ਪੰਜਾਬ ਦੇ ਹੱਕਾਂ ਲਈ ਨਵਾਂ ਗੀਤ ਵੀਡੀਓ

ਇਹ ਗੀਤ ਬੰਦੀ ਸਿੰਘਾਂ ਦੀ ਰਿਹਾਈ ਲਈ ਹੈ ਜੋ ਪੰਜਾਬ ਦੇ ਸਿੰਘਾਂ ਨਾਲ ਵਿਤਕਰੇ ਨੂੰ ਬਿਆਨ ਕਰਦਾ ਉੱਧਰ ਦੂਜੇ ਪਾਸੇ ਸੌਦਾ ਸਾਧ ਸਰਸੇ ਵਾਲੇ ਨੂੰ ਆਏ ਦਿਨ ਜਮਾਨਤ ਦਿੱਤੀ ਜਾ ਰਹੀ ਪਰ ਸਿੱਖ ਕੈਦੀਆਂ ਨੂੰ ਸ਼ਜਾ ਕੱਟਣ ਦੇ ਬਾਵਜੂਦ ਵੀ ਛੱਡਿਆ ਨਹੀਂ ਜਾ ਰਿਹਾ। ਦੱਸ ਦਈਏ ਕਿ ਦੇਸ਼ ਦੀ ਆਜ਼ਾਦੀ ਵਿਚ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨਾਲ ਆਜ਼ਾਦੀ ਦੇ 75 ਵਰ੍ਹੇ ਬੀਤ ਜਾਣ ਤੋਂ ਬਾਅਦ ਵੀ ਬੇਗਾਨਿਆਂ ਵਾਲਾ ਵਤੀਰਾ ਕੀਤਾ ਜਾ ਰਿਹਾ ਹੈ। ਤਿੰਨ ਦਹਾਕਿਆਂ ਤੋਂ ਸਿੱਖ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਨਜ਼ਰਬੰਦ ਹਨ ਤੇ ਇਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਇਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ।

ਇਹ ਬੰਦੀ ਸਿੰਘ ਉਹ ਹਨ ਜਿਨ੍ਹਾਂ ਨੇ 1984 ਵਿੱਚ ਕਾਂਗਰਸ ਸਰਕਾਰ ਵੱਲੋਂ ਸਿੱਖਾਂ ਦੇ ਗੁਰਧਾਮਾਂ ‘ਤੇ ਫੌਜੀ ਹਮਲਿਆਂ ਦੇ ਵਿਰੁੱਧ ਰੋਸ ਪ੍ਰਗਟਾਉਂਦਿਆਂ ਸੰਘਰਸ਼ ਦਾ ਰਾਹ ਚੁਣਿਆ ਸੀ। ਇਹ ਸਿੰਘ ਬੰਦੀਆਂ ਨੂੰ ਰਿਹਾਅ ਨਾ ਕਰਕੇ ਸਰਕਾਰਾਂ ਵੱਲੋਂ ਸਿੱਖਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਇਸ ਵਿਚ ਕਿਹਾ ਗਿਆ ਕਿ ਦੇਸ਼ ਦੀ ਆਜ਼ਾਦੀ ਦਾ ਮਹਿਜ਼ ਦੋ ਫੀਸਦੀ ਹਿੱਸਾ ਹੋਣ ਦੇ ਬਾਵਜੂਦ ਵੀ ਆਜ਼ਾਦੀ ਦੇ ਸੰਘਰਸ਼ ਵਿੱਚ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ। ਦੇਸ਼ ਦੀ ਵੰਡ ਸਮੇਂ ਸਿੱਖਾਂ ਨੂੰ ਆਪਣੀਆਂ ਜ਼ਮੀਨਾਂ, ਕਾਰੋਬਾਰ ਤੇ ਘਰ-ਬਾਰ ਛੱਡਣੇ ਪਏ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਪਾਕਿਸਤਾਨ ਤੇ ਚੀਨ ਦੇ ਹਮਲਿਆਂ ਵਿਚ ਵੀ ਸਿੱਖ ਜਰਨੈਲਾਂ ਨੇ ਆਪਣੀਆਂ ਜਾਨਾਂ ‘ਤੇ ਖੇਡ ਕੇ ਭਾਰਤ ਦੀ ਰਾਖੀ ਕੀਤੀ ਤੇ ਸ਼ਹਾਦਤਾਂ ਦੇ ਕੇ ਦੇਸ਼ ਦੀ ਅਣਖ ਤੇ ਗੈਰਤ ਨੂੰ ਕਾਇਮ ਰੱਖਿਆ।

