ਅਗਸਤ ਤੋਂ ਆਮ ਲੋਕਾਂ ਲਈ ਵੱਡੀ ਜਾਣਕਾਰੀ

ਜੁਲਾਈ ਮਹੀਨਾ ਲੰਘਣ ਵਿੱਚ ਸਿਰਫ਼ ਕੁਝ ਦਿਨ ਬਾਕੀ ਹਨ। ਜੁਲਾਈ ਦਾ ਮਹੀਨਾ ਕਈ ਤਰੀਕਿਆਂ ਨਾਲ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਮਹੀਨੇ ਦੇ ਅੰਤ ਤੱਕ ਯਾਨੀ 31 ਜੁਲਾਈ ਤੱਕ ITR ਦਾਇਰ ਕਰਨਾ ਹੁੰਦਾ ਹੈ। ਅਗਸਤ ਦੀ ਸ਼ੁਰੂਆਤ ਤੋਂ ਕਈ ਨਿਯਮ ਬਦਲ ਜਾਣਗੇ। ਅਜਿਹੇ ‘ਚ ਤੁਹਾਡੇ ਲਈ ਇਨ੍ਹਾਂ ਬਦਲੇ ਹੋਏ ਨਿਯਮਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਜਾਣੋ 1 ਅਗਸਤ ਤੋਂ ਕਿਹੜੇ-ਕਿਹੜੇ ਨਿਯਮ ਬਦਲ ਰਹੇ ਹਨ.

LPG ਸਿਲੰਡਰ ਦੀ ਕੀਮਤ ਅਗਸਤ ਮਹੀਨੇ ‘ਚ ਗੈਸ ਸਿਲੰਡਰ ਦੀ ਕੀਮਤ ‘ਚ ਬਦਲਾਅ ਹੋ ਸਕਦਾ ਹੈ। ਤੇਲ ਮਾਰਕੀਟਿੰਗ ਕੰਪਨੀਆਂ ਐਲਪੀਜੀ ਸਿਲੰਡਰਾਂ ਦੇ ਨਾਲ-ਨਾਲ ਵਪਾਰਕ ਸਿਲੰਡਰ ਦੀ ਕੀਮਤ ਵੀ ਬਦਲ ਸਕਦੀਆਂ ਹਨ। ਇਹ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਅਤੇ 16 ਤਰੀਕ ਨੂੰ ਐਲਪੀਜੀ ਦੀ ਕੀਮਤ ਬਦਲਦੀਆਂ ਹਨ। ਇਸ ਤੋਂ ਇਲਾਵਾ PNG ਅਤੇ CNG ਦੀਆਂ ਦਰਾਂ ‘ਚ ਬਦਲਾਅ ਹੋ ਸਕਦਾ ਹੈ।

ITR ਫਾਈਲ ਨਾ ਕਰਨ ‘ਤੇ ਜੁਰਮਾਨਾ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ 31 ਜੁਲਾਈ ਹੈ। ਇਹ ਆਖਰੀ ਤਰੀਕਾਂ ਉਨ੍ਹਾਂ ਟੈਕਸਦਾਤਾਵਾਂ ਲਈ ਹਨ ਜਿਨ੍ਹਾਂ ਨੂੰ ਆਪਣੇ ਖਾਤਿਆਂ ਦਾ ਆਡਿਟ ਕਰਵਾਉਣ ਦੀ ਲੋੜ ਨਹੀਂ ਹੈ। ਜੇਕਰ ਤੁਸੀਂ ਇਸ ਮਿਤੀ ਤੱਕ ITR ਫਾਈਲ ਨਹੀਂ ਕਰਦੇ, ਤਾਂ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ। ਅਜਿਹੇ ‘ਚ ਤੁਹਾਨੂੰ ਟੈਕਸ ਦੇ ਨਾਲ ਜੁਰਮਾਨਾ ਵੀ ਦੇਣਾ ਪੈ ਸਕਦਾ ਹੈ। ਲੇਟ ITR ਫਾਈਲ ਕਰਨ ‘ਤੇ ਟੈਕਸਦਾਤਾਵਾਂ ਨੂੰ 5,000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।ਅਗਸਤ ਵਿੱਚ ਬੈਂਕ 14 ਦਿਨ ਬੰਦ ਰਹਿਣਗੇ ਅਗਸਤ ਮਹੀਨੇ ‘ਚ ਬੈਂਕਾਂ ‘ਚ ਛੁੱਟੀਆਂ ਹੁੰਦੀਆਂ ਹਨ। ਰਕਸ਼ਾ ਬੰਧਨ, ਮੁਹੱਰਮ ਅਤੇ ਹੋਰ ਕਈ ਤਿਉਹਾਰਾਂ ਕਾਰਨ ਵੱਖ-ਵੱਖ ਰਾਜਾਂ ਵਿੱਚ ਕੁੱਲ 14 ਦਿਨ ਬੈਂਕ ਬੰਦ ਰਹਿਣਗੇ। ਇਸ ਦੇ ਨਾਲ ਹੀ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ।

Leave a comment

Your email address will not be published. Required fields are marked *