12 ਵਜੇ ਇਸ਼ਨਾਨ ਕਰਨ ਦੇ ਫਾਇਦੇ

12 ਵਜੇ ਇਸ਼ਨਾਨ ਕਰਨ ਦੇ ਫਾਇਦੇ ਸੁਣੋ ” ਮਨੁੱਖ ਜੀਵਨ ਵਿਚ ਖੁਸ਼ੀ ਅਤੇ ਸ਼ਾਤੀ ਲਈ ਆਪਣੀ ਮਤ ਅਨੁਸਾਰ ਹਰ ਤਰ੍ਹਾਂ ਦੇ ਉਪਰਾਲੇ ਕਰਦਾ ਰਹਿੰਦਾਂ ਹੈ। ਲੋਕ ਆਪਸ ਵਿਚ ਗੱਲਾ ਕਰਨ ਸਮੇਂ ਵੀ ਇਹੀ ਕਹਿੰਦੇ ਹਨ, ਕਿ ਅਸੀਂ ਤਾਂ ਸ਼ਾਂਤੀ ਲਈ ਸਭ ਕੁਝ ਠੀਕ ਕਰਦੇ ਹਾਂ। ਪਰੰਤੂ, ਅਸਲੀਅਤ ਇਹ ਹੈ, ਕਿ ਸ਼ਾਤੀ ਕਿਤੇ ਵੀ ਨਹੀਂ। ਨਾ ਇਨਸਾਨ ਦੇ ਦਿਲਾਂ ਵਿਚ, ਨਾ ਦੇਸ਼ਾਂ ਵਿਚ ਅਤੇ ਨਾ ਹੀ ਪੂਰੀ ਦੁਨੀਆਂ ਵਿਚ। ਕੋਈ ਵੀ ਮਸਲਾ ਹੋਵੇ, ਹਰ ਕੋਈ ਆਪਣੇ ਆਪ ਨੂੰ ਠੀਕ ਕਹਿੰਦਾ ਹੈ। ਪਰ ਅਸਲੀਅਤ ਅਕਸਰ ਇਸ ਦੇ ਉਲਟ ਹੁੰਦੀ ਹੈ। ਕਿਉਕਿ, ਵੀਚਾਰ ਵੱਖ ਵੱਖ ਹਨ, ਇਸ ਲਈ ਸਾਰੇ ਕਿਸ ਤਰ੍ਹਾਂ ਠੀਕ ਹੋ ਸਕਦੇ ਹਨ? ਸਾਰਿਆਂ ਵਿਚੋਂ ਇਕ ਹੀ ਠੀਕ ਹੋ ਸਕਦਾ ਹੈ। ਇਹ ਵੀ ਸੰਭਵ ਹੈ, ਕਿ ਸਾਰੇ ਹੀ ਗਲਤ ਹੋਣ। ਗੁਰਬਾਣੀ ਤਾਂ ਸਮਝਾਂਉਂਦੀ ਹੈ।

ਸ਼ਬਦ “ਅੰਮ੍ਰਿਤ ਵੇਲਾ” ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਵਿਚ ਪਹਿਲੀ ਵਾਰ ਵਰਤਿਆ ਹੈ। ਅੰਮ੍ਰਿਤ ਵੇਲਾ ਐਸਾ ਸਮਾਂ ਹੈ, ਜੋ ਕਿ ਅਕਾਲ ਪੁਰਖੁ ਤੋਂ ਅਮਰ ਹੋਣ ਵਾਲੀ ਦਾਤ, ਭਾਵ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਿਚ ਸਹਾਇਕ ਹੁੰਦਾਂ ਹੈ। ਗੁਰਮਤਿ ਅਨੁਸਾਰ ਇਹ ਸਿਰਫ ਸਹਾਇਕ ਹੀ ਨਹੀਂ, ਸਗੋਂ ਅਵੱਸ਼ਕ ਵੀ ਹੈ। ਰਾਤ ਦੇ ਅਖੀਰਲੇ ਪਹਿਰ ਭਾਵ ਸੂਰਜ ਚੜ੍ਹਨ ਤੋਂ ਤਿੰਨ ਘੰਟੇ ਪਹਿਲਾਂ ਦੇ ਸਮੇਂ ਨੂੰ ਅਕਸਰ ਆਮ ਭਾਸ਼ਾ ਵਿਚ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ। ਇਹ ਸਮਾਂ, ਗੁਰਬਾਣੀ ਵਿੱਚ ਪਿਛਲ ਰਾਤਿ, ਭਲਕੇ, ਪ੍ਰਭਾਤੇ, ਸਵੇਰਾ, ਸੁਬਹ, ਸਬਾਹੀ, ਝਾਲਾਘੇ, ਪ੍ਰਾਤਹ ਕਾਲ, ਆਦਿ ਨਾਵਾਂ ਨਾਲ ਵੀ ਵਰਤਿਆ ਗਿਆ ਹੈ। ਇਸ ਸਮੇ ਨੂੰ ਤੜਕਾ, ਸੁਬਾਹ, ਆਦਿ ਵੀ ਕਿਹਾ ਜਾਂਦਾ ਹੈ।