ਉੱਧਰ ਦੂਜੇ ਪਾਸ ਰਾਮ ਰਹੀਮ ਸੌਦਾ ਸਾਧ ਨੂੰ ਬਾਰ ਬਾਰ ਜਮਾਨਤ ਮਿਲ ਰਹੀ ਹੈ ਉਨ੍ਹਾਂ ਤੇ ਕਿੰਨੇ ਮਾਮਲੇ ਦਰਜ ਹਨ ਜੋ ਸਮਾਜ ਲਈ ਸਹੀ ਨਹੀਂ ਹਨ ਪਰ ਫਿਰ ਵੀ ਮੋਦੀ ਸਰਕਾਰ ਸੌਦਾ ਸਾਧ ਰਾਮ ਰਹੀਮ ਤੇ ਮਿਹਰਬਾਨ ਹੈ ਕਿਉਂਕਿ ਹੁਣ ਹਰਿਆਣਾ ਚ ਦੁਬਾਰਾ ਵੋਟਾਂ ਪੈਣ ਵਾਲੀਆਂ ਹਨ ਜਿਸ ਕਾਰਨ ਉਹ ਹਰ ਮਹੀਨੇ ਲਗਾਤਾਰ ਬਾਹਰ ਆ ਰਿਹਾ ਜਿਸ ਤੇ ਸਰਕਾਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਨੂੰ ਤਿੰਨ ਵਾਰ ਪੈਰੋਲ ਦਿੱਤੀ ਗਈ ਸੀ ਅਤੇ ਉਸ ਨੇ ਕੋਈ ਗਲਤ ਕੰਮ ਨਹੀਂ ਕੀਤਾ ਸੀ। ਇਸ ਤੋਂ ਇਲਾਵਾ 1000 ਹੋਰ ਕੈਦੀਆਂ ਨੂੰ ਵੀ ਪੈਰੋਲ ਦਿੱਤੀ ਗਈ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਸਮਾਜ ਵਿੱਚ ਵਾਪਸ ਆ ਕੇ ਚੰਗੀ ਮਿਸਾਲ ਪੇਸ਼ ਕਰਨ ਦਾ ਹੱਕ ਹੈ। ਜਿਹੜੇ ਲੋਕ ਜੇਲ੍ਹ ਤੋਂ ਬਾਹਰ ਆ ਜਾਂਦੇ ਹਨ ਅਤੇ ਫਿਰ ਸਮਾਜ ਦਾ ਸਮਰਥਨ ਪ੍ਰਾਪਤ ਨਹੀਂ ਕਰਦੇ, ਉਹ ਮੁੜ ਸੁਧਾਰ ਕਰ ਸਕਦੇ ਹਨ। ਜੇਕਰ ਉਨ੍ਹਾਂ ਨੂੰ ਸਮਾਜ ਦਾ ਸਹਿਯੋਗ ਨਾ ਮਿਲਿਆ ਤਾਂ ਉਹ ਮੁੜ ਅਪਰਾਧੀ ਬਣ ਸਕਦੇ ਹਨ। ਇਸ ਲਈ ਕੈਦੀਆਂ ਨੂੰ ਸਮਾਜ ਨਾਲ ਤਾਲਮੇਲ ਰੱਖਣ ਦਾ ਮੌਕਾ ਦੇਣਾ ਜ਼ਰੂਰੀ ਹੈ।

Leave a comment

Your email address will not be published. Required fields are marked *