵਰਸਿਟੀ 10ਵੀਂ ਜਮਾਤ ਦਾ ਅੰਕ ਪੱਤਰ

ਵੀਡੀਓ ਲਈ ਕਲਿੱਕ ਕਰੋ –

Leave a comment

Your email address will not be published. Required fields are marked *