ਦੁਨੀਆਂ ਦਾ ਹਰ ਕਾਰਜ ਅਕਾਲ ਪੁਰਖੁ ਦੇ ਹੁਕਮੁ ਅਤੇ ਉਸ ਦੇ ਬਣਾਏ ਗਏ ਨਿਯਮਾਂ ਅਨੁਸਾਰ ਹੀ ਹੁੰਦਾਂ ਹੈ। ਅਕਾਲ ਪੁਰਖੁ ਤੇ ਉਸ ਦਾ ਨਿਯਮ ਸਦਾ ਲਈ ਅਟੱਲ ਹੈ। ਗੁਰਮਤਿ ਅਨੁਸਾਰ ਅਕਾਲ ਪੁਰਖੁ ਬੇਅੰਤ ਹੈ, ਤੇ ਉਸ ਦੀ ਬੋਲੀ ਪ੍ਰੇਮ ਹੈ। ਹਰੇਕ ਜੀਵ ਜੰਤੂ ਉਸ ਦੀਆਂ ਬਣਾਈਆਂ ਹੋਈਆਂ ਰਚਨਾਵਾਂ ਤੇ ਨਿਰਭਰ ਕਰਦਾ ਹੈ।ਅਸੀਂ ਰੋਜ਼ਾਨਾਂ ਜੀਵਨ ਵਿਚ ਉਸ ਪਾਸੋਂ ਦਾਤਾਂ ਮੰਗਦੇ ਰਹਿੰਦੇ ਹਾਂ ਤੇ ਉਹ ਦਾਤਾਰ ਸਾਨੂੰ ਦਾਤਾ ਬਖ਼ਸ਼ਦਾ ਰਹਿੰਦਾਂ ਹੈ। ਆਮ ਦੁਨੀਆਂ ਦਾ ਨਿਯਮ ਹੈ, ਕਿ ਜੇ ਕਰ ਅਸੀਂ ਕਿਸੇ ਨੂੰ ਖੁਸ਼ ਕਰਨਾ ਹੋਵੇ, ਤਾਂ ਉਸ ਨੂੰ ਕੁਝ ਤੋਹਫੇ ਦੇ ਤੌਰ ਤੇ ਭੇਟ ਕਰਦੇ ਹਾਂ, ਅਤੇ ਮਿਠੇ ਬੋਲਾਂ ਰਾਹੀਂ ਉਸ ਦੀ ਤਾਰੀਫ਼ ਕਰਦੇ ਹਾਂ। ਇਸੇ ਤਰ੍ਹਾਂ ਜੇ ਕਰ ਅਕਾਲ ਪੁਰਖੁ ਨੂੰ ਖੁਸ਼ ਕਰਨਾਂ ਹੈ ਤਾਂ ਉਸ ਅੱਗੇ ਵੀ ਕੁਝ ਨਾ ਕੁਝ ਭੇਟ ਕਰਨਾ ਪਵੇਗਾ ਅਤੇ ਕੋਈ ਖਾਸ ਬੋਲ ਵਰਤਣੇ ਪੈਣਗੇ, ਜਿਨ੍ਹਾਂ ਨਾਲ ਉਸ ਦੀ ਪ੍ਰਸੰਸਾ ਪ੍ਰਾਪਤ ਕੀਤੀ ਜਾ ਸਕੇ।

ਡੂੰਗਿਆਈ ਨਾਲ ਵਿਚਾਰਿਆ ਜਾਵੇ ਤਾਂ ਸਾਰੀਆਂ ਦਾਤਾਂ ਅਤੇ ਪਦਾਰਥ ਜੋ ਸਾਡੇ ਕੋਲ ਹਨ, ਉਹ ਸਭ ਉਸ ਦੀਆਂ ਬਖਸ਼ਸ਼ਾਂ ਹੀ ਹਨ, ਤਾਂ ਫਿਰ ਅਸੀਂ ਕਿਹੜੀ ਭੇਟਾ, ਅਕਾਲ ਪੁਰਖੁ ਦੇ ਅੱਗੇ ਰੱਖੀਏ, ਜਿਸ ਸਦਕਾ ਸਾਨੂੰ ਉਸ ਦਾ ਦਰਬਾਰ ਦਿੱਸ ਪਏ? ਅਸੀਂ ਮੂੰਹੋਂ ਕਿਹੜਾ ਬਚਨ ਬੋਲੀਏ ਭਾਵ, ਕਿਹੋ ਜਿਹੀ ਅਰਦਾਸ ਕਰੀਏ, ਜਿਸ ਨੂੰ ਸੁਣ ਕੇ ਉਹ ਅਕਾਲ ਪੁਰਖੁ ਸਾਨੂੰ ਪਿਆਰ ਕਰੇ। ਇਸ ਪ੍ਰਸ਼ਨ ਦੇ ਉੱਤਰ ਵਿਚ ਗੁਰੂ ਮਹਾਰਾਜ ਨੇ ਰਸਤਾ ਦੱਸਿਆ, ਕਿ ਇਕ ਐਸੀ ਭੇਟ ਹੈ, ਜੋ ਮਨੁੱਖ ਵੀ ਅਕਾਲ ਪੁਰਖੁ ਅੱਗੇ ਰੱਖ ਸਕਦਾ ਹੈ। ਇਸ ਮੰਤਵ ਲਈ ਉੱਤਮ ਭੇਟ ਹੈ, “ਅੰਮ੍ਰਿਤ ਵੇਲੇ ਉਸ ਦਾ ਨਾਮੁ ਚਿਤ ਰਾਹੀਂ ਯਾਦ ਕਰੀਏ ਤੇ ਉਸ ਦੀਆਂ ਵਡਿਆਈਆਂ ਦੀ ਵੀਚਾਰ ਕਰੀਏ।”


Posted

in

by

Tags:

Comments

Leave a Reply

Your email address will not be published. Required fields are marked *