‘ਪਾਪਾ ਦੀ ਪਰੀ’ ਮੁੜ ਚਰਚਾ ਵਿਚ

ਪਾਪਾ ਦੀ ਪਰੀ’ ਇਕ ਵਾਰ ਫਿਰ ਵਿਵਾਦਾਂ ਵਿਚ ਆ ਗਈ ਹੈ। ਹੱ ਤਿਆ ਤੇ ਜ ਬਰ-ਜ ਨਾਹ ਜਿਹੇ ਗੰ ਭੀਰ ਮਾਮਲਿਆਂ ਵਿਚ ਜੇਲ੍ਹ ਵਿਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਸਿੰਘ ਦੀ ਗੋਦ ਲਈ ਧੀ ਹਨੀਪ੍ਰੀਤ ਖਿਲਾਫ਼ ਹਾਈ ਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਗਈ ਹੈ। ਸਿਰਸਾ ‘ਚ ਡੇਰਾ ਸੱਚਾ ਸੌਦਾ ‘ਚ ਰਾਮ ਰਹੀਮ ਦੀ ਰਿਹਾਇਸ਼ ਨੂੰ ਢਾਹੁਣ ਤੋਂ ਬਾਅਦ ਹਨੀਪ੍ਰੀਤ ਉੱਥੇ ਕਲਸ਼ਨੁਮਾ ਮਹਿਲ ਬਣਾ ਰਹੀ ਹੈ, ਜਿਸ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ‘ਚ ਇਸ ਨੂੰ ਹਿੰਦੂ ਭਾਵਨਾਵਾਂ ਦੇ ਖਿਲਾਫ ਦੱਸਿਆ ਗਿਆ ਹੈ ਅਤੇ ਇਸ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਪੱਛਮੀ ਦਿੱਲੀ ਦੇ ਮਹਾਵੀਰ ਐਨਕਲੇਵ ਦੇ ਰਹਿਣ ਵਾਲੇ 50 ਸਾਲਾ ਸੰਜੇ ਝਾਅ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ।

ਹਿੰਦੂ ਪੌਰਾਣਿਕ ਕਥਾਵਾਂ ਅਨੁਸਾਰ ਪਵਿੱਤਰ ਕਲਸ਼ ਨੂੰ ਸਾਰੇ ਦੇਵੀ-ਦੇਵਤਿਆਂ ਦਾ ਬ੍ਰਹਮ ਨਿਵਾਸ ਮੰਨਿਆ ਜਾਂਦਾ ਹੈ ਪਰ ਵਿਚਾਰ ਅਧੀਨ ਰਿਹਾਇਸ਼ ਗੰਭੀਰ ਅਪ ਰਾਧ ਦੇ ਦੋ ਸ਼ੀ ਦੀ ਰਿਹਾਇਸ਼ ਹੈ, ਜਿਸ ਕਾਰਨ 42 ਮੌਤਾਂ ਹੋ ਗਈਆਂ। ਇਸ ਤੋਂ ਇਲਾਵਾ ਉਕਤ ਇਮਾਰਤ ਵਿੱਚ ਪਖਾਨੇ, ਡਸਟਬਿਨ ਅਤੇ ਬੈੱਡਰੂਮ ਵੀ ਸ਼ਾਮਲ ਹਨ। ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।

ਦਾਇਰ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਕਲੱਚ ਦੀ ਸ਼ਕਲ ਸ਼ੁੱਧਤਾ ਦਾ ਪ੍ਰਤੀਕ ਹੈ ਪਰ ਰਾਮ ਰਹੀਮ ‘ਤੇ ਜਬਰ ਜਨਾਹ ਅਤੇ ਕਤਲ ਦਾ ਦੋਸ਼ ਹੈ। ਅਜਿਹੇ ਵਿੱਚ ਡੇਰਾ ਸਿਰਸਾ ਵਿੱਚ ਇਮਾਰਤ ਨੂੰ ਕਲਸ਼ ਦਾ ਰੂਪ ਦੇਣਾ ਠੀਕ ਨਹੀਂ ਹੈ। ਪਟੀਸ਼ਨ ਵਿੱਚ ਅਜਿਹੀਆਂ ਤਬਦੀਲੀਆਂ ਨੂੰ ਸਬੂਤਾਂ ਨੂੰ ਨਸ਼ਟ ਕਰਨ ਵਜੋਂ ਵੀ ਕਿਹਾ ਗਿਆ ਹੈ, ਕਿਉਂਕਿ ਪੁਰਾਣੀ ਇਮਾਰਤ ਅਗਸਤ 2017 ਦੀ ਪੰਚਕੂਲਾ ਹਿੰਸਾ ਦੇ ਸਾਜ਼ਿਸ਼ਕਾਰਾਂ ਵਿਰੁੱਧ ਦਰਜ ਐਫਆਈਆਰ ਦਾ ਹਿੱਸਾ ਹੈ। ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ ਡੇਰਾ ਮੁਖੀ ਰਾਮ ਰਹੀਮ ਸਿੰਘ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹਿੰਸਾ ਭੜਕੀ ਸੀ।

Leave a comment

Your email address will not be published. Required fields are marked *